ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ

Diabetes monitor

Source: Getty Images

ਸਿਡਨੀ ਦੀ ਰਹਿਣ ਵਾਲੀ ਡਾਇਟੀਸ਼ੀਅਨ ਸਿਮਰਨ ਗਰੋਵਰ ਸਲਾਹ ਦਿੰਦੀ ਹੈ ਕਿ ਬੇਸ਼ਕ ਤੁਹਾਡੇ ਵਿੱਚ ਡਾਇਬੀਟੀਜ਼ ਦੇ ਕੋਈ ਲੱਛਣ ਨਾ ਵੀ ਹੋਣ ਤਾਂ ਵੀ ਤੁਸੀਂ ਹਰ ਸਾਲ ਆਪਣੇ ਜਨਮ ਦਿਨ ਦੇ ਆਸ-ਪਾਸ ਇਸ ਰੋਗ ਦੀ ਜਾਂਚ ਜਰੂਰ ਕਰਵਾਓ ਅਤੇ ਜੇਕਰ ਤੁਹਾਡੇ ਵਿੱਚ ਇਸ ਰੋਗ ਦੇ ਕੋਈ ਪੂਰਵ ਲੱਛਣ ਜਾਂ ਸ਼ੁਰੂਆਤੀ ਚਿੰਨ੍ਹ ਨਜ਼ਰ ਆਉਂਦੇ ਹਨ, ਤਾਂ ਆਪਣੀ ਜੀਵਨਸ਼ੈਲੀ ਵਿਚਲੇ ਬਦਲਾਵਾਂ ਦੁਆਰਾ ਤੁਸੀਂ ਇਸ ਨੂੰ ਕਾਬੂ ਵਿੱਚ ਕਰ ਸਕਦੇ ਹੋ।


ਵਿਸ਼ਵ ਡਾਇਬੀਟੀਜ਼ ਦਿਵਸ ਹਰ ਸਾਲ 14 ਨਵੰਬਰ ਵਾਲੇ ਦਿਨ ਇਸ ਆਸ਼ੇ ਨਾਲ ਮਨਾਇਆ ਜਾਂਦਾ ਹੈ ਤਾਂ ਕਿ ਇਸ ਰੋਗ ਦੇ ਲੱਛਣਾਂ, ਕਾਰਨਾਂ ਅਤੇ ਇਸ ਦੇ ਇਲਾਜ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ।

ਐਸ ਬੀ ਐਸ ਪੰਜਾਬੀ ਨੇ ਪੇਸ਼ੇਵਰ ਡਾਈਟੀਸ਼ੀਅਨ ਸਿਮਰਨ ਗਰੋਵਰ ਨਾਲ ਗੱਲ ਕਰਦੇ ਹੋਏ ਇਸ ਰੋਗ ਦੀਆਂ ਕਿਸਮਾਂ, ਇਸ ਦੇ ਇਲਾਜ ਅਤੇ ਇਸ ਰੋਗ ਦੀ ਰੋਕਥਾਮ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ।


ਪ੍ਰਮੁੱਖ ਨੁਕਤੇ:

  • ਸੰਸਾਰ ਭਰ ਵਿੱਚ 14 ਨਵੰਬਰ ਦਾ ਦਿਨ ਡਾਇਬੀਟੀਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਕਿ ਇਸ ਰੋਗ ਬਾਰੇ ਜਾਗਰੂਕਤਾ ਫੈਲਾਉਣ ਦੇ ਨਾਲ ਨਾਲ ਇਸ ਦੇ ਇਲਾਜ ਲਈ ਵੀ ਲੋਕਾਂ ਨੂੰ ਅੱਗੇ ਆਉਣ ਲਈ ਪ੍ਰੇਰਿਆ ਜਾਵੇ।
  • ਡਾਟਿਬੀਟੀਜ਼ ਰੋਗ ਕਿਸੇ ਨੂੰ ਵੀ, ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ, ਬੇਸ਼ਕ ਇਸ ਦੇ ਕੋਈ ਲੱਛਣ ਤੁਹਾਡੇ ਪਰਿਵਾਰ ਵਿੱਚ ਨਾ ਵੀ ਹੋਣ।
  • ਡਾਇਬੀਟੀਜ਼ ਰੋਗ ਜੀਵਨਸ਼ੈਲੀ ਉੱਤੇ ਨਿਰਭਰ ਕਰਦਾ ਹੈ, ਇਸ ਲਈ ਇਸ ਰੋਗ ਨੂੰ ਛੋਟੇ ਬਦਲਾਵਾਂ ਦੁਆਰਾ ਘਟਾਇਆ ਜਾਂ ਕੁੱਝ ਕੇਸਾਂ ਵਿੱਚ ਜੜੋਂ ਵੀ ਮੁਕਾਇਆ ਜਾ ਸਕਦਾ ਹੈ।

Simran Grover
Dietician Simran Grover spoke to SBS Punjabi on World Diabetes Day. Source: Simran Grover
ਸਿਮਰਨ ਗਰੋਵਰ ਕਹਿੰਦੀ ਹੈ, “ਡਾਇਬੀਟੀਜ਼ ਰੋਗ ਨੂੰ ਘਟਾਉਣ ਲਈ ਜੀਵਨ ਸ਼ੈਲੀ ਵਿੱਚ ਛੋਟੇ ਬਦਲਾਅ ਕੀਤੇ ਜਾਣੇ ਚਾਹੀਦੇ ਹਨ ਜਿਵੇਂ ਥੋੜਾ ਜਿਹਾ ਭਾਰ ਘਟਾਉਣਾ, ਤਾਜ਼ਾ ਅਤੇ ਤੰਦਰੁਸਤ ਖਾਣਾ ਖਾਉਣਾ, ਅਤੇ ਹਲਕੀਆਂ ਕਸਰਤਾਂ ਆਦਿ।”

ਸਿਰਫ 5 ਤੋਂ 10% ਸ਼ਰੀਰਕ ਭਾਰ ਘਟਾਉਣ ਦੇ ਨਾਲ-ਨਾਲ, ਹਰੀਆਂ ਅਤੇ ਤਾਜ਼ੀਆਂ ਸਬਜ਼ੀਆਂ ਖਾਉਣਾ ਆਦਿ ਡਾਇਬੀਟੀਜ਼ ਰੋਗ ਨੂੰ ਘਟਾਉਣ ਲਈ ਲਾਹੇਵੰਦ ਹੋ ਸਕਦਾ ਹੈ।

ਸਿਡਨੀ ਦੀ ਡਾਈਟੀਸ਼ੀਅਨ ਸਿਮਰਨ ਗਰੋਵਰ ਕਹਿੰਦੀ ਹੈ, “ਡਾਇਬੀਟੀਜ਼ ਰੋਗ ਸੰਸਾਰ ਦੇ ਬਾਕੀ ਭਾਈਚਾਰਿਆਂ ਵਾਂਗ ਪੰਜਾਬੀ ਭਾਈਚਾਰੇ ਵਿੱਚ ਵੀ ਬਰਾਬਰ ਦੀ ਮਾਤਰਾ ਵਿੱਚ ਹੀ ਪ੍ਰਚਲਤ ਹੈ।”

ਇਸ ਗਲਬਾਤ ਵਿੱਚ ਡਾਇਟੀਸ਼ੀਅਨ ਸਿਮਰਨ ਗਰੋਵਰ ਡਾਇਬੀਟੀਜ਼ ਰੋਗ ਦੀਆਂ ਕਿਸਮਾਂ, ਇਸ ਦੇ ਲੱਛਣਾਂ, ਅਤੇ ਇਸ ਰੋਗ ਦੇ ਇਲਾਜ ਬਾਰੇ ਵਿਸਥਾਰ ਨਾਲ ਦਸ ਰਹੇ ਹਨ। ਤੁਸੀਂ ਇਸ ਗਲਬਾਤ ਨੂੰ ਉੱਪਰ ਫੋਟੋ ਵਿਚਲੇ ਸਪੀਕਰ ਉੱਤੇ ਕਲਿੱਕ ਕਰਕੇ ਸੁਣ ਸਕਦੇ ਹੋ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ । ਤੁਸੀਂ ਸਾਨੂੰ  'ਤੇ ਵੀ ਫ਼ਾਲੋ ਕਰ ਸਕਦੇ ਹੋ।   

Share