ਗਰੋਸਰੀ, ਦਵਾਈਆਂ ਅਤੇ ਪੈਟਰੋਲ ਦੇ ਭੁਗਤਾਨ ਨਕਦੀ ਨਾਲ ਕਰਨ ਨੂੰ ਪਹਿਲ

AUSTRALIAN CURRENCY

Change is handed to a store cutomer Canberra, Thursday, July 12, 2007. Credit: AAPIMAGE

ਆਸਟ੍ਰੇਲੀਆ ਭਰ ਦੇ ਕਾਰੋਬਾਰਾਂ ਨੂੰ ਜ਼ਰੂਰੀ ਵਸਤੂਆਂ ਲਈ ਗਾਹਕਾਂ ਤੋਂ ਨਕਦੀ ਸਵੀਕਾਰ ਕਰਨ ਲਈ ਲਾਜ਼ਮੀ ਹਿਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਮੰਨਿਆ ਜਾਂਦਾ ਹੈ ਕਿ ਆਸਟ੍ਰੇਲੀਆ ਵਿੱਚ ਲਗਭਗ 1.5 ਮਿਲੀਅਨ ਲੋਕ ਆਪਣੇ ਵਿਅਕਤੀਗਤ ਭੁਗਤਾਨਾਂ ਦਾ 80 ਫੀਸਦੀ ਤੋਂ ਵੱਧ ਨਕਦੀ ਦੁਆਰਾ ਕਰਦੇ ਹਨ।


ਕਾਰੋਬਾਰਾਂ ਵੱਲੋਂ ਸਿਰਫ ਡਿਜੀਟਲ ਭੁਗਤਾਨਾਂ ਨੂੰ ਸਵੀਕਾਰ ਕਰਨਾ ਆਮ ਜਿਹਾ ਹੋ ਗਿਆ ਹੈ। ਭਾਵੇਂ ਇਹ ਭੁਗਤਾਨ ਤੁਸੀਂ ਆਪਣੇ ਫੋਨ ਤੋਂ ਕਰੋ ਜਾਂ ਫਿਰ ਕ੍ਰੇਡਿਟ ਕਾਰਡ ਤੋਂ।

ਪਰ ਖੇਤਰੀ ਇਲਾਕਿਆਂ ਅਤੇ ਬਜ਼ੁਰਗ ਆਸਟ੍ਰੇਲੀਅਨ ਲੋਕਾਂ ਵਿੱਚ ਨਕਦੀ ਦੀ ਵਰਤੋਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ।

ਫੈਡਰਲ ਸਰਕਾਰ ਨੇ ਇੱਕ ਨਵੇਂ ਹੁਕਮ ਦੀ ਘੋਸ਼ਣਾ ਕੀਤੀ ਹੈ ਜੋ ਕਾਰੋਬਾਰਾਂ ਨੂੰ ਜ਼ਰੂਰੀ ਵਸਤੂਆਂ ਜਿੰਵੇ ਕਿ ਕਰਿਆਨੇ, ਸਿਹਤ ਸੰਭਾਲ, ਫਾਰਮਾਸਿਊਟੀਕਲ ਅਤੇ ਬਾਲਣ ਵਰਗੀਆਂ ਚੀਜ਼ਾਂ ਵੇਚਣ ਵੇਲੇ ਨਕਦ ਸਵੀਕਾਰ ਕਰਨ ਲਈ ਮਜਬੂਰ ਕਰੇਗੀ।

ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਸਰਕਾਰ ਦੇ ਪ੍ਰਸਤਾਵ ਦੀ ਆਲੋਚਨਾ ਕਰਦੇ ਹੋਏ ਇਸ ਨੂੰ "ਇੱਕ ਸੋਚ ਦੇ ਬੁਲਬੁਲੇ ਤੋਂ ਵੱਧ ਕੁਝ ਨਹੀਂ" ਕਿਹਾ ਹੈ।

ਪਰ ਗ੍ਰੀਨਜ਼ ਸੈਨੇਟਰ ਸਾਰਾਹ ਹੈਨਸਨ-ਯੰਗ ਨੇ ਸੁਝਾਅ ਦਿੱਤਾ ਹੈ ਕਿ ਯੋਜਨਾ ਵਿੱਚ ਕੁਝ ਗੁਣ ਹਨ।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you