1997 ਵਿੱਚ ਭਾਰਤ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਦੇ ਜਸ਼ਨਾਂ ਲਈ ਭਾਰਤ ਦੀ ਆਪਣੀ ਅੰਤਿਮ ਫੇਰੀ ਦੌਰਾਨ, ਮਹਾਰਾਣੀ ਨੇ ਪਹਿਲੀ ਵਾਰ ਦੇਸ਼ ਦੇ ਬਸਤੀਵਾਦੀ ਇਤਿਹਾਸ ਵਿੱਚ "ਇਤਰਾਜ਼ਯੋਗ ਘਟਨਾਵਾਂ" ਦਾ ਜ਼ਿਕਰ ਕੀਤਾ ਸੀ ।
ਉਸ ਫੇਰੀ ਦੌਰਾਨ ਇੱਕ ਸਰਕਾਰੀ ਦਾਅਵਤ ਵਿੱਚ ਮਹਾਰਾਣੀ ਨੇ ਬ੍ਰਿਟਿਸ਼ ਰਾਜ ਦੀਆਂ ਘਟਨਾਵਾਂ ਬਾਰੇ ਗੱਲ ਕੀਤੀ ਅਤੇ ਕਿਹਾ, "ਇਸ 'ਚ ਕੋਈ ਸ਼ੱਕ ਨਹੀਂ ਕਿ ਸਾਡੇ ਅਤੀਤ ਵਿੱਚ ਕੁਝ ਅਣਸੁਖਾਵੇਂ ਘਟਨਾਕ੍ਰਮ ਹੋਏ ਹਨ। ਜਲ੍ਹਿਆਂਵਾਲਾ ਬਾਗ ਉਨ੍ਹਾਂ ਘਟਨਾਵਾਂ ਦੀ ਇੱਕ ਦੁਖਦਾਈ ਉਦਾਹਰਣ ਹੈ।"
"ਭਾਵੇਂ ਅਸੀਂ ਜਿਨ੍ਹਾਂ ਮਰਜ਼ੀ ਚਾਹੀਏ, ਇਤਿਹਾਸ ਨੂੰ ਦੁਬਾਰਾ ਨਹੀਂ ਲਿਖਿਆ ਜਾ ਸਕਦਾ। ਇਸ ਵਿੱਚ ਉਦਾਸੀ ਦੇ ਨਾਲ-ਨਾਲ ਖੁਸ਼ੀ ਦੇ ਪਲ ਵੀ ਹੁੰਦੇ ਹਨ। ਸਾਨੂੰ ਉਦਾਸੀ ਤੋਂ ਸਿੱਖਣਾ ਚਾਹੀਦਾ ਹੈ ਅਤੇ ਖੁਸ਼ੀ ਨੂੰ ਵਧਾਉਣਾ ਚਾਹੀਦਾ ਹੈ," ਰਾਣੀ ਨੇ ਕਿਹਾ।
ਬਾਅਦ ਵਿੱਚ 14 ਅਕਤੂਬਰ 1997 ਨੂੰ, ਉਹਨਾਂ ਨੇ ਆਪਣੇ ਪਤੀ ਦੇ ਨਾਲ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਜਲ੍ਹਿਆਂਵਾਲਾ ਬਾਗ ਵਿਖੇ ਵੀ ਨਮਸਤਕ ਹੋਏ, ਜਿੱਥੇ ਮਹਾਰਾਣੀ ਨੇ 1919 ਦੇ ਕਤਲੇਆਮ ਵਾਲੀ ਥਾਂ 'ਤੇ ਫੁੱਲ ਮਾਲਾਵਾਂ ਚੜ੍ਹਾਈਆਂ ਅਤੇ 30 ਸਕਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ।
![QE2 Amritrsar](https://images.sbs.com.au/d6/55/c3c306d24e4dae99ce931594711e/gettyimages-829962228-1.jpg?imwidth=1280)
The Queen after she visited the holiest shrine of the Sikhs, the Golden Temple, in Amritsar Credit: PA Images via Getty Images
ਪ੍ਰਸਿੱਧ ਯੂਕੇ ਅਧਾਰਿਤ ਪੰਜਾਬੀ ਗਾਇਕ ਮਲਕੀਤ ਸਿੰਘ ਨੂੰ 2008 ਵਿੱਚ ਮੈਂਬਰ ਆਫ਼ ਮੋਸਟ ਐਕਸੀਲੈਂਟ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ (MBE) ਨਾਲ ਸਨਮਾਨਿਤ ਕੀਤਾ ਗਿਆ ਸੀ।
ਉਨ੍ਹਾਂ ਨੇ ਲੰਡਨ ਦੇ ਬਕਿੰਘਮ ਪੈਲੇਸ ਵਿੱਚ ਇੱਕ ਸਮਾਰੋਹ ਵਿੱਚ ਮਹਾਰਾਣੀ ਤੋਂ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ।
ਮਹਾਰਾਣੀ ਦੀ ਮੌਤ ਤੋਂ ਬਾਅਦ ਮਲਕੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਇਹ ਕਹਿ ਕੇ ਆਪਣਾ ਸ਼ੋਕ ਸਾਂਝਾ ਕੀਤੀ ਕਿ ਦੁਨੀਆ ਮਹਾਰਾਣੀ ਦੀ ਸ਼ਾਨਦਾਰ ਸੇਵਾ ਨੂੰ ਹਮੇਸ਼ਾ ਯਾਦ ਰੱਖੇਗੀ।
ਕੈਨੇਡਾ ਦੇ ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਵਾਂਗ ਸ਼ਾਹੀ ਪਰਿਵਾਰ ਨਾਲ ਉਨ੍ਹਾਂ ਦੀ ਹਮਦਰਦੀ ਹੈ ਜਿਨ੍ਹਾਂ ਨੇ 'ਤਾਕਤ ਦਾ ਥੰਮ੍ਹ' ਗੁਆ ਦਿੱਤਾ ਹੈ।
ਯੂਕੇ ਦੀ ਲੇਬਰ ਸਰਕਾਰ ਦੇ ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਵੀ ਮੌਤ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ "ਰਾਣੀ ਜਨਤਕ ਸੇਵਾ ਲਈ ਇੱਕ ਚਾਨਣ ਮੁਨਾਰਾ ਰਹੀ ਹੈ, ਉਸਦੀ ਆਤਮਾ ਨੂੰ ਸ਼ਾਂਤੀ ਮਿਲੇ।"
Read here in English
![Image for read more article 'Read here in English'](https://images.sbs.com.au/dims4/default/802498e/2147483647/strip/true/crop/1975x1111+0+71/resize/1280x720!/quality/90/?url=http%3A%2F%2Fsbs-au-brightspot.s3.amazonaws.com%2Fd6%2F55%2Fc3c306d24e4dae99ce931594711e%2Fgettyimages-829962228-1.jpg&imwidth=1280)
Queen Elizabeth's death: Reflection from Punjabi's around the world