ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਸੈਮੀ ਅਤੇ ਨਾਜ਼ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵਾਂ ਪਾਸਿਆਂ ਦੇ ਪੰਜਾਬੀ ਪਰਿਵਾਰ ਈਦ ਮਨਾਉਣ ਲਈ ਆਸਟ੍ਰੇਲੀਆ ਵਿੱਚ ਇਕੱਠੇ ਹੁੰਦੇ ਹਨ।
ਰਮਜ਼ਾਨ ਮੁਸਲਮਾਨਾਂ ਲਈ ਸਭ ਤੋਂ ਪਵਿੱਤਰ ਮਹੀਨਾ ਹੈ ਅਤੇ 30 ਦਿਨਾਂ ਦੇ ਰੋਜ਼ਿਆਂ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਈਦ ਰਹੇ ਹਨ।

Indian and Pakistani community after the evening prayer during Ramadan. Credit: Supplied by Naz Sheikh.
ਨਾਜ਼ ਕਹਿੰਦੀ ਹੈ ਕਿ "ਅਸੀਂ ਇਸ ਤਿਉਹਾਰ ਨੂੰ ਜ਼ੋਰ ਸ਼ੋਰ ਨਾਲ ਮਨਾਉਂਦੇ ਹਾਂ ਅਤੇ ਗੈਰ-ਮੁਸਲਿਮ ਪਿਛੋਕੜ ਵਾਲੇ ਦੋਸਤਾਂ ਨੂੰ ਵੀ ਵਿਸ਼ੇਸ਼ ਦਾਅਵਤ ਲਈ ਸੱਦਾ ਦਿੰਦੇ ਹਾਂ।"

Flavourful and rich traditional food is always a highlight of Ramadan. Credit: Supplied by Naz Sheikh.
"ਸ਼ੁਰੂਆਤ ਘਰ ਤੋਂ ਕਰੋ, ਕਈ ਵਾਰ ਰਿਸ਼ਤੇਦਾਰੀ 'ਚ ਆਪਣਾ ਹੀ ਭੈਣ ਭਰਾ ਗਰੀਬ ਹੁੰਦਾ ਹੈ , ਪਰ ਅਸੀਂ ਆਪਣਿਆਂ ਦੀ ਮੱਦਦ ਕਰਨ ਤੋਂ ਕਤਰਾਉਂਦੇ ਹਾਂ ਤੇ ਬਾਹਰ ਦਾਨ ਕਰਨ ਭੱਜਦੇ ਹਾਂ।"
ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹੋਏ ਸੈਮੀ ਅਤੇ ਨਾਜ਼ ਨੇ ਈਦ ਬਾਰੇ ਹੋਰ ਕਈ ਰੌਚਿਕ ਵੇਰਵੇ ਸਾਂਝੇ ਕੀਤੇ।
ਜ਼ਿਆਦਾ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ.....
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।