ਡ੍ਰਾਈਵਰਜ਼ ਲਾਇਸੈਂਸ ਇੱਕ ਅਧਿਕਾਰਤ ਪਰਮਿਟ ਹੈ ਜੋ ਧਾਰਕ ਨੂੰ ਕਾਨੂੰਨੀ ਤੌਰ 'ਤੇ ਮੋਟਰ ਵਾਹਨ ਚਲਾਉਣ ਦੀ ਆਗਿਆ ਦਿੰਦਾ ਹੈ।
ਫ੍ਰੈਂਕ ਟੂਮਿਨੋ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਡਰਾਈਵਿੰਗ ਸਕੂਲ, ਐਲ ਟ੍ਰੇਂਟ ਦੇ ਨਾਲ ਇੱਕ ਮਾਸਟਰ ਡਰਾਈਵਿੰਗ ਟ੍ਰੇਨਰ ਹੈ।
ਆਸਟ੍ਰੇਲੀਆ ਵਿੱਚ, ਲਾਇਸੈਂਸ ਪ੍ਰਾਪਤ ਕਰਨ ਲਈ ਬਹੁਤ ਸਾਰੇ ਪੜਾਅ ਹਨ।
ਨਾਲ ਹੀ, ਤੁਸੀਂ ਜਿਸ ਵਾਹਨ ਨੂੰ ਚਲਾਉਣਾ ਚਾਹੁੰਦੇ ਹੋ ਉਸ ਦੇ ਆਕਾਰ ਅਤੇ ਕਿਸਮ ਦੇ ਆਧਾਰ 'ਤੇ ਵੱਖ-ਵੱਖ ਪ੍ਰਕਿਰਿਆਵਾਂ ਲਾਗੂ ਹੁੰਦੀਆਂ ਹਨ।
ਉਦਾਹਰਨ ਲਈ, ਕਾਰ ਲਾਇਸੈਂਸ ਪ੍ਰਾਪਤ ਕਰਨ ਲਈ ਤੁਹਾਨੂੰ ਜਿਸ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪੈਂਦਾ ਹੈ, ਉਹ ਮੋਟਰਸਾਈਕਲ, ਯਾਤਰੀ, ਜਾਂ ਭਾਰੀ ਵਾਹਨ ਲਾਇਸੰਸ ਲਈ ਲੋੜਾਂ ਨਾਲੋਂ ਵੱਖਰੀ ਹੈ।
ਰਾਜਾਂ ਅਤੇ ਪ੍ਰਦੇਸ਼ਾਂ ਵਿਚਕਾਰ ਨਿਯਮ ਵੀ ਵੱਖਰੇ ਹੁੰਦੇ ਹਨ। ਹਾਲਾਂਕਿ, ਅਧਿਕਾਰ ਖੇਤਰਾਂ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ।
Credit: RMS
ਉਹ ਕਹਿੰਦੀ ਹੈ ਕਿ ਪਹਿਲਾ ਕਦਮ ਸੜਕ ਦੇ ਨਿਯਮਾਂ ਨੂੰ ਸਿੱਖਣਾ ਹੈ। ਫਿਰ, ਤੁਸੀਂ ਲਰਨਰਜ਼ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਟੈਸਟ ਦੇਣ ਲਈ ਅਰਜ਼ੀ ਦੇ ਸਕਦੇ ਹੋ।
ਐਲ (L) ਲਾਇਸੈਂਸ ਤੁਹਾਨੂੰ ਕਿਸੇ ਲਾਇਸੈਂਸਸ਼ੁਦਾ ਡਰਾਈਵਰ ਦੀ ਨਿਗਰਾਨੀ ਵਿੱਚ ਵਾਹਨ ਚਲਾਉਣ ਦਾ ਅਭਿਆਸ ਕਰਨ ਦੀ ਇਜਾਜ਼ਤ ਦਿੰਦਾ ਹੈ।
ਸਿੱਖਣ ਵਾਲੇ ਡਰਾਈਵਰਾਂ ਨੂੰ ਉਹਨਾਂ ਦੀ ਉਮਰ ਦੇ ਅਧਾਰ ਤੇ, ਇੱਕ ਨਿਸ਼ਚਿਤ ਸਮੇਂ ਲਈ ਐਲ ਪਲੇਟ 'ਤੇ ਰਹਿਣਾ ਪੈਂਦਾ ਹੈ।
ਇਸ ਤੋਂ ਪਹਿਲਾਂ ਕਿ ਉਹ ਇਕੱਲੇ ਡ੍ਰਾਈਵ ਕਰ ਸਕਣ, ਉਹਨਾਂ ਨੂੰ 'ਆਰਜ਼ੀ' ਜਾਂ 'ਪ੍ਰੋਬੇਸ਼ਨਰੀ' ਲਾਇਸੈਂਸ, ਜਿਸ ਨੂੰ 'ਪੀ ਪਲੇਟ' ਵੀ ਕਿਹਾ ਜਾਂਦਾ ਹੈ, ਪ੍ਰਾਪਤ ਕਰਨ ਲਈ ਇੱਕ ਪ੍ਰੈਕਟੀਕਲ ਡਰਾਈਵਿੰਗ ਟੈਸਟ ਪਾਸ ਕਰਨ ਦੀ ਲੋੜ ਹੁੰਦੀ ਹੈ।
ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ 'ਤੇ ਡਰਾਈਵਿੰਗ ਕਰਨ ਲਈ ਆਪਣੇ ਵਿਦੇਸ਼ੀ ਲਾਇਸੈਂਸ ਨੂੰ ਇੱਕ ਆਸਟ੍ਰੇਲੀਅਨ ਲਾਇਸੈਂਸ ਵਿੱਚ ਬਦਲਣਾ ਚਾਹੀਦਾ ਹੈ।
ਲੁਈਸ ਹਿਗਿੰਸ ਵਿਟਨ ਦਾ ਕਹਿਣਾ ਹੈ ਕਿ ਕਾਰਕਾਂ ਦੀ ਸੂਚੀ ਦੇ ਆਧਾਰ 'ਤੇ ਪ੍ਰਕਿਰਿਆ ਵੱਖੋ-ਵੱਖਰੀ ਹੁੰਦੀ ਹੈ।
The image is for representation only. Source: Getty
ਸ੍ਰੀ ਟੂਮਿਨੋ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਦੂਜੇ ਦੇਸ਼ਾਂ ਵਿੱਚ ਗੱਡੀ ਚਲਾਉਣੀ ਸਿੱਖੀ ਹੈ ਉਨ੍ਹਾਂ ਨੂੰ ਟੈਸਟ ਪਾਸ ਕਰਨ ਲਈ ਵਿਸ਼ੇਸ਼ ਕੋਚਿੰਗ ਦੀ ਲੋੜ ਹੋ ਸਕਦੀ ਹੈ।
ਤੁਹਾਡੇ ਪੀ ਪਲੇਟ 'ਤੇ ਹੋਣ ਦੌਰਾਨ, ਤੁਸੀਂ ਗੱਡੀ ਚਲਾਉਣ ਤੋਂ ਪਹਿਲਾਂ ਸ਼ਰਾਬ ਨਹੀਂ ਪੀ ਸਕਦੇ, ਅਤੇ ਤੁਹਾਨੂੰ ਖਾਸ ਗਤੀ ਪਾਬੰਦੀਆਂ ਦਾ ਪਾਲਣ ਕਰਨਾ ਚਾਹੀਦਾ ਹੈ।
ਤੁਹਾਡਾ ਫੁੱਲ ਲਾਇਸੈਂਸ 'ਜਾਰੀ ਕੀਤੇ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਖਤਰੇ ਦੀ ਧਾਰਨਾ ਪ੍ਰੀਖਿਆ ਪਾਸ ਕਰਨ ਦੀ ਵੀ ਲੋੜ ਹੋ ਸਕਦੀ ਹੈ।
ਹਾਲਾਂਕਿ ਇੱਕ ਵਾਰ ਜਦੋਂ ਤੁਸੀਂ ਪੂਰੀ ਤਰ੍ਹਾਂ ਲਾਇਸੈਂਸਸ਼ੁਦਾ ਡਰਾਈਵਰ ਹੋ ਜਾਂਦੇ ਹੋ ਤਾਂ ਤੁਹਾਡੇ ਲਈ ਕੁਝ ਪਾਬੰਦੀਆਂ ਆਸਾਨ ਹੋ ਜਾਂਦੀਆਂ ਹਨ, ਪਰ ਫਿਰ ਵੀ ਤੁਹਾਨੂੰ ਸਾਰੇ ਸੜਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਉਲੰਘਣਾਵਾਂ ਕਾਰਨ ਵੱਡੇ ਜੁਰਮਾਨੇ, ਲਾਇਸੈਂਸ ਮੁਅੱਤਲ ਜਾਂ ਰੱਦ ਹੋ ਸਕਦਾ ਹੈ।
Credit: wikimedia commons
ਇਮੈਨੁਅਲ ਮੁਸੋਨੀ, ਗ੍ਰੇਟ ਲੇਕਸ ਏਜੰਸੀ ਫਾਰ ਪੀਸ ਐਂਡ ਡਿਵੈਲਪਮੈਂਟ ਦਾ ਕਾਰਜਕਾਰੀ ਪ੍ਰਬੰਧਕ ਹੈ, ਜੋ ਕਿ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜ ਵਾਲੇ ਲਰਨਰ ਡਰਾਈਵਰਾਂ ਲਈ ਇੱਕ ਸਹਾਇਤਾ ਪ੍ਰੋਗਰਾਮ ਚਲਾਉਂਦੀ ਹੈ।
ਸ੍ਰੀ ਮੁਸੋਨੀ ਦਾ ਕਹਿਣਾ ਹੈ ਕਿ ਗ੍ਰੇਟ ਲੇਕਸ ਏਜੰਸੀ ਫਾਰ ਪੀਸ ਐਂਡ ਡਿਵੈਲਪਮੈਂਟ ਨੇ ਪ੍ਰੋਗਰਾਮ ਚਲਾਉਣਾ ਸ਼ੁਰੂ ਕੀਤਾ ਕਿਉਂਕਿ ਉਨ੍ਹਾਂ ਨੇ ਪਛਾਣ ਕੀਤੀ ਕਿ ਬਹੁਤ ਸਾਰੀਆਂ ਨਵੀਆਂ ਅਤੇ ਸਿੰਗਲ ਪ੍ਰਵਾਸੀ ਮਾਵਾਂ ਦੂਜਿਆਂ 'ਤੇ ਨਿਰਭਰ ਹੋ ਗਈਆਂ ਹਨ।
ਸੰਸਥਾ ਨੇ ਵਧੀਆ ਨਤੀਜਿਆਂ ਲਈ ਪ੍ਰਵਾਸੀ ਭਾਈਚਾਰੇ ਦੇ ਅੰਦਰੋਂ ਇੱਕ ਡ੍ਰਾਈਵਿੰਗ ਇੰਸਟ੍ਰਕਟਰ ਦੀ ਸ਼ਮੂਲੀਅਤ ਕੀਤੀ ਹੈ।
Syrian refugee Babel Youkhana with driving instructor Noor Sheerazi Source: SBS
ਸ਼੍ਰੀਮਤੀ ਨਯੰਤਬਾਰਾ ਨੇ ਕਦੇ ਵੀ ਆਪਣੇ ਦੇਸ਼ ਕਾਂਗੋ ਵਿੱਚ ਗੱਡੀ ਨਹੀਂ ਚਲਾਈ ਸੀ ਅਤੇ ਗੱਡੀ ਚਲਾਉਣ ਬਾਰੇ ਸੋਚਣ ਤੋਂ ਵੀ ਡਰਦੀ ਸੀ।
ਹਾਲਾਂਕਿ ਉਸਨੇ ਪੇਸ਼ੇਵਰ ਡਰਾਈਵਿੰਗ ਦੀ ਸਿਖਲਾਈ ਲਿੱਤੀ ਸੀ ਅਤੇ ਦੋਸਤਾਂ ਦੁਆਰਾ ਵੀ ਉਸਨੂੰ ਕੋਚਿੰਗ ਦਿੱਤੀ ਗਈ ਸੀ, ਉਹ ਗ੍ਰੇਟ ਲੇਕਸ ਏਜੰਸੀ ਫਾਰ ਪੀਸ ਐਂਡ ਡਿਵੈਲਪਮੈਂਟ ਨਾਲ ਡਰਾਈਵਿੰਗ ਦੀ ਸਿਖਲਾਈ ਲੈਣ ਤੋਂ ਪਹਿਲਾਂ ਆਪਣੇ ਪ੍ਰੈਕਟੀਕਲ ਡਰਾਈਵਿੰਗ ਟੈਸਟਾਂ ਵਿੱਚ ਦੋ ਵਾਰ ਅਸਫਲ ਰਹੀ ਸੀ।
ਉਹ ਆਪਣੀ ਸਫਲਤਾ ਦਾ ਸਿਹਰਾ ਆਪਣੇ ਇੰਸਟ੍ਰਕਟਰ ਨਾਲ ਉਸੇ ਸੱਭਿਆਚਾਰਕ ਪਿਛੋਕੜ ਨੂੰ ਸਾਂਝਾ ਕਰਨ ਨੂੰ ਦਿੰਦੀ ਹੈ, ਜਿਸ ਨੇ ਉਸ ਦਾ ਆਤਮ ਵਿਸ਼ਵਾਸ ਵਧਾਉਣ ਵਿੱਚ ਮਦਦ ਕੀਤੀ।
ਉਹ ਕਹਿੰਦੀ ਹੈ ਕਿ ਉਸਦੇ ਲਾਇਸੈਂਸ ਪ੍ਰਾਪਤ ਕਰਨ ਨਾਲ ਉਸਦੀ ਅਤੇ ਉਸਦੇ ਪੁੱਤਰ ਦੀ ਜ਼ਿੰਦਗੀ ਬਦਲ ਗਈ ਹੈ।
ਸ਼੍ਰੀਮਤੀ ਨਯੰਤਬਾਰਾ ਹੋਰ ਔਰਤਾਂ ਨੂੰ ਡਰਾਈਵਿੰਗ ਦੇ ਡਰ ਨੂੰ ਦੂਰ ਕਰਨ ਲਈ ਉਤਸ਼ਾਹਿਤ ਕਰਦੀ ਹੈ, ਕਿਉਂਕਿ ਇਸ ਨਾਲ ਜ਼ਿੰਦਗੀ ਵਿੱਚ ਇੱਕ ਚੰਗਾ ਬਦਲਾਅ ਆਉਂਦਾ ਹੈ।