ਅੰਕੁਰ ਸਿੰਘ ਪਾਤਰ ਇੱਕ ਨੌਜਵਾਨ ਡਿਜੀਟਲ ਕਲਾਕਾਰ ਹੈ ਜੋ ਆਪਣੀ ਕਲਾ ਨੂੰ ਪ੍ਰਗਟਾਉਣ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹਨ।
ਪੰਜਾਬ ਦੇ ਉੱਘੇ ਕਵੀ ਸੁਰਜੀਤ ਪਾਤਰ ਦੇ ਸਪੁੱਤਰ ਅੰਕੁਰ ਨੇ ਆਪਣੇ ਆਧੁਨਿਕ ਹੁਨਰ ਅਤੇ ਕਲਾਤਮਕ ਵਿਰਾਸਤ ਦੀ ਵਰਤੋਂ ਨਾਲ ਹੁਣ ਤੱਕ ਕਈ ਸ਼ਾਹਕਾਰ ਪੋਟਰੇਟ ਤਿਆਰ ਕੀਤੇ ਹਨ।ਪਿਛਲੇ 16 ਸਾਲਾਂ ਤੋਂ ਅੰਕੁਰ ਰਚਨਾਤਮਕ ਉਦਯੋਗ ਨਾਲ ਜੁੜੇ ਹੋਏ ਹਨ ਤੇ ਬਹੁਤ ਸਾਰੇ ਅੰਤਰਾਸ਼ਟਰੀ ਤੇ ਰਾਸ਼ਟਰੀ ਪੁਰਸਕਾਰ ਵੀ ਜਿੱਤ ਚੁੱਕੇ ਹਨ।
Recently Ankur created digital art for Toyota Australia celebrating 70 years of Land Cruiser existence. Source: Supplied by Ankur Patar
ਇਸ ਕਲਾ ਦੇ ਬਲਬੂਤੇ ਤੇ ਅੰਕੁਰ ਕਈ ਵੱਡੇ ਅੰਤਰਾਸ਼ਟਰੀ ਬ੍ਰਾਂਡਸ ਜਿਕ ਜਿਵੇਂ ਕਿ ਅਡੋਬੇ, ਨਾਇਕੇ, ਐਡੀਡਾਸ, ਟੋਇਟਾ, ਫੈਮਿਨਾ, ਲੇਨੋਵੋ, ਯੂਨੀਵਰਸਿਟੀ ਓਫ ਕੁਈਨਸਲੈਂਡ, ਜੇ ਡਬਲਯੂ ਟੀ ਆਦਿ ਨਾਲ ਕੰਮ ਕਰ ਚੁੱਕੇ ਹਨ।
ਡੱਚ ਚਿਤ੍ਰਕਾਰ ਰੇਮਬਰੈਂਟ ਦੀ ਗੁਮਸ਼ੁਦਾ ਪੈਂਟਿੰਗ ਨੂੰ ਦੁਬਾਰਾ ਬਨਾਉਣ ਲਈ ਅਡੋਬੇ ਨਾਲ ਅੰਕੁਰ ਦਾ ਕੰਮ ਸਭ ਤੋਂ ਵੱਧ ਚਰਚਾ ਵਿੱਚ ਰਿਹਾ।
ਉਹ ਦੁਨੀਆ ਦੇ ਸਿਰਫ 4 ਚੁਣਿੰਦੇ ਡਿਜੀਟਲ ਕਲਾਕਾਰਾਂ ਵਿਚੋਂ ਇਕ ਸੀ ਜਿਨ੍ਹਾਂ ਨੂੰ ਅਡੋਬੇ ਨੇ ਸਟਾਕ ਤਸਵੀਰਾਂ ਰਾਹੀਂ ਗੁਮ ਹੋ ਚੁੱਕੇ ਸ਼ਾਹਕਾਰ ਚਿਤ੍ਰਾਂ ਨੂੰ ਆਪਣੇ ਹੁਨਰ ਨਾਲ ਮੁੜ ਤਿਆਰ ਕਰਨ ਲਈ ਨਿਯੁਕਤ ਕੀਤਾ।
2020 ਵਿੱਚ ਅੰਕੁਰ ਨੂੰ ਭਾਰਤ ਦੇ ਚੋਟੀ ਦੇ 20 ਕਲਾਕਾਰਾਂ ਦੀ ਸੂਚੀ ਵਿੱਚ ਵੀ ਚੁਣਿਆ ਗਿਆ ਸੀ।ਐਸ ਬੀ ਐਸ ਪੰਜਾਬੀ ਨਾਲ ਗੱਲ਼ ਕਰਦਿਆਂ ਅੰਕੁਰ ਨੇ ਕਿਹਾ, "ਡਿਜੀਟਲ ਕਲਾ ਆਧੁਨਿਕ ਕਲਾ ਰੂਪਾਂ ਵਿੱਚੋਂ ਇੱਕ ਹੈ ਅਤੇ ਇਸ ਸਮੇਂ ਇਹ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ। ਮੇਰਾ ਕੰਮ ਮੁੱਖ ਤੌਰ 'ਤੇ ਸੰਯੁਕਤ ਤਸਵੀਰਾਂ ਤੋਂ ਮੁੱਖ-ਕਲਾ ਨੂੰ ਰੂਪਮਾਨ ਕਰਨਾ ਹੈ।"
Rembrandt's painting (Left); Recreation by Ankur Patar. Source: Supplied by Ankur Patar
ਆਪਣੀ ਸਿਰਜਣਾਤਮਕ ਪ੍ਰਕਿਰਿਆ ਬਾਰੇ ਅੰਕੁਰ ਦੱਸਦੇ ਹਨ ਕਿ ਸੁਹਜ-ਸ਼ੈਲੀ ਅਤੇ ਸ਼ਿਲਪਕਾਰੀ ਦਾ ਵਿਕਾਸ ਕਰਨਾ ਇੱਕ ਸੰਚਤ ਪ੍ਰਕਿਰਿਆ ਹੈ ਜੋ ਇਕਸਾਰਤਾ ਤੇ ਤਜੁਰਬਾ ਮੰਗਦੀ ਹੈ।ਵੱਖ-ਵੱਖ ਪੁਰਸਕਾਰਾਂ ਨਾਲ ਨਿਵਾਜੇ ਜਾਣ ਬਾਰੇ ਅੰਕੁਰ ਦਾ ਕਹਿਣਾ ਹੈ ਕਿ ਕਲਾਕਾਰਾਂ ਨੂੰ ਆਪਣੇ ਕੰਮ ਪ੍ਰਤੀ ਇਕ ਕਿਸਮ ਦੀ ਅਸੁਰੱਖਿਆ ਹੁੰਦੀ ਹੈ ਪਰ ਇਹੋ ਜਿਹੇ ਮਾਣ-ਸਨਮਾਨ ਕਲਾਕਾਰਾਂ ਨੂੰ ਇੱਕ ਉਮੀਦ ਦਿੰਦੇ ਹਨ ਕਿ ਉਹ ਕੁਝ ਸਹੀ ਕਰ ਰਹੇ ਹਨ।
Brisbane based Digital Artist Ankur Patar. Source: Supplied by Ankur Patar
ਡਿਜਿਟਲ ਆਰਟ ਵਿੱਚ ਅੰਕੁਰ ਦਾ ਰੁਝਾਨ 2003 ਤੋਂ ਹੋਇਆ ਤੇ 2007 ਵਿੱਚ ਉਨ੍ਹਾਂ ਨੇ ਪੇਸ਼ੇ ਵਜੋਂ ਇਸ ਦੀ ਸ਼ੁਰੂਆਤ ਕੀਤੀ।ਅੰਕੁਰ ਭਾਰਤ ਦੇ ਡਿਜੀਟਲ ਆਰਟ ਸੀਨ ਦੇ ਮੋਹਰੀ ਆਰਟਿਸਟ ਹਨ ਜਿਨ੍ਹਾਂ ਨੇ ਉਸ ਸਮੇਂ ਇਸ ਨਵੀਨ ਕਿੱਤੇ ਦੀ ਸ਼ੁਰੂਆਤ ਕੀਤੀ ਸੀ ਜਦ ਬਹੁਤਿਆਂ ਨੂੰ ਇਸ ਕਲਾ ਦੀ ਹੋਂਦ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ।
Ankur created this image depicting climate change for Adobe's campaign. Source: Supplied by Ankur Patar
ਇਸ ਬਾਰੇ ਅੰਕੁਰ ਦੱਸਦੇ ਨੇ , "ਉਸ ਸਮੇਂ ਭਾਰਤ ਵਿਚ ਸ਼ਾਇਦ ਹੀ 3-4 ਜਾਣੇ ਪਛਾਣੇ ਡਿਜੀਟਲ ਕਲਾਕਾਰ ਹੋਣ ਪਰ ਪਿਛਲੇ ਕੁਝ ਸਾਲਾਂ ਵਿਚ ਇਸ ਉਦਯੋਗ ਵਿਚ ਭਾਰੀ ਤਬਦੀਲੀ ਆਈ ਹੈ ਅਤੇ ਹੁਣ ਕਾਫੀ ਕਮਾਲ ਦੇ ਕਲਾਕਾਰ ਇਸ ਕਿੱਤੇ ਵਿੱਚ ਮੱਲਾਂ ਮਾਰ ਰਹੇ ਹਨ।”
"ਇੱਕ ਕਲਾਤਮਕ ਪਰਿਵਾਰਿਕ ਮਾਹੌਲ ਵਿੱਚ ਜਨਮ ਲੈਣ ਤੇ ਕਲਾ ਪ੍ਰੇਮੀਆਂ ਨਾਲ ਘਿਰੇ ਰਹਿਣ ਨਾਲ ਮੈਨੂੰ ਗੁਣਵੱਤਾ ਮਾਪਣ ਵਾਲੀ ਇੱਕ ਵੱਖਰੀ ਨਜ਼ਰ ਮਿਲੀ ਤੇ ਇਸਨੇ ਮੈਨੂੰ ਚੰਗੀ ਕਲਾ ਦੇ ਰੂਪਾਂ ਨੂੰ ਪਛਾਣਨ ਵਿੱਚ ਸਹਾਇਤਾ ਕੀਤੀ।"ਪੰਜਾਬੀ ਭਾਸ਼ਾ ਦੇ ਮਾਣ-ਸਨਮਾਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ, "ਆਪਣੀ ਭਾਸ਼ਾ ਨੂੰ ਵਿਦੇਸ਼ਾਂ ਵਿਚ ਵੀ ਮਾਨਤਾ ਦਿਵਾਉਣਾ ਸਾਡੀ ਤਰਜੀਹ ਹੋਣੀ ਚਾਹੀਦੀ ਹੈ ਕਿਓਂਕਿ ਸਾਡੀ ਸਾਡੀ ਮਾਂ ਬੋਲੀ ਹੀ ਸਾਡੀ ਪਛਾਣ ਹੈ।"
Ankur's illustration for Adobe's Experience Makers Live Event. Source: Supplied by Ankur Patar
ਦੱਸਣਯੋਗ ਹੈ ਕਿ ਅੰਕੁਰ ਨੇ ਕਈ ਪ੍ਰਸਿੱਧ ਪੰਜਾਬੀ ਫਿਲਮਾਂ ਜਿਵੇਂ ਕਿ ਖਿਦੋ-ਖੁੰਡੀ, ਅਫਸਰ ਅਤੇ ਭਲਵਾਨ ਸਿੰਘ ਦੇ ਪੋਸਟਰਾਂ ਉੱਤੇ ਵੀ ਕੰਮ ਕੀਤਾ ਹੈ।
ਪੂਰੀ ਇੰਟਰਵਿਊ ਪੰਜਾਬੀ ਵਿਚ ਸੁਣਨ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ
A poster of Punjabi movie 'Bhalwan Singh' created by Ankur Patar. Source: Supplied by Ankur Patar