'ਪੈਡੀ': ਸਾਊਥ ਆਸਟ੍ਰੇਲੀਆ ਦਾ ਵਿਭਿੰਨਤਾ ਅਤੇ ਸ਼ਮੂਲੀਅਤ ਨੂੰ ਦਰਸਾਉਂਦਾ ਫਿਲਮ ਫੈਸਟੀਵਲ

IMG_7109.JPG

ਕਾਨ੍ਸ ਫਿਲਮ ਫੈਸਟੀਵਲ ਦੇ ਦੌਰਾਨ ਯੋਗੀ ਦੇਵਗਨ। Credit: Supplied.

ਫ਼ਿਲਮਾਂ ਸਮਾਜ ਦਾ ਸ਼ੀਸ਼ਾ ਮੰਨੀਆਂ ਜਾਂਦੀਆਂ ਹਨ। ਫ਼ਿਲਮਾਂ ਦੇ ਜ਼ਰੀਏ ਇੱਕ ਫਿਲਮਕਾਰ ਇਨਸਾਨ ਦੀ ਜ਼ਿੰਦਗੀ ਅਤੇ ਸਮਾਜਿਕ ਤਾਣੇ ਬਾਣੇ ਨੂੰ ਬੁਣਨ ਦੀ ਕੋਸ਼ਿਸ਼ ਕਰਦਾ ਹੈ। ਬਹੁ ਸੱਭਿਆਚਾਰਕ ਸਮਾਜ ਦੀ ਨੁਮਾਇੰਦਗੀ ਕਰਦਾ ਪੈਡੀ ਫਿਲਮ ਫੈਸਟੀਵਲ ਪਿਛਲੇ ਕੁਝ ਸਾਲਾਂ ਤੋਂ ਸਾਊਥ ਆਸਟ੍ਰੇਲੀਆ ਵਿਖੇ ਆਯੋਜਿਤ ਹੁੰਦਾ ਆ ਰਿਹਾ ਹੈ। 'ਡਾਈਵਰਸਿਟੀ' 'ਤੇ ਅਧਾਰਿਤ ਇਸ ਫੈਸਟੀਵਲ ਦੇ ਫਾਊਂਡਰ ਯੋਗੀ ਦੇਵਗਨ ਦਾ ਮੰਨਣਾ ਹੈ ਕਿ ਜੇਕਰ ਸਮਾਜ ਦਾ ਸੱਚ ਫ਼ਿਲਮਾਂ ਵਿੱਚ ਨਹੀਂ ਦਿੱਸਦਾ ਤਾਂ ਫ਼ਿਲਮਾਂ ਬਣਾਉਣ ਦਾ ਮੰਤਵ ਹੀ ਖਤਮ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਯੋਗੀ ਦੇਵਗਨ ਦੀ ਫਿਲਮ ਕਾਨ੍ਸ ਫਿਲਮ ਫੈਸਟੀਵਲ ਦਾ ਹਿੱਸਾ ਵੀ ਬਣੀ ਹੈ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਉਹਨਾਂ ਨੇ ਇਸ ਫੈਸਟੀਵਲ ਦੇ ਸਫਰ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇਤੇ ਵੀ ਫਾਲੋ ਕਰੋ।

Share