16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ‘ਆਨਾਲਈਨ ਖਤਰਿਆਂ’ ਸਬੰਧੀ ਤਾਜ਼ਾ ਚੇਤਾਵਨੀਆਂ ਜਾਰੀ

Jumping through metaverse portal

Digital generated image of young woman jumping through portal door and turning into avatar in imaginary world. Metaverse concept. Source: Moment RF / Andriy Onufriyenko/Getty Images

‘ਮੈਟਾਵਰਸ’ ਨੂੰ ਅਕਸਰ ਇੰਟਰਨੈੱਟ ਦਾ ‘ਅਗਲਾ ਰੂਪ' ਕਿਹਾ ਜਾਂਦਾ ਹੈ, ਅਤੇ ਸਟੈਂਡਰਡ ਆਸਟ੍ਰੇਲੀਆ ਨੇ ‘ਮੈਟਾਵਰਸ ਇਸਤੇਮਾਲ ਕਰਨ ਵਾਲਿਆਂ’ ਲਈ ਆਨਲਾਈਨ ਖ਼ਤਰਿਆਂ ਬਾਰੇ ਤਾਜ਼ਾ ਚੇਤਾਵਨੀਆਂ ਜਾਰੀ ਕੀਤੀਆਂ ਹਨ। ਕਾਬਲੇਗੌਰ ਹੈ ਕਿ ਇਹ ਚੇਤਾਵਨੀਆਂ ਫੈਡਰਲ ਸਰਕਾਰ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣ ਬਾਰੇ ਕਾਨੂੰਨ ਪਾਸ ਕਰਨ ਤੋਂ ਕੁਝ ਦਿਨ ਬਾਅਦ ਆਈਆਂ ਹਨ। ਸਟੈਂਡਰਡ ਆਸਟ੍ਰੇਲੀਆ ਦੁਆਰਾ 3 ਦਸੰਬਰ ਨੂੰ ਜਾਰੀ ਕੀਤੀ ਗਈ ਖੋਜ ਦੱਸਦੀ ਹੈ ਕਿ ਮੁਲਕ ਵਿੱਚ ‘ਮੈਟਾਵਰਸ’ ਇਸਤੇਮਾਲ ਕਰਨ ਵਾਲਿਆਂ ਦੀ ਕੁੱਲ ਗਿਣਤੀ ਦਾ ਦੋ ਤਿਹਾਈ ਹਿੱਸਾ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੇ ਪਲੇਟਫਾਰਮਾਂ ਦੀ ਵਧਦੀ ਰੂਚੀ ਅਤੇ ਬਾਲਗਾਂ ਵਿੱਚ ਉਹਨਾਂ ਦੇ ਸ਼ਾਮਲ ਹੋਣ ਬਾਰੇ ਜਾਗਰੂਕਤਾ ਵਿਚਕਾਰ ਇੱਕ ਚਿੰਤਾਜਨਕ ਅੰਤਰ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ।


Podcast Collection: ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,
ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share