ਆਸਟ੍ਰੇਲੀਆ ਦੀਆਂ ਸੰਘੀ ਚੋਣਾਂ ਵਿੱਚ ਵੋਟ ਪਾਉਣ ਬਾਰੇ ਜ਼ਰੂਰੀ ਜਾਣਕਾਰੀ

Voters complete their ballot forms

Voters complete their ballot forms Source: Getty Images/Steve Bell

ਮਈ ਦੇ ਅੰਤ ਤੋਂ ਪਹਿਲਾਂ ਹੋਣ ਵਾਲੀਆਂ ਸੰਘੀ ਚੋਣਾਂ ਵਿੱਚ ਆਪਣੀ ਪਹਿਲੀ ਵਾਰ ਵੋਟ ਅਦਾ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਅਹਿਮ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਵੋਟ ਪਾਉਣ ਲਈ ਨਾਮ ਦਰਜ ਕਰਵਾਉਣ ਲਈ ਅਤੇ ਦੇਸ਼ ਦੀ ਤਰੱਕੀ ਲਈ ਆਪਣੀ ਗੱਲ ਕਹਿਣ ਵਿੱਚ ਤੁਹਾਡੀ ਮਦਦ ਕਰਨ ਲਈ ਬਹੁਤ ਸਾਰੇ ਸਰੋਤ ਉਪਲਬਧ ਹਨ।


ਫੈਡਰਲ ਚੋਣਾਂ ਆਸਟ੍ਰੇਲੀਆ ਦੀ ਸਰਕਾਰ ਨੂੰ ਚੁਣਨ ਅਤੇ ਆਪਣੀ ਵੋਟ ਦੇ ਰੂਪ ਵਿੱਚ ਆਪਣੀ ਗੱਲ ਕਹਿਣ ਦਾ ਇੱਕ ਮੌਕਾ ਹੈ। ਇਹ ਚੋਣਾਂ ਲਗਭਗ ਹਰ ਤਿੰਨ ਸਾਲਾਂ ਬਾਅਦ ਹੁੰਦੀਆਂ ਹਨ। 

ਹਾਲਾਂਕਿ ਜ਼ਿਆਦਾਤਰ ਆਸਟ੍ਰੇਲੀਆ ਵਾਸੀਆਂ ਲਈ ਵੋਟਿੰਗ ਲਾਜ਼ਮੀ ਹੈ, ਪਰ ਤੁਹਾਨੂੰ ਪਹਿਲਾਂ ਆਪਣੀ ਯੋਗਤਾ ਦੀ ਜਾਂਚ ਕਰਨੀ ਚਾਹੀਦੀ ਹੈ।

ਈਵਾਨ ਏਕਿਨ-ਸਮਿਥ ਆਸਟ੍ਰੇਲੀਅਨ ਚੋਣ ਕਮਿਸ਼ਨ, ਜਾਂ ਏਈਸੀ ਦੇ ਬੁਲਾਰੇ ਹਨ।

ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਵੋਟਰ ਸੂਚੀ ਵਿੱਚ ਸ਼ਾਮਲ ਹੋ, ਚੋਣ ਮਿਤੀ ਦੀ ਘੋਸ਼ਣਾ ਤੋਂ ਬਾਅਦ ਤੁਹਾਡੇ ਕੋਲ ਆਮ ਤੌਰ 'ਤੇ ਇੱਕ ਹਫ਼ਤਾ ਹੁੰਦਾ ਹੈ।

ਫਾਰਮ ਦੇ ਨਾਲ ਕੋਈ ਪਛਾਣ ਦਾ ਹਵਾਲਾ ਦੇਣ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਕਿ ਇੱਕ ਆਸਟ੍ਰੇਲੀਅਨ ਪਾਸਪੋਰਟ, ਡਰਾਈਵਰ ਲਾਇਸੰਸ, ਜਾਂ ਨਾਗਰਿਕਤਾ ਸਰਟੀਫਿਕੇਟ। ਔਨਲਾਈਨ ਅਰਜ਼ੀ ਦੇਣ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਸਾਰੇ ਦਸਤਾਵੇਜ਼ ਤਿਆਰ ਹਨ। ਇਨ੍ਹਾਂ ਦਸਤਾਵੇਜ਼ਾਂ ਨੂੰ ਫਾਰਮ ਦੇ ਨਾਲ ਜਮਾਂ ਕਰਾਉਣ ਦੀ ਜ਼ਰੂਰਤ ਨਹੀਂ ਹੈ, ਪਰ ਤੁਹਾਨੂੰ ਇਨ੍ਹਾਂ ਦਾ ਹਵਾਲਾ ਦੇਣ ਦੀ ਲੋੜ ਹੋਵੇਗੀ।
Voting Centre
There are a number ways you can enroll yourself to vote in Australia's upcoming federal election. Source: AEC
ਜੇ ਤੁਹਾਡੇ ਕੋਲ ਪਛਾਣ ਦਾ ਹਵਾਲਾ ਦੇਣ ਲਈ ਕੁਝ ਵੀ ਨਹੀਂ ਹੈ, ਜਾਂ ਇਹ ਗੁਆਚ ਗਿਆ ਹੈ, ਤਾਂ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਤੁਸੀਂ ਪਹਿਲਾਂ ਹੀ ਇਸ ਲਈ ਅਰਜ਼ੀ ਦੇ ਦਿੱਤੀ ਹੈ। ਪਛਾਣ ਜਾਰੀ ਕਰਨ ਲਈ ਉਡੀਕ ਕਰਨ ਦਾ ਸਮਾਂ ਇੱਕ ਅਧਿਕਾਰ ਖੇਤਰ ਤੋਂ ਦੂਜੇ ਅਧਿਕਾਰ ਖੇਤਰ ਵਿੱਚ ਵੱਖਰਾ ਹੋ ਸਕਦਾ ਹੈ, ਅਤੇ ਕੁਝ ਮਾਮਲਿਆਂ ਵਿੱਚ ਚਾਰ ਹਫ਼ਤੇ ਤੱਕ ਲੱਗ ਸਕਦੇ ਹਨ।

ਇੱਕ ਵਾਰ ਜਦੋਂ ਤੁਸੀਂ ਵੋਟਰ ਸੂਚੀ ਵਿੱਚ ਸ਼ਾਮਲ ਹੋ ਜਾਂਦੇ ਹੋ ਤਾਂ ਤੁਸੀਂ ਭਵਿੱਖ ਵਿੱਚ ਕਿਸੇ ਵੀ ਸੰਘੀ, ਰਾਜ ਜਾਂ ਸਥਾਨਕ ਸਰਕਾਰ ਦੀਆਂ ਚੋਣਾਂ ਵਿੱਚ ਵੋਟ ਦੇ ਸਕਦੇ ਹੋ। 

ਫੈਡਰੇਸ਼ਨ ਆਫ਼ ਐਥਨਿਕ ਕਮਿਊਨਿਟੀਜ਼ ਕਾਉਂਸਿਲ ਆਫ਼ ਆਸਟ੍ਰੇਲੀਆ (FECCA) ਦੇ ਸੀ.ਈ.ਓ. ਮੁਹੰਮਦ ਅਲ-ਖਫਾਜੀ , ਦਾ ਕਹਿੰਦੇ ਹਨ ਕਿ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਵੇਰਵਿਆਂ ਨੂੰ ਤਾਜ਼ਾ ਰੱਖੋ। 

ਈਵਾਨ ਏਕਿਨ-ਸਮਿਥ ਕਹਿੰਦਾ ਹੈ, ਏ ਈ ਸੀ  ਤੁਹਾਡੇ ਵੇਰਵਿਆਂ ਨੂੰ ਤਾਜ਼ਾ ਰੱਖਣ ਵਿੱਚ ਤੁਹਾਡੀ ਮਦਦ ਕਰੇਗਾ।

ਜੇਕਰ ਤੁਸੀਂ ਯਕੀਨੀ ਨਹੀਂ ਹੋ ਕਿ ਤੁਸੀਂ ਪਹਿਲਾਂ ਹੀ ਵੋਟਰ ਸੂਚੀ ਵਿੱਚ ਸ਼ਾਮਿਲ ਹੋ ਜਾਂ ਨਹੀਂ, ਤਾਂ ਤੁਸੀਂ aec.gov.au/check 'ਤੇ ਜਾਂ 13 23 26 'ਤੇ ਫ਼ੋਨ ਕਰ ਸਕਦੇ ਹੋ।
Ballot Box
Voter at ballot box Source: Source: AEC
ਉਨ੍ਹਾਂ ਲਈ ਜਿਨ੍ਹਾਂ ਕੋਲ ਇੰਟਰਨੈਟ ਤੱਕ ਪਹੁੰਚ ਨਹੀਂ ਹੈ, ਕਾਗਜੀ ਫਾਰਮ ਕਿਸੇ ਵੀ ਏ ਈ ਸੀ  ਦਫਤਰ ਤੋਂ ਉਪਲਬਧ ਹੋ ਸਕਦੇ ਹਨ, ਜਾਂ ਤੁਸੀਂ 13 23 26 'ਤੇ ਕਾਲ ਕਰ ਸਕਦੇ ਹੋ ਅਤੇ ਉਹ ਇੱਕ ਡਾਕ ਰਾਹੀਂ ਇਹ ਫਾਰਮ ਤੁਹਾਡੇ ਤੱਕ ਭੇਜ ਦੇਣਗੇ।

ਸ਼੍ਰੀ ਅਲ-ਖਫਾਜੀ ਦਾ ਕਹਿਣਾ ਹੈ ਕਿ ਕੁਝ ਹੋਰ ਅਜਿਹੇ ਕਾਰਨ ਹਨ ਜੋ ਪ੍ਰਵਾਸੀ ਭਾਈਚਾਰਿਆਂ ਨੂੰ ਵੋਟ ਪਾਉਣ ਲਈ ਨਾਮ ਦਰਜ ਕਰਾਉਣ ਵਿੱਚ ਰੁਕਾਵਟ ਬਣ ਸਕਦੇ ਹਨ ਜਿਵੇਂ ਕਿ ਭਾਸ਼ਾ ਅਤੇ ਸੱਭਿਆਚਾਰਕ ਰੁਕਾਵਟਾਂ।

ਏ ਈ ਸੀ  ਦੀ ਵੈੱਬਸਾਈਟ ਤੇ ਤੁਹਾਡੀ ਭਾਸ਼ਾ ਵਿੱਚ ਅਨੁਵਾਦ ਕੀਤੇ ਗਏ ਯੋਗਤਾ ਅਤੇ ਨਾਮਾਂਕਣ ਦਿਸ਼ਾ-ਨਿਰਦੇਸ਼ ਮੌਜੂਦ ਹਨ ਅਤੇ ਕਮਿਸ਼ਨ ਵੱਲੋਂ ਇੱਕ ਟੈਲੀਫੋਨ ਦੁਭਾਸ਼ੀਏ ਸੇਵਾ ਵੀ ਪ੍ਰਦਾਨ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ, ਏ ਈ ਸੀ  ਵੈੱਬਸਾਈਟ 'ਆਸਾਨੀ ਨਾਲ ਪੜ੍ਹੀਆਂ ਜਾਣ ਵਾਲੀਆਂ ਗਾਈਡਾਂ' ਦੀ ਪੇਸ਼ਕਸ਼ ਵੀ ਕਰਦਾ ਹੈ ਜੋ ਕਿ ਸਧਾਰਨ ਅੰਗਰੇਜ਼ੀ ਅਤੇ ਦ੍ਰਿਸ਼ਟਾਂਤ ਦੀ ਵਰਤੋਂ ਨਾਲ ਲਿਖੀਆਂ ਹੋਈਆਂ ਹਨ।
elections
Election information documents at an Australian Electoral Commission (AEC) warehouse. Source: AAP
ਆਈਵੀ ਜ਼ੂਓ ਪ੍ਰਵਾਸੀ ਸਰੋਤ ਕੇਂਦਰ ਤਸਮਾਨੀਆ ਦੇ ਨਾਲ ਇੱਕ ਸੈਟਲਮੈਂਟ ਸਪੋਰਟ ਵਰਕਰ ਹੈ। ਉਹ ਵੱਖ-ਵੱਖ ਤਰੀਕਿਆਂ ਨਾਲ ਵੋਟਿੰਗ ਨਾਮਾਂਕਣ ਪ੍ਰਕਿਰਿਆ ਰਾਹੀਂ ਨਵੇਂ ਨਾਗਰਿਕਾਂ ਨੂੰ ਮਾਰਗਦਰਸ਼ਨ ਕਰਨ ਵਿੱਚ ਮਦਦ ਕਰਦੀ ਹੈ।

ਮਾਈਗ੍ਰੈਂਟ ਰਿਸੋਰਸ ਸੈਂਟਰ ਉਨ੍ਹਾਂ ਲੋਕਾਂ ਲਈ ਇੱਕ ਆਰਾਮਦਾਇਕ ਮਾਹੌਲ ਪ੍ਰਦਾਨ ਕਰਦਾ ਹੈ ਜੋ ਨਹੀਂ ਜਾਣਦੇ ਕਿ ਨਾਮਾਂਕਣ ਪ੍ਰਕਿਰਿਆ ਕਿੱਥੋਂ ਸ਼ੁਰੂ ਕਰਨੀ ਹੈ।

ਮਿਸ ਜ਼ੂਓ ਕਹਿੰਦੀ ਹੈ ਕਿ ਜ਼ਿਆਦਾਤਰ ਲੋਕ ਔਨਲਾਈਨ ਸੇਵਾ ਦੀ ਵਰਤੋਂ ਕਰਦੇ ਹਨ, ਭਾਵੇਂ ਕਿ ਉਨ੍ਹਾਂ ਦੀ ਅੰਗਰੇਜ਼ੀ ਯੋਗਤਾ ਕਾਫ਼ੀ ਸੀਮਤ ਹੈ।

ਇਹ ਸਰੋਤ ਪ੍ਰਵਾਸੀ ਸਰੋਤ ਕੇਂਦਰ ਤਸਮਾਨੀਆ ਦੀ ਵੈੱਬਸਾਈਟ ਰਾਹੀਂ ਖੁੱਲ੍ਹੇ ਤੌਰ 'ਤੇ ਉਪਲਬਧ ਹਨ।
选民正在进行众议院投票
Source: AEC
ਪਰ, ਵੋਟ ਪਾਉਣ ਲਈ ਨਾਮ ਦਰਜ ਕਰਵਾਉਣ ਵਿੱਚ ਅਸਫਲ ਰਹਿਣ ਦੇ ਕੀ ਨਤੀਜੇ ਹਨ?

ਇਵਾਨ ਏਕਿਨ-ਸਮਿਥ ਦਾ ਕਹਿਣਾ ਹੈ ਕਿ ਵੋਟ ਪਾਉਣ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਜੁਰਮਾਨਾ ਹੋ ਸਕਦਾ ਹੈ। ਪਰ ਇਸ ਤੱਥ ਨੂੰ ਪਾਸੇ ਰੱਖਦੇ ਹੋਏ ਕਿ ਵੋਟਿੰਗ ਲਾਜ਼ਮੀ ਹੈ, ਇਹ ਧਿਆਨ ਵਿੱਚ ਰੱਖੋ ਕਿ ਜੇਕਰ ਤੁਸੀਂ ਨਾਮ ਦਰਜ ਨਹੀਂ ਕਰਵਾਉਂਦੇ ਤਾਂ ਤੁਸੀਂ ਵੋਟ ਜ਼ਰੀਏ ਆਪਣੀ ਗੱਲ ਕਹਿਣ ਦਾ ਮੌਕਾ ਗਵਾ ਲਵੋਗੇ।

2022 ਫੈਡਰਲ ਚੋਣਾਂ ਲਈ ਸਮੇਂ ਸਿਰ ਨਾਮ ਦਰਜ ਕਰਵਾਉਣ ਲਈ aec.gov.au 'ਤੇ ਜਾਓ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 


Share