ਰੂਹਦਾਰੀ ਦੇ ਗੀਤਾਂ ਨਾਲ ਕੀਲਣ ਵਾਲੇ ਕੰਵਰ ਗਰੇਵਾਲ ਨਾਲ ਖਾਸ ਮੁਲਾਕਾਤ

KANWAR 6.jpg

Punjabi singer Kanwar Grewal at SBS Studios, Melbourne.

ਆਪਣੀ ਆਸਟ੍ਰੇਲੀਆ ਫੇਰੀ ਦੌਰਾਨ ਪੰਜਾਬ ਦੇ ਰੂਹਾਨੀ ਗਾਇਕ ਕੰਵਰ ਗਰੇਵਾਲ ਦਾ ਐਸ ਬੀ ਐਸ ਦੇ ਮੈਲਬਰਨ ਸਟੂਡੀਓ ਆਉਣ ਦਾ ਸਬੱਬ ਬਣਿਆ। ਗੀਤਾਂ 'ਚ ਅਸਰ ਰੱਖਣ ਵਾਲੇ ਗਾਇਕ ਵਜੋਂ ਜਾਣੇ ਜਾਂਦੇ ਕੰਵਰ ਗਰੇਵਾਲ ਨੇ ਇਸ ਇੰਟਰਵਿਊ ਰਾਹੀਂ ਜਿੱਥੇ ਆਪਣੀ ਮਕਬੂਲੀਅਤ ਦੇ ਸਫ਼ਰ ਦੀਆਂ ਯਾਦਾਂ ਫਰੋਲੀਆਂ, ਉੱਥੇ ਨਾਲ ਹੀ ਗਾਇਕੀ ਰਾਹੀਂ ਇੱਕ ਚੰਗੀ ਸੇਧ ਦੇਣ ਦੇ ਆਪਣੇ ਅਹਿਸਾਸ ਨੂੰ ਵੀ ਸਾਂਝਾ ਕੀਤਾ।


ਆਪਣੇ ਲਾਈਵ ਸ਼ੋਅ, ਸੂਫ਼ੀਆਨਾ ਲਹਿਜ਼ੇ ਅਤੇ ਸੁਚੱਜੀ ਗਾਇਕੀ ਤੇ ਗੀਤਕਾਰੀ ਨਾਲ ਕੰਵਰ ਗਰੇਵਾਲ ਨੇ ਲੋਕਾਂ ਦੇ ਦਿਲਾਂ 'ਤੇ ਆਪਣੀ ਛਾਪ ਛੱਡੀ ਹੈ।

ਇਸ ਸਮੇਂ ਆਸਟ੍ਰੇਲੀਆ ਦੌਰੇ ਉੱਤੇ ਆਏ ਹੋਏ ਕੰਵਰ ਗਰੇਵਾਲ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਪਣੇ ਕਲਾਕਾਰੀ ਦੇ ਸਫ਼ਰ ਅਤੇ ਜ਼ਿੰਦਗੀ ਦੇ ਤਜ਼ੁਰਬੇ ਨਾਲ ਜੁੜੀਆਂ ਕੁਝ ਖਾਸ ਗੱਲਾਂ ਸਾਂਝੀਆਂ ਕੀਤੀਆਂ ਅਤੇ ਨਾਲ ਹੀ ਆਪਣੇ ਆਉਣ ਵਾਲੇ ਗੀਤਾਂ ਦਾ ਵੀ ਜ਼ਿਕਰ ਕੀਤਾ।
KANWAR 1.jpg
Kanwar Grewal at SBS Studios, Melbourne.
ਜ਼ਿਕਰਯੋਗ ਹੈ ਕਿ ਕੰਵਰ ਗਰੇਵਾਲ 2013 ਤੋਂ ਹੁਣ ਤੱਕ ਦੇਸ਼ ਵਿਦੇਸ਼ ਵਿੱਚ 1700+ ਲਾਈਵ ਸ਼ੋਅ ਕਰ ਚੁੱਕੇ ਹਨ।

ਉਨ੍ਹਾਂ ਨਾਲ ਕੀਤੀ ਗਈ ਇਹ ਵਿਸ਼ੇਸ਼ ਇੰਟਰਵਿਊ ਸੁਣਨ ਲਈ ਆਡੀਓ ਲਿੰਕ 'ਤੇ ਕਲਿੱਕ ਕਰੋ:

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  ਤੇ ਸੁਣੋ। ਸਾਨੂੰ  
ਤੇ ਉੱਤੇ ਵੀ ਫਾਲੋ ਕਰੋ।

Share