ਡੈੱਲਾ ਰੋਜ਼ਾ ਆਸਟ੍ਰੇਲੀਆ ਦੀ ਇੱਕ ਵੱਡੀ ਕੰਪਨੀ ਹੈ ਜੋ ਇਥੋਂ ਦੀਆਂ ਵੱਡੀਆਂ ਸੁਪਰ ਮਾਰਕੀਟਸ ਜਿਵੇਂ ਕਿ ਵੂਲਵਰਥਜ਼ ਤੇ ਆਈ ਜੀ ਏ ਦੇ ਨਾਲ-ਨਾਲ ਕੁਝ ਛੋਟੀਆਂ ਕੰਪਨੀਆਂ ਨੂੰ ਵੀ ਆਪਣੇ ਪੀਜ਼ੇ ਅਤੇ ਹੋਰ ਖਾਣ-ਪਦਾਰਥ ਸਪਲਾਈ ਕਰਦੀ ਹੈ।
ਇੱਥੇ ਪਹਿਲਾਂ ਕੰਮ ਕਰਦੀ ਇੱਕ ਪੰਜਾਬੀ ਔਰਤ ਨੇ ਕਾਮਿਆਂ ਦੀ ਇੱਕ ਯੂਨੀਅਨ ਦੇ ਸਹਿਯੋਗ ਨਾਲ ਇਸ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ।
ਖਾਸ ਨੁਕਤੇ:
- ਡੈੱਲਾ ਰੋਜ਼ਾ ਪੀਜ਼ਾ ਕੰਪਨੀ ਖਿਲਾਫ ਧੱਕੇਸ਼ਾਹੀ, ਨਸਲਵਾਦ ਅਤੇ ਗੈਰਕਾਨੂੰਨੀ ਬਰਖਾਸਤਗੀ ਦੇ ਦੋਸ਼।
- ਵਰਕਰ ਤਲਵਿੰਦਰ ਕੌਰ ਦੀ ਤਰਫ਼ੋਂ ਇਹ ਦਾਅਵਾ ਫੇਅਰ ਵਰਕ ਕਮਿਸ਼ਨ ਕੋਲ਼ ਕੀਤਾ ਗਿਆ।
- ਯੂਨਾਈਟਿਡ ਵਰਕਰਜ਼ ਯੂਨੀਅਨ ਵੱਲੋਂ ਕੀਤੇ ਇਸ ਦਾਅਵੇ ਅਤੇ ਦੋਸ਼ਾਂ ਨੂੰ ਕੰਪਨੀ ਨੇ ਨਕਾਰਿਆ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਤਲਵਿੰਦਰ ਕੌਰ ਨੇ ਦੋਸ਼ ਲਾਇਆ ਕਿ ਉਸਦੇ ਮੈਨੇਜਰ ਵੱਲੋਂ ਉਸਨੂੰ ਨਸਲੀ ਟਿੱਪਣੀਆਂ ਅਤੇ ਧੱਕੇਸ਼ਾਹੀ ਦਾ ਨਿਸ਼ਾਨਾ ਬਣਾਇਆ ਗਿਆ ਹੈ।
ਆਪਣੇ ਨਾਲ਼ ਹੋਏ ਕਥਿਤ ਦੁਰਵਿਵਹਾਰ ਬਾਰੇ ਦੋਸ਼ ਲਾਓਂਦਿਆਂ ਉਸਨੇ ਕਿਹਾ ਕਿ ਉਸਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਪ੍ਰਕਿਰਿਆ ਵੀ 'ਗੈਰਕਾਨੂੰਨੀ' ਸੀ।
"ਮੈਂ ਉਥੇ ਪੰਜ ਸਾਲਾਂ ਲਈ ਕੰਮ ਕੀਤਾ ਹੈ। ਦੁਰਵਿਵਹਾਰ ਵਾਲੀ ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਮੈਨੂੰ ਕੰਪਨੀ ਦੁਆਰਾ ਇਕ ਈਮੇਲ ਮਿਲਿਆ ਜਿਸ ਵਿੱਚ ਉਸਨੂੰ ਦੱਸਿਆ ਗਿਆ ਕਿ ਉਸ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ, ਪਰ ਸੱਚਾਈ ਇਹ ਹੈ ਕਿ ਮੈਂ ਕਦੇ ਅਸਤੀਫ਼ਾ ਨਹੀਂ ਦਿਤਾ ਅਤੇ ਨਾ ਹੀ ਮੈਂ ਉਨ੍ਹਾਂ ਦੀ ਈਮੇਲ ਦਾ ਕੋਈ ਜਵਾਬ ਭੇਜਿਆ ਹੈ।
"ਮੈਨੂੰ ਅਸਲ ਵਿਚ ਗ਼ਲਤ ਤਰੀਕੇ ਨਾਲ ਬਰਖ਼ਾਸਤ ਕੀਤਾ ਗਿਆ ਸੀ। ਇਸ ਘਟਨਾ ਨੇ ਮੇਰੀ ਮਾਨਸਿਕ ਸਿਹਤ ਨੂੰ ਬਹੁਤ ਪ੍ਰਭਾਵਤ ਕੀਤਾ ਹੈ ਅਤੇ ਨੌਕਰੀ ਗੁਆਉਣ ਤੋਂ ਬਾਅਦ ਮੈਂ ਬਹੁਤ ਤਣਾਅ ਵਿਚ ਹਾਂ ਕਿਉਂਕਿ ਮੇਰੇ ਉੱਤੇ ਮੇਰੇ ਘਰ-ਪਰਿਵਾਰ ਦੀ ਜਿੰਮੇਵਾਰੀ ਹੈ।"
Read this story in English:

Della Rosa pizza company faces legal action over allegations of bullying, racism and unlawful dismissal
ਸ੍ਰੀਮਤੀ ਕੌਰ ਨੇ ਕਿਹਾ ਕਿ ਉਸਨੇ ਇਸ ਮਾਮਲੇ ਨੂੰ ਅੱਗੇ ਵਧਾਉਣ ਦਾ "ਹੌਂਸਲਾ" ਇਸ ਲਈ ਕੀਤਾ ਹੈ ਤਾਂ ਜੋ ਕੰਮ ਵਾਲੀ ਥਾਂ ‘ਤੇ ਹੁੰਦੀ ਕਥਿਤ ਧੱਕੇਸ਼ਾਹੀ ਖਤਮ ਕੀਤੀ ਜਾ ਸਕੇ ਹਾਲਾਂਕਿ ਡੈੱਲਾ ਰੋਜ਼ਾ ਕੰਪਨੀ ਨੇ ਇਹਨਾਂ ਦੋਸ਼ਾਂ ਨੂੰ ਪੂਰੀ ਤਰਾਂਹ ਨਕਾਰਿਆ ਹੈ।
ਇਸ ਗੱਲਬਾਤ ਨੂੰ ਪੰਜਾਬੀ ਵਿੱਚ ਸੁਣਨ ਲਈ ਉੱਤੇ ਬਣੇ ਪਲੇਅਰ ਤੇ ਕਲਿੱਕ ਕਰੋ।
ਯੂਨਾਈਟਿਡ ਵਰਕਰਜ਼ ਯੂਨੀਅਨ ਨੇ ਸ਼੍ਰੀਮਤੀ ਕੌਰ ਦੀ ਤਰਫੋਂ ਇਹ ਦਾਅਵਾ ਦਾਇਰ ਕੀਤਾ ਹੈ।
ਦੱਸਣਯੋਗ ਹੈ ਕਿ ਯੂਨੀਅਨ ਨੇ ਇਸਤੋਂ ਵੱਖਰੇ ਤੌਰ ਉੱਤੇ 21 ਸਾਬਕਾ ਕਰਮਚਾਰੀਆਂ ਦੀ ਤਰਫੋਂ ਇਸ ਕੰਪਨੀ ਖਿਲਾਫ ਇੱਕ ਮਿਲੀਅਨ ਡਾਲਰ ਤੱਕ ਦੀ ਘੱਟ ਉਜਰਤ ਦੇ ਦੋਸ਼ਾਂ ਤਹਿਤ ਕਾਨੂੰਨੀ ਕਾਰਵਾਈ ਵੀ ਸ਼ੁਰੂ ਕੀਤੀ ਹੋਈ ਹੈ।