ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਖ਼ਬਰਨਾਮਾ: ਸਿਡਨੀ ਨਰਸ ਉੱਤੇ ਫੈਡਰਲ ਅਪਰਾਧਾਂ ਦੇ ਦੋਸ਼, ਵੀਡੀਓ ਵਿੱਚ ਇਜ਼ਰਾਈਲੀ ਮਰੀਜ਼ਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ

ਨਰਸ ਸਾਰਾ ਅਬੂ ਲੇਬਦੇਹ ਉੱਤੇ ਤਿੰਨ ਕਾਮਨਵੈਲਥ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਹਿੰਸਾ ਦੀ ਧਮਕੀ ਦੇਣ, ਕਿਸੇ ਨੂੰ ਮਾਰਨ ਦੀ ਧਮਕੀ ਦੇਣ ਲਈ ਕੈਰੇਜ ਸੇਵਾ ਦੀ ਵਰਤੋਂ, ਅਤੇ ਕਿਸੇ ਨੂੰ ਡਰਾਉਣਾ ਜਾਂ ਅਪਮਾਨਿਤ ਕਰਨਾ ਸ਼ਾਮਿਲ ਹੈ। 26 ਸਾਲਾ ਔਰਤ ਨੂੰ ਸ਼ਰਤਾਂ ਸਹਿਤ ਜ਼ਮਾਨਤ ਮਿਲ ਗਈ ਹੈ ਅਤੇ ਉਹ 19 ਮਾਰਚ ਨੂੰ ਡਾਊਨਿੰਗ ਸੈਂਟਰ ਲੋਕਲ ਕੋਰਟ ਵਿੱਚ ਹਾਜ਼ਰ ਹੋਵੇਗੀ।
Share