ਸਿਡਨੀ ਨਿਵਾਸੀ ਸੰਨੀ ਦੱਤਾ ਆਪਣੇ ਚੰਗੇ ਭਵਿੱਖ ਦੀ ਖਾਤਰ ਤਕਰੀਬਨ 16 ਸਾਲ ਪਹਿਲਾਂ ਆਸਟ੍ਰੇਲੀਆ ਪ੍ਰਵਾਸ ਕਰਕੇ ਆਏ ਸਨ।
ਉਹਨਾਂ ਦੇ ਮਿੱਤਰ ਮਨਿੰਦਰਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗਲ ਕਰਦੇ ਹੋਏ ਕਿਹਾ, “ਸੰਨੀ ਦੱਤਾ ਬਹੁਤ ਹੀ ਮਿਲਣਸਾਰ ਅਤੇ ਖੁਸ਼ ਮਿਜ਼ਾਜ਼ ਇਨਸਾਨ ਸਨ ਅਤੇ ਆਪਣੀ ਮਿਹਨਤ ਨਾਲ ਬਾਕਸਿੰਗ ਅਤੇ ਕੰਮ-ਕਾਜ ਵਿੱਚ ਕਾਫੀ ਤਰੱਕੀ ਕੀਤੀ”।

Sportsman and Boxer Sunny Dutta had recently become a coach. Credit: Maninderjit Singh
ਸ਼੍ਰੀ ਸਿੰਘ ਨੇ ਦਸਿਆ, “ਸੰਨੀ ਇੱਕ ਬਾਕਸਰ ਰਹੇ ਹੋਣ ਕਾਰਨ ਚੰਗੀ ਸਿਹਤ ਦੇ ਮਾਲਕ ਸਨ ਅਤੇ ਵਧੀਆ ਤੈਰਾਕੀ ਵੀ ਕਰ ਲੈਂਦੇ ਸਨ, ਪਰ ਇਸ ਵਾਰ ਕਿਸਮਤ ਨੂੰ ਕੁੱਝ ਹੋਰ ਹੀ ਮੰਨਜ਼ੂਰ ਸੀ”।
ਸ਼੍ਰੀ ਦੱਤਾ ਨੇ ਹਾਲ ਵਿੱਚ ਹੀ ਬਾਕਸਿੰਗ ਦੇ ਕੋਚ ਵਜੋਂ ਸੇਵਾ ਸੰਭਾਲੀ ਸੀ ਅਤੇ ਨਾਲ ਹੀ ਉਹ ਰੀਅਲ ਏਸਟੇਟ ਵਾਲੇ ਕਾਰੋਬਾਰ ਨਾਲ ਵੀ ਜੁੜੇ ਹੋਏ ਸਨ।
“ਸੰਨੀ ਆਪਣੇ ਪਿੱਛੇ ਆਪਣੀ ਪਤਨੀ, ਭੈਣ, ਜੀਜਾ ਜੀ ਅਤੇ ਮਾਤਾ ਪਿਤਾ ਨੂੰ ਛੱਡ ਗਏ ਹਨ। ਉਹਨਾਂ ਦੇ ਪਰਿਵਾਰਕ ਮੈਂਬਰ, ਦੋਸਤ ਅਤੇ ਭਾਈਚਾਰਾ ਉਹਨਾਂ ਦੀ ਇਸ ਅਚਾਨਕ ਮੌਤ ਕਾਰਨ ਕਾਫੀ ਸਦਮੇਂ ਵਿੱਚ ਹੈ”, ਸ਼੍ਰੀ ਸਿੰਘ ਨੇ ਕਿਹਾ।