ਆਸਟ੍ਰੇਲੀਆ ਵਿੱਚ ਐਸ ਈ ਐਸ (SES) ਵਾਲੰਟੀਅਰ ਬਣਨ ਦੀ ਪ੍ਰਕਿਰਿਆ ਬਾਰੇ ਜ਼ਰੂਰੀ ਜਾਣਕਾਰੀ

SES workers try to remove an enormous tree out of the top storey of a house in Wahroonga in Sydney, on December 4, 2001.

SES workers try to remove an enormous tree out of the top storey of a house in Wahroonga in Sydney, on December 4, 2001. Source: AAP Image/Laura Friezer

ਜਦੋਂ ਹੜ੍ਹ, ਤੂਫਾਨ ਅਤੇ ਹੋਰ ਕੁਦਰਤੀ ਘਟਨਾਵਾਂ ਨਾਲ ਸਬੰਧਤ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਪੂਰੇ ਆਸਟ੍ਰੇਲੀਆ ਵਿੱਚ ਅਜਿਹੀਆਂ ਅਣਚਾਹੀਆਂ ਸਥਿਤੀਆਂ ਦੌਰਾਨ ਵਲੰਟੀਅਰਾਂ ਵੱਲੋਂ ਮੁੱਖ ਭੂਮਿਕਾ ਨਿਭਾਈ ਜਾਂਦੀ ਹੈ।


ਸਟੇਟ ਐਮਰਜੈਂਸੀ ਸਰਵਿਸਿਜ਼ ਆਸਟ੍ਰੇਲੀਆ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੁਆਰਾ ਵਰਤਿਆ ਜਾਣ ਵਾਲਾ ਇੱਕ ਨਾਮ ਹੈ ਜੋ ਕਿ ਵੱਡੀਆਂ ਘਟਨਾਵਾਂ ਦੌਰਾਨ ਅਤੇ ਉਨ੍ਹਾਂ ਘਟਨਾਵਾਂ ਤੋਂ  ਬਾਅਦ ਸਹਾਇਤਾ ਪ੍ਰਦਾਨ ਕਰਦੀਆਂ ਹਨ। 

ਖਾਸ ਤੌਰ 'ਤੇ, ਇਹ ਸੇਵਾ ਕੁਦਰਤੀ ਆਫ਼ਤਾਂ ਜਿਵੇਂ ਕਿ ਹੜ੍ਹ, ਤੂਫ਼ਾਨ ਅਤੇ ਸੁਨਾਮੀ ਨਾਲ ਨਜਿੱਠਦੀ ਹੈ, ਪਰ ਹੋਰ ਸੰਕਟਕਾਲਾਂ ਦੌਰਾਨ ਵੀ ਸਹਾਇਤਾ ਪ੍ਰਦਾਨ ਕਰ ਸਕਦੀ ਹੈ, ਜਿਵੇਂ ਕਿ ਸੜਕ ਦੁਰਘਟਨਾ ਤੋਂ ਬਚਾਅ, ਲਾਪਤਾ ਵਿਅਕਤੀ ਦੀ ਖੋਜ ਆਦਿ।

ਆਸਟ੍ਰੇਲੀਆ ਵਿੱਚ ਹਰ ਅਧਿਕਾਰ ਖੇਤਰ ਦੀ ਆਪਣੀ ਰਾਜ ਜਾਂ ਪ੍ਰਦੇਸ਼ ਐਮਰਜੈਂਸੀ ਸੇਵਾ ਹੈ।

ਪ੍ਰਿਸੀਲਾ ਗ੍ਰਿਮ ਵਿਕਟੋਰੀਆ ਸਟੇਟ ਐਮਰਜੈਂਸੀ ਸਰਵਿਸ (VICSES) ਵਿੱਚ ਵਾਲੰਟੀਅਰ ਸਪੋਰਟ ਅਫਸਰ ਹੈ।
settlement guide
SES volunteers launch an inflatable rescue boat in Camden, South Western Sydney, Tuesday, March 8, 2022. Source: AAP Image/Dean Lewins
ਉਹ ਕਹਿੰਦੀ ਹੈ ਕਿ ਵਿਕਟੋਰੀਆ ਸਟੇਟ ਐਮਰਜੈਂਸੀ ਸਰਵਿਸ ਆਫ਼ਤਾਂ ਨਾਲ ਨਜਿੱਠਣ ਲਈ ਭਾਈਚਾਰਿਆਂ ਨੂੰ ਤਿਆਰ ਕਰਨ ਵਿੱਚ ਮਦਦ ਕਰਦੀ ਹੈ ਅਤੇ ਫਿਰ ਜਦੋਂ ਕੋਈ ਆਫ਼ਤ ਆਉਂਦੀ ਹੈ ਤਾਂ ਉਸਦਾ ਜਵਾਬ ਦੇਣ ਲਈ ਤਿਆਰ ਰਹਿੰਦੀ ਹੈ। 

ਮਿਸ ਗ੍ਰਿਮ ਜੋ ਕਿ ਫ੍ਰੈਂਕਸਟਨ ਐਸ ਈ ਐਸ ਵਿੱਚ ਡਿਪਟੀ ਕੰਟਰੋਲਰ ਵਜੋਂ ਵੀ ਕੰਮ ਕਰਦੀ ਹੈ ਦਾ ਕਹਿਣਾ ਹੈ ਕਿ ਐਸ ਈ ਐਸ ਹੋਰ ਸਥਿਤੀਆਂ ਵਿੱਚ ਦੂਜੀਆਂ ਏਜੰਸੀਆਂ, ਖਾਸ ਤੌਰ 'ਤੇ ਪੁਲਿਸ ਅਤੇ ਫਾਇਰ ਡਿਪਾਰਟਮੈਂਟ ਨੂੰ ਇੱਕ ਸਹਾਇਤਾ ਭੂਮਿਕਾ ਪ੍ਰਦਾਨ ਕਰ ਸਕਦੀ ਹੈ। 

ਨਿਊ ਸਾਊਥ ਵੇਲਜ਼ ਐਸ ਈ ਐਸ ਤੋਂਨ ਐਂਡਰਿਊ ਮੈਕੁਲਫ ਦਾ ਕਹਿਣਾ ਹੈ ਕਿ ਵਲੰਟੀਅਰ ਰਾਜ ਦੀ ਐਮਰਜੈਂਸੀ ਸੇਵਾ ਦੀ ਅਸਲ ਤਾਕਤ ਹੁੰਦੇ ਹਨ।

ਹਾਲਾਂਕਿ, ਵਿਕਟੋਰੀਆ ਸਟੇਟ ਐਮਰਜੈਂਸੀ ਸਰਵਿਸ ਲਈ ਵਲੰਟੀਅਰ ਬਣਨ ਲਈ, ਸਾਰੇ ਬਿਨੈਕਾਰਾਂ ਨੂੰ ਪਹਿਲਾਂ ਚੋਣ ਅਤੇ ਸਕ੍ਰੀਨਿੰਗ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੀ ਭੂਮਿਕਾ ਨੂੰ ਸਮਝਦੇ ਹਨ ਅਤੇ ਸਿਖਲਾਈ ਅਤੇ ਸੇਵੀ ਡਿਊਟੀਆਂ ਨਿਭਾਉਣ ਲਈ ਲੋੜੀਂਦੇ ਸਮੇਂ ਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰ ਸਕਦੇ ਹਨ।

ਮਿਸ ਗ੍ਰਿਮ ਦੱਸਦੀ ਹੈ ਕਿ ਇੱਕ ਵਾਰ ਐਸ ਈ ਐਸ (SES) ਵਿੱਚ ਸ਼ਾਮਲ ਹੋਣ ਤੋਂ ਬਾਅਦ ਵਲੰਟੀਅਰਾਂ ਨੂੰ  ਸਿਖਲਾਈ ਦਿੱਤੀ ਜਾਂਦੀ ਹੈ, ਜੋ ਕਿ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਟੀਮ ਦੇ ਹਿੱਸੇ ਵਜੋਂ ਕੰਮ ਕਰਨ ਲਈ ਮਹੱਤਵਪੂਰਨ ਹੈ।
 Brisbane SES team
A supplied photo of a Brisbane SES team practicing car crash rescue operations at the state road rescue challenge in Melbourne, Saturday, Dec. 6, 2008. Source: AAP Image/SES, Allan Briggs
ਨਿਊ ਸਾਊਥ ਵੇਲਜ਼ ਐਸ ਈ ਐਸ ਦੇ ਅਨੁਸਾਰ, ਅਸਥਾਈ ਵੀਜ਼ਾ ਧਾਰਕ ਗੈਰ-ਆਸਟ੍ਰੇਲੀਅਨ ਨਾਗਰਿਕ ਵੀਜ਼ਾ ਕਿਸਮ ਦੇ ਆਧਾਰ 'ਤੇ ਸਵੈਸੇਵੀ ਬਣ ਸਕਦੇ ਹਨ।

ਆਮ ਤੌਰ 'ਤੇ, ਜੇਕਰ ਕਿਸੇ ਵਿਅਕਤੀ ਦਾ ਵੀਜ਼ਾ ਉਨ੍ਹਾਂ ਨੂੰ ਅਦਾਇਗੀਸ਼ੁਦਾ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ, ਤਾਂ ਉਹ ਵਲੰਟੀਅਰ ਬਣ ਸਕਦੇ ਹਨ। ਵੀਜ਼ਾ ਧਾਰਕ ਆਪਣੇ ਵੀਜ਼ਾ ਵੇਰਵਿਆਂ ਅਤੇ ਸ਼ਰਤਾਂ ਨੂੰ ਆਨਲਾਈਨ ਗ੍ਰਹਿ ਮਾਮਲਿਆਂ ਦੇ ਵਿਭਾਗ ਦੀ ਵੈੱਬਸਾਈਟ 'ਤੇ ਦੇਖ ਸਕਦੇ ਹਨ।

ਨਿਊ ਸਾਊਥ ਵੇਲਜ਼ ਐਸ ਈ ਐਸ ਵਿੱਚ 16 ਅਤੇ 17 ਸਾਲ ਦੀ ਉਮਰ ਦੇ ਵਲੰਟੀਅਰ ਵੀ ਸ਼ਾਮਲ ਹੋ ਸਕਦੇ ਹਨ ਪਰ ਸ਼ਾਮਲ ਹੋਣ ਦੇ ਸਮੇਂ ਉਨ੍ਹਾਂ ਨੂੰ ਮਾਪਿਆਂ ਅਤੇ ਸਰਪ੍ਰਸਤ ਦੀ ਸਹਿਮਤੀ ਦਾ ਫਾਰਮੈਟ ਪੂਰਾ ਕਰਨਾ ਪੈਂਦਾ ਹੈ।

ਹਾਲਾਂਕਿ, 18 ਸਾਲ ਤੋਂ ਘੱਟ ਉਮਰ ਦੇ ਵਾਲੰਟੀਅਰ ਉਨ੍ਹਾਂ ਘਟਨਾਵਾਂ ਤੇ ਸੇਵਾ ਲਈ ਸ਼ਾਮਲ ਨਹੀਂ ਹੋ ਸਕਦੇ ਜਿਨ੍ਹਾਂ ਵਿੱਚ ਸਦਮੇ ਸ਼ਾਮਲ ਹੋ ਸਕਦੇ ਹਨ, ਜਿਵੇਂ ਕਿ ਰੋਡ ਕਰੈਸ਼ ਆਦਿ।
SES volunteers search for bodies in the fields
SES volunteers search for bodies in the fields surrounding the township of Grantham, Saturday, Jan. 15, 2011. Source: AAP Image/Dean Lewins
ਸ੍ਰੀ ਮੈਕੁਲੌਫ ਦਾ ਕਹਿਣਾ ਹੈ ਕਿ ਜਦੋਂ ਉਹ ਲਗਭਗ 11 ਸਾਲ ਪਹਿਲਾਂ ਸਵੈਸੇਵੀ ਬਣਨ ਲਈ ਐਸ ਈ ਐਸ ਵਿੱਚ ਸ਼ਾਮਲ ਹੋਇਆ ਸੀ, ਤਾਂ ਉਹ ਉਸ ਸਮੇਂ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਸੀ ਅਤੇ ਉਸ ਵਿੱਚ ਅਸਲ ਵਿੱਚ ਕੋਈ ਖਾਸ ਹੁਨਰ ਨਹੀਂ ਸੀ ਜਿਸਦੀ ਐਸ ਈ ਐਸ ਨੂੰ ਲੋੜ ਸੀ।

ਜ਼ੁਲਫੀ ਹੈਦਰੀ ਅਫਗਾਨਿਸਤਾਨ ਤੋਂ ਹੈ। ਉਹ 20 ਸਾਲ ਪਹਿਲਾਂ ਆਸਟ੍ਰੇਲੀਆ ਆਇਆ ਸੀ ਅਤੇ ਹੁਣ ਖੇਤਰੀ ਵਿਕਟੋਰੀਆ ਵਿੱਚ ਰਹਿੰਦਾ ਹੈ।

ਉਹ ਕਹਿੰਦਾ ਹੈ ਕਿ ਉਸਨੇ ਬਹੁਤ ਸਾਰੇ ਲਾਪਤਾ ਵਿਅਕਤੀਆਂ ਦੀ ਖੋਜ ਕੀਤੀ ਹੈ, ਬਹੁਤ ਸਾਰੇ ਜਾਨਵਰਾਂ ਨੂੰ ਬਚਾਇਆ ਹੈ ਅਤੇ ਅਪਰਾਧ ਦੇ ਸਥਾਨਾਂ 'ਤੇ ਖੋਜਾਂ ਵਿੱਚ ਪੁਲਿਸ ਦੀ ਮਦਦ ਕੀਤੀ ਹੈ।

ਸ਼੍ਰੀ ਹੈਦਰੀ ਦਾ ਕਹਿਣਾ ਹੈ ਕਿ ਉਸਨੇ ਐਸ ਈ ਐਸ ਵਿੱਚ ਆਪਣੀ ਵਲੰਟੀਅਰ ਭੂਮਿਕਾ ਦੁਆਰਾ ਬਹੁਤ ਸਾਰੇ ਦੋਸਤ ਬਣਾਏ ਹਨ।

ਟੈਲੀਸੀਆ ਲੋਲੋਆ ਲਿਸਮੋਰ ਯੂਨਿਟ ਦੀ ਮੈਂਬਰ ਹੈ। ਉਹ ਕਹਿੰਦੀ ਹੈ ਕਿ 2015 ਵਿੱਚ ਨਿਊ ਸਾਊਥ ਵੇਲਜ਼ ਐਸ ਈ ਐਸ ਵਿੱਚ ਸ਼ਾਮਲ ਹੋਣਾ ਉਸ ਵੱਲੋਂ ਕੀਤੇ ਗਏ ਸਭ ਤੋਂ ਵਧੀਆ ਵਿਕਲਪਾਂ ਵਿੱਚੋਂ ਇੱਕ ਸੀ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share