ਆਸਟ੍ਰੇਲੀਆ ਵਿੱਚ ਬੱਚਿਆਂ ਦੇ ਅਧਿਕਾਰਾਂ ਬਾਰੇ ਜ਼ਰੂਰੀ ਜਾਣਕਾਰੀ

two girls playing

Source: Pexels/RODNAE Productions

ਬਾਲ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ ਇੱਕ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਮਝੌਤਾ ਹੈ ਜਿਸ ਨੂੰ ਮਨੁੱਖੀ ਅਧਿਕਾਰ ਸੰਧੀ ਵਜੋਂ ਵੀ ਜਾਣਿਆ ਜਾਂਦਾ ਹੈ ਜੋ ਉਨ੍ਹਾਂ ਵਿਸ਼ੇਸ਼ ਅਧਿਕਾਰਾਂ ਦੀ ਰੂਪਰੇਖਾ ਦਰਸਾਉਂਦੀ ਹੈ ਜਿਨ੍ਹਾਂ ਦਾ ਬੱਚੇ ਅਤੇ ਨੌਜਵਾਨ ਦਾਅਵਾ ਕਰ ਸਕਦੇ ਹਨ।


ਬਾਲ ਅਧਿਕਾਰਾਂ ਬਾਰੇ ਕਨਵੈਨਸ਼ਨ ਵਿੱਚ ਸ਼ਾਮਲ ਕੁਝ ਅਧਿਕਾਰਾਂ ਵਿੱਚ ਸੁਰੱਖਿਅਤ ਰਹਿਣ ਦਾ ਅਧਿਕਾਰ, ਖੇਡਣ ਦਾ ਅਧਿਕਾਰ, ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਅਤੇ ਸਿਹਤਮੰਦ ਵਿਕਾਸ ਦਾ ਅਧਿਕਾਰ ਸ਼ਾਮਲ ਹਨ।

ਪਾਉਲਾ ਗਰਬਰ ਮੋਨਾਸ਼ ਯੂਨੀਵਰਸਿਟੀ ਵਿੱਚ ਕਾਨੂੰਨ ਫੈਕਲਟੀ ਵਿੱਚ ਇੱਕ ਪ੍ਰੋਫੈਸਰ ਹੈ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਵਿੱਚ ਮੁਹਾਰਤ ਦੇ ਨਾਲ ਇੱਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਦਵਾਨ ਹੈ। ਉਸਦਾ ਧਿਆਨ ਬੱਚਿਆਂ ਦੇ ਅਧਿਕਾਰਾਂ 'ਤੇ ਕੇਂਦਰਿਤ ਹੈ।

ਉਹ ਕਹਿੰਦੀ ਹੈ ਕਿ ਬੱਚੇ ਦੇ ਸਿਹਤਮੰਦ ਹੋਣ ਦੇ ਹੱਕ ਵਿੱਚ ਮਾਪੇ ਅਹਿਮ ਭੂਮਿਕਾ ਨਿਭਾਉਂਦੇ ਹਨ।

ਬੱਚੇ ਭਾਵੇਂ ਕਿਤੇ ਵੀ ਹੋਣ ਉਨ੍ਹਾਂ ਨੂੰ ਵੀ ਸੁਰੱਖਿਅਤ ਰਹਿਣ ਦਾ ਅਧਿਕਾਰ ਹੈ।
Child healthcare
Child healthcare Source: Getty Images/Fly View Productions
ਆਸਟ੍ਰੇਲੀਅਨ ਅਧਿਕਾਰ ਖੇਤਰਾਂ ਵਿੱਚ ਵੱਖੋ-ਵੱਖਰੇ ਕਨੂੰਨਾਂ ਤਹਿਤ ਸਰਕਾਰੀ ਬਾਲ ਸੁਰੱਖਿਆ ਸੇਵਾਵਾਂ ਨੂੰ ਸ਼ੱਕੀ ਦੁਰਵਿਹਾਰ ਦੀ ਰਿਪੋਰਟ ਕਰਨੀ ਜ਼ਰੂਰੀ ਹੁੰਦੀ ਹੈ।

ਉਹ ਦੱਸਦੀ ਹੈ ਕਿ ਇਹ ਸਰੀਰਕ, ਜਿਨਸੀ ਅਤੇ ਭਾਵਨਾਤਮਕ ਸ਼ੋਸ਼ਣ, ਅਣਗਹਿਲੀ ਅਤੇ ਪਰਿਵਾਰਕ ਹਿੰਸਾ ਦੇ ਮਾਮਲਿਆਂ 'ਤੇ ਲਾਗੂ ਹੁੰਦਾ ਹੈ।

ਪ੍ਰੋਫੈਸਰ ਗਰਬਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਸਕੂਲ 6 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਲਾਜ਼ਮੀ ਹੈ।

ਉਸਦਾ ਕਹਿਣਾ ਹੈ ਕਿ ਹਰ ਸਾਲ ਲਗਭਗ 20,000 ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦੁਆਰਾ ਹੋਮ-ਸਕੂਲ ਕਰਵਾਈ ਜਾਂਦੀ ਹੈ, ਪਰ ਉਨ੍ਹਾਂ ਨੂੰ ਪਰਮਿਟ ਲਈ ਅਰਜ਼ੀ ਦੇਣੀ ਚਾਹੀਦੀ ਹੈ ਅਤੇ ਨਿਯਮਤ ਤੌਰ 'ਤੇ ਸਿੱਖਿਆ ਵਿਭਾਗ ਨੂੰ ਪ੍ਰੋਗ੍ਰੈਸ ਰਿਪੋਰਟਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ।
ਆਸਟ੍ਰੇਲੀਆ ਵਿੱਚ ਬੱਚਿਆਂ ਨੂੰ 15 ਸਾਲ ਦੇ ਹੋਣ ਤੱਕ ਤਨਖਾਹ ਵਾਲੇ ਰੁਜ਼ਗਾਰ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ।

15 ਤੋਂ 18 ਸਾਲ ਦੀ ਉਮਰ ਦਾ ਬੱਚਾ ਸਕੂਲ ਦੀ ਮਿਆਦ ਦੌਰਾਨ ਦਿਨ ਵਿੱਚ ਤਿੰਨ ਘੰਟੇ ਜਾਂ ਹਫ਼ਤੇ ਵਿੱਚ 12 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਦਾ।

ਸਕੂਲੀ ਛੁੱਟੀਆਂ ਦੌਰਾਨ ਇਹ ਦਿਨ ਦੇ ਛੇ ਘੰਟੇ ਜਾਂ ਹਫ਼ਤੇ ਦੇ 30 ਘੰਟਿਆਂ ਤੱਕ ਸੀਮਤ ਹੁੰਦਾ ਹੈ।
In Australia school is mandatory for children between the ages of six and 17.
In Australia, school is mandatory for children between the ages of six and 17. Source: Getty Images/JohnnyGreig
ਪ੍ਰੋਫੈਸਰ ਗਰਬਰ ਦੱਸਦੀ ਹੈ ਜੀ ਆਸਟ੍ਰੇਲੀਆ ਵਿੱਚ ਵਿਆਹ ਕਰਾਉਣ ਦੀ ਕਾਨੂੰਨੀ ਉਮਰ 18 ਸਾਲ ਹੈ।

ਜੇਕਰ 18 ਸਾਲ ਤੋਂ ਘੱਟ ਉਮਰ ਦੇ ਦੋ ਵਿਅਕਤੀ ਵਿਆਹ ਕਰਵਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦੀ ਸਹਿਮਤੀ ਦੇ ਨਾਲ-ਨਾਲ ਅਦਾਲਤ ਤੋਂ ਇਜਾਜ਼ਤ ਲੈਣੀ ਪੈਂਦੀ ਹੈ। 

ਅਦਾਲਤ ਸਿਰਫ਼ ਅਸਧਾਰਨ ਹਾਲਾਤਾਂ ਵਿੱਚ ਹੀ ਇਜਾਜ਼ਤ ਦੇਵੇਗੀ।

ਡਾ. ਫੇਥ ਗੋਰਡੋਨਿਸ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਕਾਲਜ ਆਫ਼ ਲਾਅ ਵਿੱਚ ਖੋਜ ਦੀ ਐਸੋਸੀਏਟ ਪ੍ਰੋਫੈਸਰ ਅਤੇ ਡਿਪਟੀ ਐਸੋਸੀਏਟ ਡੀਨ ਹੈ।

ਉਹ ਕਹਿੰਦੀ ਹੈ ਕਿ ਆਸਟ੍ਰੇਲੀਆ ਨੇ 1990 ਵਿੱਚ ਬਾਲ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ 'ਤੇ ਦਸਤਖਤ ਕੀਤੇ ਸਨ, ਪਰ ਵੱਖੋ-ਵੱਖਰੇ ਅਧਿਕਾਰ ਖ਼ਤਰਾਂ ਵਿੱਚ ਕਾਨੂੰਨ ਵੀ ਵੱਖੋ-ਵੱਖਰੇ ਹਨ।

ਪ੍ਰੋਫੈਸਰ ਗਰਬਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੂੰ ਅਜਿਹੇ ਕਾਨੂੰਨਾਂ ਦੀ ਲੋੜ ਹੈ ਜੋ ਬੱਚਿਆਂ ਦੇ ਅਧਿਕਾਰਾਂ ਅਤੇ ਉਸ ਸੁਰੱਖਿਆ ਨੂੰ ਸਪਸ਼ਟ ਤੌਰ 'ਤੇ ਨਿਰਧਾਰਤ ਕਰਦੇ ਹਨ ਜਿਨ੍ਹਾਂ ਦੇ ਉਹ ਹੱਕਦਾਰ ਹਨ।
Getty Images/franckreporter
Source: Getty Images/franckreporter
ਆਸਟ੍ਰੇਲੀਆ ਵਿੱਚ, ਘੱਟੋ-ਘੱਟ 10 ਸਾਲ ਦੇ ਬੱਚੇ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਉਸ ਤੇ ਦੋਸ਼ ਲਗਾਇਆ ਜਾ ਸਕਦਾ ਹੈ, ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਅਤੇ ਜੇਲ੍ਹ ਵਿੱਚ  ਭੇਜਿਆ ਜਾ ਸਕਦਾ ਹੈ।

ਪ੍ਰੋਫੈਸਰ ਗੋਰਡਨ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਆਸਟ੍ਰੇਲੀਆ ਵਿੱਚ ਘੱਟੋ-ਘੱਟ ਅਪਰਾਧਿਕ ਉਮਰ ਘੱਟ ਹੈ।

ਪ੍ਰੋਫ਼ੈਸਰ ਗਰਬਰ ਦਾ ਕਹਿਣਾ ਹੈ ਕਿ ਇੱਕ ਹੋਰ ਵੱਡਾ ਮੁੱਦਾ ਯੁਵਾ ਨਿਆਂ ਪ੍ਰਣਾਲੀਆਂ ਅਤੇ ਨਾਬਾਲਗ ਨਜ਼ਰਬੰਦੀ ਵਿੱਚ ਆਦਿਵਾਸੀ ਨੌਜਵਾਨਾਂ ਦੀ ਜ਼ਿਆਦਾ ਨੁਮਾਇੰਦਗੀ ਹੈ।

ਉਹ ਕਹਿੰਦੀ ਹੈ ਕਿ ਕੋਰਟ ਡਾਇਵਰਸ਼ਨ ਪ੍ਰੋਗਰਾਮ ਚੰਗੀ ਤਰ੍ਹਾਂ ਕੰਮ ਕਰਦੇ ਹਨ, ਪਰ ਇਨ੍ਹਾਂ ਲਈ ਹੋਰ ਸਰੋਤਾਂ ਦੀ ਜ਼ਰੂਰਤ ਹੈ।

ਪ੍ਰੋਫੈਸਰ ਗੋਰਡਨ ਦੱਸਦੀ ਹੈ ਕਿ ਕਮਿਊਨਿਟੀ ਲੀਗਲ ਸੈਂਟਰ ਕੁਝ ਲੋਕਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦੇ ਹਨ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share