ਜੋਬ ਰੇਡੀ ਪ੍ਰੋਗਰਾਮ 'ਤੇ ਪਿਆ 'ਕੈਸ਼ ਫਾਰ ਵੀਜ਼ਾ' ਸਕੀਮ ਦਾ ਪਰਛਾਵਾਂ

ویزای استرالیا

Source: SBS

ਆਸਟ੍ਰੇਲੀਆ ਦੀ ਬਾਰਡਰ ਫੋਰਸ ਦੁਆਰਾ ਕੀਤੀ ਤਾਜ਼ਾ ਜਾਂਚ ਵਿੱਚ ਇੱਕ ਅਜਿਹੇ ਕਥਿਤ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ ਜਿਸ ਵਿੱਚ ਰੁਜ਼ਗਾਰਦਾਤਾ ਅਸਥਾਈ ਪ੍ਰਵਾਸੀਆਂ ਦੀ ਪੱਕੀ ਪ੍ਰਵਾਸ ਲਈ ਦਿੱਤੀ ਮਦਦ ਬਦਲੇ, ਪੈਸੇ ਲੈਣ ਦੇ ਸ਼ੱਕ ਹੇਠ ਹਨ।


ਭਾਰਤੀ ਮੂਲ ਦੇ ਦਰਜਨਾਂ ਹੀ ਵੀਜ਼ਾ ਬਿਨੇਕਾਰਾਂ ਦੇ ਵੀਜ਼ੇ ਵੀ ਇਨਕਾਰੇ ਗਏ ਹਨ ਕਈ ਹੋਰਨਾਂ ਦੇ ਨਾਲ ਕਿਉਂਕਿ ਉਹ ਵੀ ਉਸ ‘ਕੈਸ਼ ਫਾਰ ਵੀਜ਼ਾ’ ਸਕੀਮ ਵਿੱਚ ਫੜੇ ਗਏ ਹਨ ਜਿਸ ਦੁਆਰਾ ‘ਜੋਬ ਰੈੱਡੀ ਪਰੋਗਰਾਮ’ ਤਹਿਤ ਤਜ਼ਰਬੇ ਲਈ ਅੰਕ ਮਿਲਦੇ ਹਨ।

ਬਜਾਏ ਕਿ ਕੰਮ ਦੇ ਬਦਲੇ ਤਨਖਾਹ ਪ੍ਰਾਪਤ ਕਰਨ ਦੇ, ਇਹ ਵੀਜ਼ਾ ਬਿਨੇਕਾਰ ਕਥਿਤ ਤੌਰ ਤੇ ਕਾਰੋਬਾਰਾਂ ਨੂੰ ਸਥਾਈ ਨਿਵਾਸ ਲਈ ਹੁਨਰ ਲੈਣ ਬਦਲੇ ਆਪ ਖੁੱਦ ਪੈਸੇ ਦੇ ਰਹੇ ਸਨ।

ਆਸਟ੍ਰੇਲੀਅਨ ਬਾਰਡਰ ਫੋਰਸ ਅਤੇ ਫੈਡਰਲ ਪੁਲਿਸ ਨੇ ਮੈਲਬਰਨ ਦੇ ਦੱਖਣ-ਪੂਰਬ ਵਿਚਲੇ ਇਲਾਕੇ ਦੇ ਡੈਂਡੀਨੋਂਗ ਸ਼ਹਿਰ ਦੇ ਇੱਕ ਮੋਟਰ ਮੁਰੰਮਤ ਕਰਨ ਵਾਲੇ ਅਜਿਹੇ ਅਦਾਰੇ ਦੀ ਨਿਗਰਾਨੀ ਕੀਤੀ, ਜਿਸ ਦੇ ਮੁੱਖ ਦੁਆਰ ਜਿਆਦਾਤਰ ਬੰਦ ਹੀ ਰਹਿੰਦੇ ਸਨ ਅਤੇ ਉੱਥੇ ਕੋਈ ਵਿਰਲਾ ਟਾਂਵਾ ਗਾਹਕ ਹੀ ਆਉਂਦਾ ਸੀ। ਤਫਤੀਸ਼ਕਾਰਾਂ ਵਲੋਂ ਸਰਚ-ਵਰੰਟਾਂ ਤਹਿਤ ਕੀਤੀ ਜਾਂਚ ਵਿੱਚ ਇੱਕ ਅਜਿਹੀ ਯੋਜਨਾ ਦਾ ਪਤਾ ਚਲਿਆ ਹੈ ਜਿਸ ਤਹਿਤ ਵੀਜ਼ਾ ਬਿਨੇਕਾਰ ਤਜਰਬੇ ਦੇ ਬਦਲੇ ਹਜਾਰਾਂ ਡਾਲਰ ਇਸ ਅਦਾਰੇ ਨੁੰ ਦਿੰਦੇ ਸਨ। ਉਹ ਆਪਣੀ ਬਣਦੀ ਤਨਖਾਹ ਜਿੰਨੇ ਡਾਲਰ ਵੀ ਇਸ ਅਦਾਰੇ ਨੂੰ ਦਿੰਦੇ ਸਨ, ਜਿਨਾਂ ਨੂੰ ਤਨਖਾਹ ਵਜੋਂ ਇਹਨਾਂ ਬਿਨੇਕਾਰਾਂ ਦੇ ਖਾਤੇ ਵਿੱਚ ਪਾ ਦਿੱਤਾ ਜਾਂਦਾ ਸੀ।

ਅਧਿਕਾਰੀਆਂ ਨੇ ਬੇਨਿਯਮੀਆਂ ਨੂੰ ਸਿੱਧ ਕਰਦੇ ਹੋਏ ਕਈ ਅਜਿਹੇ ਦਸਤਾਵੇਜ਼ ਜ਼ਬਤ ਕੀਤੇ ਜਿਨਾਂ ਨੂੰ ਵਾਹਨਾਂ ਦੀ ਵਿਕਰੀ ਦੇ ਕਾਗਜਾਂ ਵਜੋਂ ਦਿਖਾਇਆ ਹੋਇਆ ਸੀ। ਇਹਨਾਂ ਵਿੱਚ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਗਾਇਬ ਸਨ। ਅਸਲ ਵਿੱਚ ਇਹ ਬਿਨੇਕਾਰਾਂ ਵਲੋਂ ਕੰਮ ਕਰਨ ਦੇ ਤਜਰਬੇ ਵਜੋਂ ਕੀਤੇ ਭੁਗਤਾਨਾਂ ਲਈ ਸਹਿਮਤੀਆਂ ਸਨ। ਕਈਆਂ ਵਿੱਚ ਜਾਬ ਰੈੱਡੀ ਪਰੋਗਰਾਮ ਦੇ ਹਵਾਲੇ ਵੀ ਦਰਜ ਕੀਤੇ ਹੋਏ ਸਨ।

ਏਬੀਐੱਫ ਦੇ ਅਧਿਕਾਰੀਆਂ ਅਨੁਸਾਰ ਉਹਨਾਂ ਨੇ ਕਈ ਅਜਿਹੇ ਗੈਰ-ਨਾਗਰਿਕਾਂ ਨੂੰ ਵਰਕਸ਼ਾਪ ਵਿੱਚ ਜਾਂਦੇ ਹੋਏ ਦੇਖਿਆ ਜਿਨਾਂ ਵਿੱਚੋਂ ਕੁੱਝ ਕੋਲ ਨਕਦੀ ਵੀ ਸੀ।

ਇੱਕ ਬਿਨੇਕਾਰ ਨੇ ਕਿਹਾ ਹੈ ਕਿ ਉਹ ਆਪਣੀਆਂ ਤਨਖਾਹਾਂ ਦਰਸਾਉਣ ਬਦਲੇ, ਮਹੀਨਾਵਾਰ ਨਕਦ ਭੁਗਤਾਨ ਕਰਦੇ ਹਨ।

ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਅਦਾਰੇ ਦੇ ਬੈਂਕ ਖਾਤੇ ਵਿੱਚ ਤਨਖਾਹਾਂ ਦੇ ਭੁਗਤਾਨ ਵਾਲੇ ਦਿਨ ਤੋਂ ਐਨ ਇੱਕ ਦਿਨ ਪਹਿਲਾਂ ਨਕਦੀ ਜਮਾਂ ਕਰਵਾਈ ਦੇਖੀ ਗਈ ਸੀ।

ਮੈਲਬਰਨ ਵਿਚਲੇ ਮਾਈਗ੍ਰੇਸ਼ਨ ਏਜੈਂਟ ਜੁਝਾਰ ਬਾਜਵਾ ਨੇ ਦਸਿਆ ਹੈ ਕਿ ਇਸ ਜਾਂਚ ਤੋਂ ਬਾਅਦ ਗ੍ਰਹਿ ਵਿਭਾਗ ਨੇ ਕਈ ਬਿਨੇਕਾਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।

‘ਅਜਿਹਾ ਉਦੋਂ ਦੇਖਣ ਵਿੱਚ ਆਉਂਦਾ ਹੈ ਜਦੋਂ ਰੁਜ਼ਗਾਰਦਾਤਾ, ਪਰਵਾਸੀ ਲੋਕਾਂ ਦੇ ਪੱਕੇ ਹੋਣ ਦੀ ਨਿਰਾਸ਼ਾ ਦਾ ਨਜਾਇਜ ਫਾਇਦਾ ਲੈਂਦੇ ਹਨ’।

ਸ਼ੀ ਬਾਜਵਾ ਨੇ ਦਸਿਆ ਕਿ, ‘ਅਜਿਹਾ ਇੱਕ ਵਾਰ ਪਹਿਲਾਂ 2008-09 ਵਿੱਚ ਵੀ ਹੋਇਆ ਸੀ, ਜਦੋਂ ਇੱਕ ਟਰੇਡਜ਼ ਕਾਲਜ ਦੇ ਅਧਿਆਪਕ ਵਲੋਂ ਕੰਮ ਦੇ ਤਜਰਬੇ ਬਦਲੇ ਕੀਤੇ ਗਲਤ ਕੰਮ ਤੋਂ ਬਾਅਦ, ਇੱਕ ਹਜਾਰ ਤੋਂ ਵੀ ਵੱਧ ਵੀਜ਼ਾ ਬਿਨੇਕਾਰ ਅਜਿਹੇ ਹੀ ਹਾਲਾਤਾਂ ਵਿੱਚ ਫਸ ਗਏ ਸਨ’।

ਇਸੀ ਤਰਾਂ ਸਾਲ 2011 ਵਿੱਚ ਵੀ ਮੈਲਬਰਨ ਦੇ ਹੀ ਇੱਕ ਵਿਅਕਤੀ ਕਾਰਮੀਨ ਅਮਾਰਾਂਟੇ ਨੂੰ ਅਜਿਹੇ ਘੁਟਾਲਿਆਂ ਕਾਰਨ ਜੇਲ ਭੇਜ ਦਿੱਤਾ ਗਿਆ ਸੀ। ਉਸ ਨੇ ਮੰਨਿਆ ਸੀ ਕਿ ਤਕਰੀਬਨ 777 ਝੂਠੇ ਦਸਤਾਵੇਜ਼ ਬਨਾਉਣ ਦੇ ਬਦਲੇ ਉਸ ਨੇ ਕਈ ਰੁਜ਼ਗਾਰਦਾਤਾਵਾਂ ਨੂੰ ਪੈਸੇ ਦਿੱਤੇ ਸਨ।

ਸ਼੍ਰੀ ਬਾਜਵਾ ਜੋ ਤਾਜ਼ਾ ਜਾਂਚ ਤੋਂ ਪ੍ਰਭਾਵਤ ਬਿਨੇਕਾਰਾਂ ਦੀ ਪ੍ਰਤੀਨਿਧਤਾ ਕਰ ਰਹੇ ਹਨ ਦਾ ਕਹਿਣਾ ਹੈ ਕਿ, ਬੇਸ਼ਕ ਇਹ ਬਹੁਤ ਔਖਾ ਲਗਦਾ ਹੈ ਪਰ ਫੇਰ ਵੀ ਬਿਨੇਕਾਰਾਂ ਨੂੰ ਅਜਿਹੇ ਰੁਜ਼ਗਾਰਦਾਤਾਵਾਂ ਕੋਲੋਂ ਦੂਰੀ ਰਖਣੀ ਚਾਹੀਦੀ ਹੈ ਜੋ ਕਿ ਕੰਮ ਲਈ ਤਜਰਬੇ ਬਦਲੇ ਪੈਸੇ ਮੰਗਦੇ ਹਨ।

‘ਬੇਸ਼ਕ ਕਈਆਂ ਦਾ ਅਜਿਹੀਆਂ ਬੇਨਿਯਮਿਆਂ ਨਾਲ ਫਾਇਦਾ ਹੁੰਦਾ ਤਾਂ ਦਿਖਦਾ ਹੈ ਪਰ, ਤੁਸੀਂ ਇਸ ਕਾਰਨ ਕਿਸੇ ਵੀ ਸਮੇਂ ਮੁਸ਼ਕਲ ਵਿੱਚ ਪੈ ਸਕਦੇ ਹੋ’।

Click on the player at the top to listen to the interview with migration agent Jujhar Bajwa

Listen to  Monday to Friday at 9 pm. Follow us on  and .

Share