ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਇੱਕ ਪਸੰਦੀਦਾ ਦੇਸ਼ ਹੈ। ਹਾਲਾਂਕਿ ਜ਼ਿਆਦਾਤਰ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਆਉਣ ਦੀ ਚੋਣ ਭਾਰਤ ਵਿੱਚ ਪੜ੍ਹਾਈ ਦੌਰਾਨ ਹੀ ਕਰ ਲੈਂਦੇ ਹਨ ਪਰ ਕੁੱਝ ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ਾ ਉੱਤੇ ਹੋਣ ਦੌਰਾਨ ਪੜ੍ਹਾਈ ਕਰਨ ਦਾ ਫੈਸਲਾ ਕਰਦੇ ਹਨ।
ਮੈਲਬੌਰਨ ਦੇ ਅਜੀਤ ਸਿੰਘ (ਕਾਲਪਨਿਕ ਨਾਂ) ਹਾਲ ਹੀ ਵਿੱਚ ਆਸਟ੍ਰੇਲੀਆ ਘੁੰਮਣ ਆਏ ਸਨ।
ਉਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਆਉਣ ਤੋਂ ਬਾਅਦ ਉਹਨਾਂ ਨੇ ਇੱਥੇ ਪੜ੍ਹਾਈ ਕਰਨ ਦਾ ਫੈਸਲਾ ਲਿਆ ਕਿਉਂਕਿ ਉਹਨਾਂ ਨੂੰ ਇੱਥੋਂ ਦਾ ਮਾਹੌਲ ਅਤੇ ਸਿੱਖਿਆ ਪ੍ਰਣਾਲੀ ਕਾਫੀ ਪਸੰਦ ਆਈ ਸੀ।
ਉਹਨਾਂ ਨੂੰ ਕੁੱਝ ਮਹੀਨੇ ਪਹਿਲਾਂ ਹੀ ਨਰਸਿੰਗ ਦੀ ਪੜ੍ਹਾਈ ਕਰਨ ਲਈ ਵੀਜ਼ਾ ਹਾਸਲ ਹੋਇਆ ਹੈ। ਉਹਨਾਂ ਦੱਸਿਆ ਕਿ ਇਹ ਸਾਰਾ ਪ੍ਰੋਸੈਸ ਮਹਿਜ਼ ਕੁੱਝ ਹਫ਼ਤਿਆਂ ਵਿੱਚ ਹੀ ਮੁਕੰਮਲ ਹੋ ਗਿਆ ਸੀ।
ਪ੍ਰੋਸੈਸਿੰਗ ਬਾਰੇ ਗੱਲ ਕਰਦਿਆਂ ਮਾਈਗ੍ਰੇਸ਼ਨ ਮਾਹਰ ਰਣਬੀਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇੱਕ ਸੈਲਾਨੀ ਨੂੰ ਆਸਟ੍ਰੇਲੀਆ ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਆਪਣੇ ਦਸਵੇਜ਼ਾਂ ਦੀ ਖੁਦ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ।
ਉਹ ਕਹਿੰਦੇ ਹਨ ਕਿ ਜੇਕਰ ਤੁਹਾਡਾ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦਾ ਕਾਰਨ ਵਾਜਬ ਹੈ ਤਾਂ ਇਸ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ।

visa application - approved Credit: maybefalse/Getty Images
ਇਹ ਸਾਰੀ ਜਾਣਕਾਰੀ ਪੇਜ਼ ਉੱਪਰ ਸਾਂਝੀ ਕੀਤੀ ਗਈ ਆਡੀਓ ਇੰਟਰਵਿਊ ਤੋਂ ਲਈ ਜਾ ਸਕਦੀ ਹੈ।
ਜ਼ਰੂਰੀ ਨੋਟ - ਇਹ ਸਧਾਰਨ ਜਾਣਕਾਰੀ ਹੈ। ਆਪਣੀ ਵੀਜ਼ਾ ਲੋੜਾਂ ਲਈ ਕਿਸੇ ਰਜਿਸਟਰਡ ਮਾਈਗ੍ਰੇਸ਼ਨ ਏਜੇਂਟ ਨਾਲ਼ ਸਲਾਹ ਕਰੋ।