ਗੁਰਪ੍ਰੀਤ ਸਿੰਘ ਆਪਣੀ ਤੀਸਰੀ ਮਾਸਟਰ ਦੀ ਡਿਗਰੀ ਕਰਨ ਲਈ 2009 ਵਿੱਚ ਆਸਟ੍ਰੇਲੀਆ ਆਏ ਸਨ।
ਉਹਨਾਂ ਵੱਲੋਂ ‘ਇੰਡੀਅਨ ਸਕੂਲ ਆਫ ਪ੍ਰਫੌਰਮਿੰਗ ਆਰਟਸ’ ਨਾਂ ਦੀ ਆਪਣੀ ਅਕੈਡਮੀ ਸ਼ੁਰੂ ਕੀਤੀ ਗਈ ਜਿਸ ਨੂੰ ਉਹ 2009 ਤੋਂ ਹੁਣ ਤੱਕ ਚਲਾ ਰਹੇ ਹਨ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹ ਦੁਨੀਆ ਭਰ ਤੋਂ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਭਾਰਤੀ ਕਲਾਸੀਕਲ ਸੰਗੀਤ ਸਿਖਾਉਂਦੇ ਹਨ।
ਉਹਨਾਂ ਮੁਤਾਬਕ ਬੱਚਿਆਂ ਨੂੰ ਸੰਗੀਤ ਨਾਲ ਜੋੜ ਕੇ ਉਹਨਾਂ ਦਾ ਹਰ ਪੱਖੋ ਵਧੀਆ ਵਿਕਾਸ ਹੁੰਦਾ ਹੈ।
ਕਿਵੇਂ ਇੱਕ ਸਾਇੰਸ ਦਾ ਵਿਦਿਆਰਥੀ ਸੰਗੀਤ ਦੀ ਦੁਨੀਆ ‘ਚ ਆਪਣਾ ਨਾਂ ਬਣਾ ਕੇ ਇੱਕ ਮਿਸਾਲ ਕਾਇਮ ਕਰ ਰਿਹਾ ਹੈ ਇਹ ਜਾਨਣ ਲਈ ਸੁਣੋ ਇਹ ਇੰਟਰਵਿਊ…
LISTEN TO
Punjabi_22082024_Gurpreet S Interview.mp3
11:43