'ਮੇਰੇ ਮਾਂ-ਬਾਪ ਨੇ ਸਾਡੀਆਂ ਰਗਾਂ ‘ਚ ਪੰਜਾਬੀ ਐਸੀ ਭਰੀ ਹੈ ਕਿ ਕੋਈ ਕੱਢ ਨੀ ਸਕਦਾ' ਆਸਟ੍ਰੇਲੀਅਨ-ਪੰਜਾਬੀ ਸ਼ਾਇਰ ਮਨੀ ਮਨਜੋਤ

Mani Manjot Lead

Australian-Punjabi lyricist and writer, Mani Manjot. Credit: Supplied

ਸਿਡਨੀ ਨਿਵਾਸੀ ਮਨਜੋਤ ਸਿੰਘ ਉਰਫ਼ ਮਨੀ ਮਨਜੋਤ ਚਾਰਟਡ ਅਕਾਊਂਟੈਂਟ ਹੋਣ ਦੇ ਨਾਲ ਨਾਲ ਇੱਕ ਗੀਤਕਾਰ ਵੀ ਹਨ ਜਿਨ੍ਹਾਂ ਦੇ ਲਿਖੇ ਬੋਲ ਚੜ੍ਹਦੇ ਪੰਜਾਬ ਤੋਂ ਨੂਰ ਚਾਹਲ, ਹਸਰਤ ਸਮੇਤ ਲਹਿੰਦੇ ਪੰਜਾਬ ਤੋਂ ਰਾਹਤ ਫ਼ਤਿਹ ਅਲੀ ਖ਼ਾਨ ਅਤੇ ਅਦਨਾਨ ਧੂਲ ਵੀ ਗਾ ਚੁੱਕੇ ਹਨ। 7 ਸਾਲ ਦੀ ਉਮਰ ‘ਚ ਲੁਧਿਆਣੇ ਤੋਂ ਆਸਟ੍ਰੇਲੀਆ ਆਏ ਇਸ ਨੌਜਵਾਨ ਨੇ ਕਿਸ ਤਰ੍ਹਾਂ ਗੀਤਕਾਰੀ ਦੇ ਖੇਤਰ ‘ਚ ਆਪਣਾ ਨਾਮ ਬਣਾਇਆ, ਜਾਨਣ ਲਈ ਸੁਣੋ ਇਹ ਗੱਲਬਾਤ।


ਮਨਜੋਤ ਸਿੰਘ ਨੂੰ ਗੀਤਕਾਰੀ ਦੇ ਖੇਤਰ ਵਿੱਚ ਮਨੀ ਮਨਜੋਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਸਿਡਨੀ ਵਿੱਚ ਰਹਿੰਦੇ ਇਸ ਚਾਰਟਡ ਅਕਾਊਂਟੈਂਟ ਦੇ ਲਿਖੇ ਬੋਲ ਪੰਜਾਬੀ, ਹਿੰਦੀ ਅਤੇ ਉਰਦੂ ਸੰਗੀਤ ਵਿੱਚ ਅਕਸਰ ਸੁਣਾਈ ਦਿੰਦੇ ਹਨ।
Mani Manjot
Manjot Singh, Sydney based Chartered Accountant and writer known as 'Mani Manjot.' Credit: Supplied
7 ਸਾਲ ਦੀ ਉਮਰ ਵਿੱਚ ਮਨਜੋਤ ਆਪਣੇ ਪਰਿਵਾਰ ਨਾਲ ਲੁਧਿਆਣੇ ਤੋਂ ਆਸਟ੍ਰੇਲੀਆ ਆ ਗਏ ਸਨ, ਪਰ ਪੰਜਾਬ ਤੋਂ 10,000 ਕਿਮੀ ਤੋਂ ਵੱਧ ਦੀ ਦੂਰੀ ਵੀ ਉਹਨਾਂ ਨੂੰ ਪੰਜਾਬੀਅਤ ਨਾਲੋਂ ਤੋੜ ਨਹੀਂ ਸਕੀ।

“ਸਾਡੇ ਮਾਂ-ਬਾਪ ਨੇ ਸਾਡੀਆਂ ਰਗਾਂ ‘ਚ ਪੰਜਾਬੀ ਐਸੀ ਭਰ ਦਿੱਤੀ ਹੈ ਕਿ ਹੁਣ ਇਸ ਨੂੰ ਕੋਈ ਕੱਢ ਨਹੀਂ ਸਕਦਾ”, ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਮਨਜੋਤ ਨੇ ਦੱਸਿਆ।

ਉਨ੍ਹਾਂ ਕਿਹਾ ਕਿ ਘਰ ਵਿੱਚ ਅੰਗਰੇਜ਼ੀ ਨਾਂ ਬੋਲਣ ਦੀ ਸਖ਼ਤ ਹਿਦਾਇਤ ਸੀ ਅਤੇ ਉਹਨਾਂ ਦੇ ਪਿਤਾ ਨੇ ਪੰਜਾਬੀ ਗੀਤਾਂ ਅਤੇ ਕਿਤਾਬਾਂ ਰਾਹੀਂ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਸਭਿਆਚਾਰ ਨਾਲ ਜੋੜ ਕੇ ਰੱਖਿਆ।

ਬਚਪਨ ਤੋਂ ਹੀ ਪੰਜਾਬੀ ਸਾਹਿਤ ਦੇ ਉੱਘੇ ਲੇਖਕਾਂ ਨੂੰ ਪੜ੍ਹ ਕੇ ਪ੍ਰੇਰਿਤ ਹੋਏ ਮਨਜੋਤ ਨੇ ਦੱਸਿਆ ਕਿ 2016 ਵਿੱਚ ਡਾ. ਸੁਰਜੀਤ ਪਾਤਰ ਸਾਹਮਣੇ ਆਪਣੀ ਲਿਖੀ ਗ਼ਜ਼ਲ ਸੁਣਾਉਣਾ ਉਹਨਾਂ ਲਈ ਮਾਣ ਵਾਲੀ ਗੱਲ ਸੀ।
Mani Manjot Surjit Patar
Mani Manjot with renowned Punjabi writer Dr Surjit Patar in Sydney, 2016. Credit: Supplied
“ਗੀਤ ਲਿਖਣਾਂ ਸਿਰਫ ਮੇਰਾ ਸ਼ੌਂਕ ਹੀ ਸੀ, ਪਰ ਹੁਣ ਲੱਗਦਾ ਹੈ ਕਿ ਸ਼ਾਇਦ ਇਸ ਖੇਤਰ ਵਿੱਚ ਮੇਰਾ ਸਫਰ ਹੋਰ ਵੀ ਬਹੁਤ ਅੱਗੇ ਤੱਕ ਹੈ”, ਮਨਜੋਤ ਨੇ ਕਿਹਾ।

ਮਨਜੋਤ ਦੇ ਲਿਖੇ ਗੀਤ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਗਾਇਕਾਂ ਨੇ ਗਏ ਹਨ ਜਿਨ੍ਹਾਂ ਵਿੱਚ ਰਾਹਤ ਫ਼ਤਿਹ ਅਲੀ ਖਾਨ ਦਾ ਗਾਇਆ ਗੀਤ ‘ਮੇਰੇ ਹੋ ਜਾਓ’, ਅਦਨਾਨ ਧੂਲ ਦਾ ਗੀਤ ‘ਘੁੰਗਰੂ’ ਅਤੇ ਨੂਰ ਚਾਹਲ ਦਾ ਗਾਇਆ ‘ਸੋਹਣਾ ਕੋਈ’ ਸ਼ਾਮਿਲ ਹਨ।
2024 ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ, ਗਾਇਕ ਹਸਰਤ ਦੀ ਆਵਾਜ਼ ਵਿੱਚ ਗਾਇਆ ਗੀਤ ‘ਅੰਗ ਸੰਗ’ ਵੀ ਦੁਨੀਆ ਭਰ ਵਿੱਚ ਸਰਾਹਿਆ ਗਿਆ।

ਆਸਟ੍ਰੇਲੀਆ ਵਿੱਚ ਬੈਠੇ ਮਨੀ ਮਨਜੋਤ ਨੇ ਕਿਸ ਤਰ੍ਹਾਂ ਗਾਇਕੀ ਦੇ ਖੇਤਰ ਵਿੱਚ ਨਾਮਣਾ ਖੱਟਿਆ ਅਤੇ ਇਸ ਸਫ਼ਰ ਵਿਚ ਕੀ ਮੁਸ਼ਕਿਲਾਂ ਆਈਆਂ, ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦਾ ਇਹ ਪੌਡਕਾਸਟ।

Share

Recommended for you