ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਲ਼ਫ਼ਜ਼ਾਂ ਰਾਹੀਂ ਮੁਹੱਬਤਾਂ ਵੰਡਣ ਵਾਲਾ ਆਸਟ੍ਰੇਲੀਅਨ ਪੰਜਾਬੀ ਸ਼ਾਇਰ ਸ਼ੰਮੀ ਜਲੰਧਰੀ
ਸ਼ਾਇਰ ਸ਼ੰਮੀ ਜਲੰਧਰੀ ਇੱਕ ਪ੍ਰੋਗਰਾਮ ਦੌਰਾਨ।
ਪੰਜਾਬੀ ਸ਼ਾਇਰ ਸ਼ੰਮੀ ਜਲੰਧਰੀ, ਪਿਛਲੇ ਡੇਢ ਦਹਾਕੇ ਤੋਂ ਆਸਟ੍ਰੇਲੀਆ ਵੱਸੇ ਹੋਏ ਹਨ। ਐਡੀਲੇਡ ਦੇ ਸਾਹਿਤਿਕ ਗਲਿਆਰਿਆਂ ਵਿੱਚ ਸ਼ੰਮੀ ਜਲੰਧਰੀ ਇੱਕ ਜਾਣਿਆ-ਪਛਾਣਿਆ ਨਾਮ ਹੈ। ਹੁਣ ਤੱਕ ਉਨ੍ਹਾਂ ਦੀਆਂ 3 ਪੁਸਤਕਾਂ ਵਤਨੋਂ ਦੂਰ, ਪਹਿਲੀ ਬਾਰਿਸ਼ ਅਤੇ ਇਸ਼ਕ ਮੇਰਾ ਸੁਲਤਾਨ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਵਲੋਂ ਲਿਖੇ ਗੀਤਾਂ ਨੂੰ ਭਾਰਤ-ਪਾਕਿਸਤਾਨ ਦੇ ਮਕਬੂਲ ਗਾਇਕਾਂ ਵਲੋਂ ਆਪਣੀ ਆਵਾਜ਼ ਦਿੱਤੀ ਜਾ ਚੁੱਕੀ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਸ਼ੰੰਮੀ ਜਲੰਧਰੀ ਨੇ ਆਸਟਰੇਲੀਆ ਵਿਚ ਪੰਜਾਬੀ ਸਾਹਿਤ ਅਤੇ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਹੋਰ ਵੇਰਵੇ ਲਈ ਸੁਣੋ ਇਹ ਗੱਲਬਾਤ...
Share