ਆਸਟ੍ਰੇਲੀਆ ਦੀ ਆਰਥਿਕਤਾ ਅਤੇ ਸਹਾਇਕ ਮਾਹੌਲ ਉਦੱਮੀ ਕਾਰੋਬਾਰੀਆਂ ਲਈ ਇੱਕ ਬੇਮਿਸਾਲ ਰਾਹ ਪ੍ਦਾਨ ਕਰਦਾ ਹੈ।
ਇੱਥੇ ਇੱਕ ਛੋਟਾ ਕਾਰੋਬਾਰ ਸ਼ੁਰੂ ਕਰਨਾ ਬਹੁਤ ਫਲਦਾਇਕ ਹੋ ਸਕਦਾ ਹੈ।
ਨੇਡੀਨ ਕੋਨੇਲ ਸਮਾਰਟ ਬਿਜ਼ਨਸ ਪਲਾਨ ਆਸਟ੍ਰੇਲੀਆ ਦੀ ਡਾਇਰੈਕਟਰ ਹੈ।
ਉਸ ਦਾ ਮੰਨਣਾ ਹੈ ਕਿ ਕਾਰੋਬਾਰ ਕਰਨ ਲਈ ਆਸਟ੍ਰੇਲੀਆ ਦੁਨੀਆ ਦੀਆਂ ਸਭ ਤੋਂ ਪਹੁੰਚਯੋਗ ਥਾਵਾਂ ਵਿੱਚੋਂ ਇੱਕ ਹੈ।
ਅਬਦੱਲਾ ਅਬਦੱਲਾ, ਸਿਡਨੀ ਵਿੱਚ ਅਧਾਰਤ ਇੱਕ ਅਰਥ ਸ਼ਾਸਤਰੀ ਵਿਸ਼ਲੇਸ਼ਕ, ਦਾਅਵਾ ਕਰਦਾ ਹੈ ਕਿ ਆਸਟ੍ਰੇਲੀਆ ਇੱਕ ਸਥਿਰ ਆਰਥਿਕਤਾ ਦਾ ਮਾਣ ਰੱਖਦਾ ਹੈ।
Economics Analyst Abdallah Abdallah
ਸ੍ਰੀ ਅਬਦੱਲਾ ਨੇ ਅੱਗੇ ਕਿਹਾ ਕਿ ਆਸਟ੍ਰੇਲੀਆ ਕਾਰੋਬਾਰੀ ਮਾਲਕਾਂ ਲਈ ਇੱਕ ਵਧੀਆ ਕਾਨੂੰਨੀ ਢਾਂਚਾ ਵੀ ਪ੍ਰਦਾਨ ਕਰਦਾ ਹੈ।
ਕਾਰੋਬਾਰੀ ਯੋਜਨਾਬੰਦੀ ਵਿੱਚ ਜਾਣ ਤੋਂ ਪਹਿਲਾਂ, ਆਸਟ੍ਰੇਲੀਆ ਵਿੱਚ ਵਪਾਰਕ ਢਾਂਚੇ ਨੂੰ ਸਮਝਣਾ ਮਹੱਤਵਪੂਰਨ ਹੈ।
ਕਾਰੋਬਾਰਾਂ ਨੂੰ ਇਕੱਲੇ ਵਪਾਰੀ, ਕੰਪਨੀ, ਜਾਂ ਭਾਈਵਾਲ ਵਜੋਂ ਚਲਾਇਆ ਜਾ ਸਕਦਾ ਹੈ, ਹਰੇਕ ਦੀਆਂ ਜ਼ਿੰਮੇਵਾਰੀਆਂ ਅਤੇ ਕਾਨੂੰਨੀ ਲੋੜਾਂ ਦਾ ਵੱਖਰਾ ਸੈੱਟ ਹੈ।
ਸ੍ਰੀ ਅਬਦੱਲਾ ਦਾ ਕਹਿਣਾ ਹੈ ਕਿ ਹਰ ਵਪਾਰਕ ਕਿਸਮ ਦਾ ਕੰਮ ਕਰਨ ਦਾ ਵੱਖਰਾ ਤਰੀਕਾ ਹੁੰਦਾ ਹੈ ਜੋ ਤੁਹਾਡੀਆਂ ਕਾਰੋਬਾਰੀ ਇੱਛਾਵਾਂ 'ਤੇ ਨਿਰਭਰ ਕਰਦਾ ਹੈ।
ਇੱਕ ਵਾਰ ਜਦੋਂ ਤੁਸੀਂ ਆਪਣਾ ਕਾਰੋਬਾਰੀ ਢਾਂਚਾ ਚੁਣ ਲੈਂਦੇ ਹੋ, ਤਾਂ ਤੁਹਾਨੂੰ ਆਪਣੇ ਕਾਰੋਬਾਰ ਨੂੰ ਰਜਿਸਟਰ ਕਰਨਾ ਚਾਹੀਦਾ ਹੈ ਅਤੇ ਸਥਾਨਕ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।

If you need financial support to start your business, Australia offers many outlets that you can reach out to. Credit: SolStock/Getty Images
ਇਕੱਲੇ ਵਪਾਰੀ ਵਜੋਂ ਰਜਿਸਟਰ ਕਰਨ ਅਤੇ ਆਸਟ੍ਰੇਲੀਅਨ ਬਿਜ਼ਨਸ ਨੰਬਰ (ABN) ਪ੍ਰਾਪਤ ਕਰਨ ਲਈ ਲੋੜੀਂਦੀ ਜ਼ਿਆਦਾਤਰ ਜਾਣਕਾਰੀ ਤੁਹਾਡੇ ਰਾਜ ਦੀ ਸਰਕਾਰੀ ਵੈਬਸਾਈਟ 'ਤੇ ਉਪਲਬਧ ਹੈ।
ਜੇਕਰ ਤੁਸੀਂ ਇਸਦੀ ਬਜਾਏ ਇੱਕ ਕੰਪਨੀ ਸਥਾਪਤ ਕਰਨ ਦਾ ਇਰਾਦਾ ਰੱਖਦੇ ਹੋ। ਉਸ ਸਥਿਤੀ ਵਿੱਚ, ਸ੍ਰੀ ਅਬਦੱਲਾ ਆਸਟ੍ਰੇਲੀਅਨ ਸਿਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਨਾਲ ਤੁਹਾਡੇ ਆਸਟ੍ਰੇਲੀਅਨ ਕੰਪਨੀ ਨੰਬਰ (ACN) ਨੂੰ ਸਥਾਪਤ ਕਰਨ ਵਿੱਚ ਮਦਦ ਕਰਨ ਲਈ ਤੁਹਾਡੇ ਅਕਾਊਂਟੈਂਟ ਨੂੰ ਮਿਲਣ ਦੀ ਸਲਾਹ ਦਿੰਦਾ ਹੈ।
ਜੇ ਤੁਸੀਂ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸ੍ਰੀ ਅਬਦੱਲਾ ਕਹਿੰਦਾ ਹੈ ਕਿ ਤੁਹਾਨੂੰ ਤਨਖਾਹਜਾਂ ਗੋ- ਵਿਦਹੋਲਡਿੰਗ ਲਈ ਵੀ ਰਜਿਸਟਰ ਕਰਨਾ ਚਾਹੀਦਾ ਹੈ।

Business can be operated as a sole trader, company, or partnership. Credit: Superb Images/Getty Images
ਇਹਨਾਂ ਲੋੜਾਂ ਵਿੱਚ ਹੋਰ ਮਹੱਤਵਪੂਰਨ ਵਿਚਾਰਾਂ ਦੇ ਨਾਲ, ਬੀਮਾ ਪਾਲਿਸੀਆਂ ਸਥਾਪਤ ਕਰਨਾ ਸ਼ਾਮਲ ਹੈ, ਮਿਸ ਕੋਨੇਲ ਦੱਸਦੀ ਹੈ।
ਵਿਚਾਰਨ ਲਈ ਇੱਕ ਹੋਰ ਨਾਜ਼ੁਕ ਪਹਿਲੂ ਇੱਕ ਚੰਗੀ ਤਰ੍ਹਾਂ ਤਿਆਰ ਕੀਤੀ ਕਾਰੋਬਾਰੀ ਯੋਜਨਾ ਦਾ ਵਿਕਾਸ ਹੈ, ਜਿਸਨੂੰ ਅਕਸਰ ਬਹੁਤ ਸਾਰੇ ਲੋਕਾਂ ਦੁਆਰਾ ਸਫਲਤਾ ਲਈ ਇੱਕ ਰੋਡਮੈਪ ਮੰਨਿਆ ਜਾਂਦਾ ਹੈ।
ਮਿਸ ਕੋਨੇਲ ਕਹਿੰਦੀ ਹੈ ਕਿ ਤੁਹਾਡੀ ਮਾਰਕੀਟ ਦੀ ਖੋਜ ਕਰਨਾ ਪਹਿਲਾ ਕਦਮ ਹੈ।
ਜੇਕਰ ਤੁਹਾਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਦੀ ਲੋੜ ਹੈ, ਤਾਂ ਆਸਟ੍ਰੇਲੀਆ ਬਹੁਤ ਸਾਰੇ ਆਉਟਲੈਟਾਂ ਦੀ ਪੇਸ਼ਕਸ਼ ਕਰਦਾ ਹੈ ਜਿਨ੍ਹਾਂ ਤੱਕ ਤੁਸੀਂ ਪਹੁੰਚ ਸਕਦੇ ਹੋ।
ਮਿਸ ਕੋਨੇਲ ਸੰਭਾਵੀ ਉੱਦਮੀਆਂ ਲਈ ਉਪਲਬਧ ਵੱਖ-ਵੱਖ ਵਿੱਤ ਵਿਕਲਪਾਂ 'ਤੇ ਆਪਣੀ ਸੂਝ ਸਾਂਝੀ ਕਰਦੀ ਹੈ, ਜਿਸ ਵਿੱਚ ਗ੍ਰਾਂਟਾਂ, ਕਰਜ਼ੇ ਅਤੇ ਨਿੱਜੀ ਨਿਵੇਸ਼ਕ ਸ਼ਾਮਲ ਹਨ।
Nadine Connell - Director of Smart Business Plans Australia
ਇਹ ਗ੍ਰਾਂਟਾਂ ਵਿਭਿੰਨ ਉਦਯੋਗਾਂ ਨੂੰ ਪੂਰਾ ਕਰਦੀਆਂ ਹਨ, ਵਿਭਿੰਨ ਖੇਤਰਾਂ ਵਿੱਚ ਸਹਾਇਤਾ ਅਤੇ ਮੌਕਿਆਂ ਦੀ ਪੇਸ਼ਕਸ਼ ਕਰਦੀਆਂ ਹਨ।
ਵਧੇਰੇ ਜਾਣਕਾਰੀ ਲਈ ਤੁਸੀਂ ਆਪਣੇ ਰਾਜ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ।
ਉਦਾਹਰਨ ਲਈ, ਸਰਵਿਸਿਜ਼ ਨਿਊ ਸਾਊਥ ਵੇਲਜ਼ ਕਾਰੋਬਾਰੀ ਸ਼ੁਰੂਆਤੀ ਯਾਤਰਾ ਦੌਰਾਨ ਸੰਭਾਵੀ ਉੱਦਮੀਆਂ ਦੀ ਅਗਵਾਈ ਕਰ ਸਕਦੀ ਹੈ।
ਮਿਸ ਕੋਨੇਲ ਤੁਹਾਨੂੰ ਆਪਣੇ ਉੱਦਮੀ ਸੁਪਨੇ ਵੱਲ ਪਹਿਲਾ ਕਦਮ ਚੁੱਕਣ ਦੀ ਸਲਾਹ ਦਿੰਦੀ ਹੈ। ਖੋਜ ਕਰਨਾ ਸ਼ੁਰੂ ਕਰੋ, ਨੈੱਟਵਰਕਿੰਗ ਕਰੋ, ਅਤੇ ਆਪਣੇ ਕਾਰੋਬਾਰੀ ਵਿਚਾਰ ਨੂੰ ਸੁਧਾਰੋ। ਯਾਦ ਰੱਖੋ, ਹਰ ਸਫਲ ਕਾਰੋਬਾਰ ਇੱਕ ਕਦਮ ਨਾਲ ਸ਼ੁਰੂ ਹੁੰਦਾ ਹੈ।
ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।