ਵਿਸਾਖੀ ਮੌਕੇ ਆਸਟ੍ਰੇਲੀਆ 'ਚ ਦਸਤਾਰਾਂ ਸਜਾ ਕੇ ਸਿੰਘਜ਼ ਮੋਟਰਸਾਈਕਲ ਕਲੱਬ ਕਰੇਗਾ ਰਾਈਡ

singhs punjabi.jpg

Member of Singhs Social Motorcycle Club. Credit: Supplied by Mavleen Singh (Member of club)

ਆਸਟ੍ਰੇਲੀਆ ਦਾ ਸਿੰਘਜ਼ ਮੋਟਰਸਾਈਕਲ ਕਲੱਬ ਵਿਸਾਖੀ ਦੇ ਤਿਉਹਾਰ ਲਈ ਬਹੁਤ ਉਤਸ਼ਾਹਿਤ ਹੈ ਕਿਉਂਕਿ ਇਸੇ ਹੀ ਦਿਨ 2019 'ਚ ਇਸ ਕਲੱਬ ਦਾ ਵੀ ਜਨਮ ਹੋਇਆ ਸੀ। ਕਲੱਬ ਵਲੋਂ ਵੱਖੋ-ਵੱਖ ਰਾਈਡਾਂ ਰਾਹੀਂ ਘਰੇਲੂ ਹਿੰਸਾ ਅਤੇ ਮਾਨਸਿਕ ਸਿਹਤਯਾਬੀ ਦਾ ਸੰਦੇਸ਼ ਦਿੰਦਿਆਂ ਗੁਰਦੁਆਰੇ ਸਮੇਤ ਚਰਚ, ਮੰਦਿਰ ਅਤੇ ਮਸੀਤਾਂ ਵਿੱਚ ਵੀ ਹਾਜ਼ਰੀ ਲਵਾਈ ਜਾਵੇਗੀ। ਆਸਟ੍ਰੇਲੀਆ ਵਿੱਚ ਤੀਜੀ ਵਾਰ ਕਲੱਬ ਵਲੋਂ ਦਸਤਾਰਾਂ ਸਜਾ ਕੇ ਵਿਸਾਖੀ ਮੌਕੇ 'ਤੇ ਰਾਈਡ ਕੀਤੀ ਜਾਵੇਗੀ।


ਸਿੰਘਜ਼ ਮੋਟਰਸਾਈਕਲ ਕਲੱਬ ਤੋਂ ਡਾ. ਕਵਲਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਚਾਰ ਉਦਾਸੀਆਂ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਦਿਆਂ ਸਮਾਜਿਕ ਭਲਾਈ ਦੇ ਕੰਮਾਂ ਲਈ ਚਾਰ ਰਾਈਡਾਂ ਕਰਨ ਜਾ ਰਹੇ ਹਨ।

ਇਸ ਦੌਰਾਨ ਉਹਨਾਂ ਵਲੋਂ ਵਿਸਾਖੀ ਦੇ ਤਿਉਹਾਰ ਵਾਲੇ ਦਿਨ ਨੂੰ ਖ਼ਾਸ ਧਿਆਨ ਵਿੱਚ ਰੱਖਿਆ ਗਿਆ ਹੈ।

ਉਹਨਾਂ ਦੱਸਿਆ ਕਿ ਉਹ ਦਸਤਾਰਾਂ ਸਜਾ ਕੇ ਇਸ ਦਿਨ ਰਾਈਡ ਕਰਨਗੇ ਅਤੇ ਅਜਿਹੀ ਰਾਈਡ ਉਹ ਪਹਿਲਾਂ ਦੋ ਵਾਰ ਆਸਟ੍ਰੇਲੀਆ 'ਚ ਕਰ ਚੁੱਕੇ ਹਨ ਜਿਸ ਵਿੱਚ ਉਹਨਾਂ ਨੂੰ ਹੈਲਮੈਟ ਦੀ ਥਾਂ 'ਤੇ ਦਸਤਾਰਾਂ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੀ ਆਗਿਆ ਮਿਲੀ ਸੀ।

ਡਾ. ਕਵਲਜੀਤ ਸਿੰਘ ਨੇ ਕਲੱਬ ਵਲੋਂ ਸਾਰੇ ਭਾਈਚਾਰਿਆਂ ਨੂੰ ਆਪਸ ਵਿੱਚ ਮਿਲ ਕੇ ਇੱਕ ਦੂਜੇ ਦਾ ਸਾਥ ਦੇਣ ਦੀ ਅਪੀਲ ਕੀਤੀ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share