‘ਦਸਤਾਰਧਾਰੀ ਸਿੱਖਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਦੀ ਮੰਗ’: ਨਿਊ ਸਾਊਥ ਵੇਲਜ਼ ਦੀ ਸਰਕਾਰ ਵੱਲੋਂ ਇਸ ਮਸਲੇ ‘ਤੇ ਪਹਿਲੀ ਜਨਤਕ ਸੁਣਵਾਈ

Sikh Motorcycle Club Australia

ਦਸਤਾਰਧਾਰੀ ਬਾਈਕ ਚਾਲਕਾਂ ਅਤੇ ਕਾਮਿਆਂ ਨੂੰ ਹੈਲਮੇਟ ਪਾਉਣ ਤੋਂ ਛੋਟ ਦੇਣ ਲਈ ਨਿਊ ਸਾਊਥ ਵੇਲਜ਼ ਦੀ ਸਰਕਾਰ ਭਾਈਚਾਰੇ ਅਤੇ ਮਾਹਰਾਂ ਤੋਂ ਸੁਝਾਅ ਮੰਗ ਰਹੀ ਹੈ। Source: Supplied

ਪਿੱਛਲੇ ਕਈ ਸਾਲਾਂ ਤੋਂ 'ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ' ਅਤੇ ਕਈ ਸਿੱਖ ਸੰਸਥਾਵਾਂ ਵੱਲੋਂ ਦਸਤਾਰਧਾਰੀ ਸਿੱਖਾਂ ਲਈ ਹੈਲਮੇਟ ਦੀ ਥਾਂ ਦਸਤਾਰ ਸਜਾ ਕੇ ਬਾਈਕ ਚਲਾਉਣ ਦੀ ਮਨਜ਼ੂਰੀ ਮੰਗੀ ਜਾ ਰਹੀ ਹੈ। 'ਟਰਬਨਜ਼ ਫੋਰ ਆਸਟ੍ਰੇਲੀਆ' ਦੇ ਮੁਖੀ ਅਮਰ ਸਿੰਘ ਮੁਤਾਬਕ ਇਹ ਮਸਲਾ ਸਿਰਫ ਦਸਤਾਰਧਾਰੀ ਸਿੱਖਾਂ ਦੇ ਬਾਈਕ ਚਲਾਉਣ ਤੱਕ ਹੀ ਸੀਮਤ ਨਹੀਂ ਹੈ, ਬਲਕਿ ਉਹਨਾਂ ਸਾਰੇ ਸਿੱਖ ਕਰਮਚਾਰੀਆਂ ਨਾਲ ਵੀ ਜੁੜਿਆ ਹੈ ਜੋ ਦਸਤਾਰ ਪਹਿਨਣ ਕਾਰਨ ‘ਹਾਰਡ ਹੈਟ’ ਜਾਂ ‘ਸੇਫਟੀ 'ਹੈਲਮੇਟ’ ਨਹੀਂ ਪਾ ਸਕਦੇ।


ਕਾਫੀ ਸਮੇਂ ਤੋਂ ਪਿੱਛਲੇ ਕਈ ਸਾਲਾਂ ਤੋਂ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਮੰਗ ਕਰ ਰਹੀਆਂ ਹਨ ਕਿ ਦਸਤਾਰਧਾਰੀ ਸਿੱਖਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਦਿੱਤੀ ਜਾਵੇ।

ਦਸੰਬਰ 2024 ਵਿੱਚ ਨਿਊ ਸਾਊਥ ਵੇਲਜ਼ ਦੀ ਸਰਕਾਰ ਵੱਲੋਂ ਇੱਕ ਜਨਤਕ ਸੁਣਵਾਈ ਕੀਤੀ ਗਈ ਜਿਸ ਵਿੱਚ ਉਹਨਾਂ ਵੱਖ ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਤੋਂ ਇਸ ‘ਤੇ ਵਿਚਾਰ ਮੰਗੇ ਸਨ।

ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ ਤੋਂ ਡਾ. ਕਵਲਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਸ ਮੀਟਿੰਗ ਵਿੱਚ ਕਈ ਮਾਹਰ ਮੌਜੂਦ ਰਹੇ ਸਨ ਜਿਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਸੀ।
SIkh rider 2.jpg
He is hopeful that one day Helmet Exemption will be approved in Australia like other commonwealth countries. Credit: Supplied by Dr. Kawaljit SIngh.
ਉਹ ਮੰਨਦੇ ਹਨ ਕਿ ਇਹ ਉਹਨਾਂ ਦਾ ਧਾਰਮਿਕ ਅਧਿਕਾਰ ਹੈ ਅਤੇ ਇਹ ਸੁਰੱਖਿਅਤ ਵੀ ਹੈ।

'ਟਰਬਨਜ਼ ਫੋਰ ਆਸਟ੍ਰੇਲੀਆ' ਦੇ ਮੁਖੀ ਅਮਰ ਸਿੰਘ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ।

ਉਹਨਾਂ ਦਾ ਕਹਿਣਾ ਹੈ ਕਿ ਇਹ ਮਸਲਾ ਸਿਰਫ ਬਾਈਕ ਰਾਈਡਿੰਗ ਦਾ ਨਹੀਂ ਹੈ ਬਲਕਿ ਕੰਮ ਵਾਲੀਆਂ ਥਾਂਵਾਂ ‘ਤੇ ਦਸਤਾਰਧਾਰੀ ਸਿੱਖਾਂ ਲਈ ਸੇਫਟੀ ਹੈਟ ਪਾਉਣ ਨਾਲ ਵੀ ਜੁੜਿਆ ਹੋਇਆ ਹੈ।
shared image (6).jfif
Amar Singh is president of organization named 'Turbans for Australia'. He believes that this matter does not only belong to Bike Riders, but helmet exemption is crucial for the Turban wearing Sikh workers too. Source: SBS
ਉਹਨਾਂ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਬਹੁਤ ਸਾਰੇ ਕਰਮਚਾਰੀ ਹਨ ਜੋ ਦਸਤਾਰ ਸਜਾਉਣ ਕਾਰਨ ਅਜਿਹੀਆਂ ਥਾਂਵਾਂ ‘ਤੇ ਕੰਮ ਨਹੀਂ ਕਰ ਪਾਉਂਦੇ ਜਿੱਥੇ ਉਹਨਾਂ ਲਈ ਸੇਫਟੀ ਹੈਟ ਪਾਉਣੀ ਜ਼ਰੂਰੀ ਹੈ।

ਮੈਲਬੌਰਨ ਦੇ ਰਹਿਣ ਵਾਲੇ ਗੁਰਪ੍ਰੀਤ ਸੰਘਾ ਇੱਕ ਟ੍ਰਾਂਸਪੋਰਟ ਕੰਪਨੀ ਦੇ ਮਾਲਕ ਹਨ।

ਉਹ ਕਹਿੰਦੇ ਹਨ ਕਿ ਹਾਰਡ ਹੈਟ ਪਾਉਣ ਦੀਆਂ ਸ਼ਰਤਾਂ ਕਾਰਨ ਬਹੁਤ ਵਾਰ ਉਹਨਾਂ ਦੇ ਸਿੱਖ ਡਰਾਈਵਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਹ ਕਹਿੰਦੇ ਹਨ ਜਿੱਥੇ ਇਹ ਧਾਰਮਿਕ ਪੱਖ ਤੋਂ ਵੀ ਡਰਾਈਵਰਾਂ ਨੂੰ ਨਿਰਾਸ਼ ਕਰਦਾ ਹੈ ਉਥੇ ਹੀ ਇਹ ਆਰਥਿਕ ਤੌਰ ‘ਤੇ ਵੀ ਉਹਨਾਂ ਦੇ ਕੰਮ ਨੂੰ ਪ੍ਰਭਾਵਿਤ ਕਰਦਾ ਹੈ।

ਨਿਊ ਸਾਊਥ ਵੇਲਜ਼ ਦੀ ਸਰਕਾਰ ਵੱਲੋਂ ਕਈ ਜਥੇਬੰਦੀਆਂ ਤੇ ਮਾਹਰਾਂ ਤੋਂ ਇਸ ‘ਤੇ ਸੁਝਾਅ ਮੰਗੇ ਜਾ ਰਹੇ ਹਨ।

ਹਾਲਾਂਕਿ ਅਜੇ ਤੱਕ ਇਸ ‘ਤੇ ਕੋਈ ਫੈਸਲਾ ਨਹੀਂ ਕੀਤਾ ਗਿਆ ਪਰ ਮੀਟਿੰਗ ਵਿੱਚ ਹਾਜ਼ਰ ਡਾ. ਕਵਲਜੀਤ ਸਿੰਘ ਅਤੇ ਅਮਰ ਸਿੰਘ ਨੂੰ ਉਮੀਦ ਹੈ ਕਿ ਇਸ ‘ਤੇ ਜਲਦ ਹੀ ਕੋਈ ਹੱਲ ਨਿਕਲੇਗਾ।

ਪੂਰੀ ਗੱਲਬਾਤ ਇੱਥੇ ਸੁਣੋ
ਪੂਰੀ ਗੱਲਬਾਤ ਇੱਥੇ ਸੁਣੋ
Punjabi_06012025_Helmet Exemption.mp3 image

‘ਦਸਤਾਰਧਾਰੀ ਸਿੱਖਾਂ ਨੂੰ ਹੈਲਮੇਟ ਪਾਉਣ ਤੋਂ ਛੋਟ’: ਨਿਊ ਸਾਊਥ ਵੇਲਜ਼ ਦੀ ਸਰਕਾਰ ਵੱਲੋਂ ਇਸ ਮਸਲੇ ‘ਤੇ ਪਹਿਲੀ ਜਨਤਕ ਸੁਣਵਾਈ

13:39
ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you