ਸਫਲ ਜ਼ਿਲ੍ਹਾ ਪੱਧਰੀ ਕ੍ਰਿਕੇਟ ਪ੍ਰਦਰਸ਼ਨ 'ਤੋਂ ਬਾਅਦ ਨੌਜਵਾਨ ਖਿਡਾਰਨ ਹਸਰਤ ਗਿੱਲ ਹੁਣ ਆਸਟ੍ਰੇਲੀਆ ਦੀ ਘਰੇਲੂ ਟੀ-20 ਵੂਮੈਨ ਬਿਗ ਬੈਸ਼ ਲੀਗ 2022 ਰਾਹੀਂ ਕਰੀਅਰ ਦੀ ਸ਼ੁਰੂਆਤ ਕਰੇਗੀ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ, ਹਸਰਤ ਨੇ ਕਿਹਾ ਕਿ ਇਹ ਉਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਨਿਪੁੰਨ ਹਸਰਤ ਵਿਕਟੋਰੀਅਨ ਪ੍ਰੀਮੀਅਰ ਕ੍ਰਿਕੇਟ (ਸੀਜ਼ਨ 2021/22) ਵਿੱਚ ਮੈਲਬੌਰਨ ਕ੍ਰਿਕੇਟ ਕਲੱਬ ਲਈ ਹੈਟ੍ਰਿਕ ਲਈ ਅਤੇ 26 ਵਿਕਟਾਂ ਦੇ ਨਾਲ ਸਭ ਤੋਂ ਵੱਧ ਵਿਕਟ ਲੈਣ ਵਾਲੀ ਸਰਵੋਤਮ ਖਿਡਾਰੀ ਸੀ।
ਆਸਟ੍ਰੇਲੀਆਈ ਕ੍ਰਿਕਟਰ ਐਲੀਸ ਪੇਰੀ ਅਤੇ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਤੋਂ ਪ੍ਰੇਰਿਤ, ਹਸਰਤ ਇਸ ਚੈਂਪੀਅਨਸ਼ਿੱਪ ਰਾਹੀਂ ਮੈਲਬੌਰਨ ਰੇਨੇਗੇਡਜ਼ ਤੋਂ ਖੇਡ ਰਹੀ ਆਪਣੀ 'ਆਇਡਲ' ਹਰਮਨਪ੍ਰੀਤ ਕੌਰ ਦਾ ਵੀ ਟਾਕਰਾ ਕਰੇਗੀ।
ਜ਼ਿਕਰਯੋਗ ਹੈ ਕਿ ਹਸਰਤ ਨੂੰ 2022-23 U19 ਉਭਰਦੇ ਖਿਡਾਰੀਆਂ ਦੀ ਟੀਮ ਲਈ ਵੀ ਚੁਣਿਆ ਗਿਆ ਹੈ ਜੋ ਕ੍ਰਿਕਟ ਦੇ ਅਗਲੇ ਪੱਧਰ ਲਈ ਮਜ਼ਬੂਤ-ਪ੍ਰਦਰਸ਼ਨ ਵਾਲੇ ਖਿਡਾਰੀਆਂ ਨੂੰ ਤਿਆਰ ਕਰਦਾ ਹੈ।
ਹਸਰਤ ਨੂੰ 13 ਸਾਲ ਦੀ ਉਮਰ ਵਿੱਚ ਕਲੱਬ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਮੈਲਬੌਰਨ ਜ਼ਿਲ੍ਹਾ ਪ੍ਰੀਮੀਅਰ 1 ਲਈ ਚੁਣਿਆ ਗਿਆ ਸੀ ਅਤੇ ਇਤਿਹਾਸ ਰਚਦਿਆਂ ਮੈਲਬੌਰਨ ਕ੍ਰਿਕਟ ਕਲੱਬ ਵਿੱਚ ਪਹਿਲੇ ਸਾਲ ਵਿੱਚ 'ਮੋਸਟ ਵੇਲੂਏਬਲ ਪਲੇਅਰ' ਨਾਲ ਸਨਮਾਨਿਤ ਕੀਤਾ ਗਿਆ ਸੀ। ਜਿਸ ਨਾਲ ਉਹ ਇਹ ਵੱਕਾਰੀ ਪੁਰਸਕਾਰ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਬਣ ਗਈ ਸੀ ।
Hasrat Gill with her brother Armaan Gill at the MCG in a President’s XI vs 29er’s Club match (MCC invitational). Credit: Supplied by Hasrat Gill.
"ਹਰ ਪ੍ਰਾਪਤੀ ਸਖ਼ਤ ਮਿਹਨਤ ਨਾਲ ਮਿਲਦੀ ਹੈ ਤੇ ਸਾਨੂੰ ਆਪਣੀ ਧੀ ਦੀਆਂ ਪ੍ਰਾਪਤੀਆਂ 'ਤੇ ਬਹੁਤ ਮਾਣ ਹੈ," ਸ਼੍ਰੀਮਤੀ ਗਿੱਲ ਨੇ ਕਿਹਾ।
ਅੰਗ੍ਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ
'Dream come true': Melbourne young gun vows to bring Punjabi swag to Australia's WBBL