- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਲ੍ਹਾਂਪੁਰ, ਨਿਊ ਚੰਡੀਗੜ੍ਹ ਵਿੱਚ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ।
- ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਕੈਂਸਰ ਦੇ ਇਲਾਜ ਲਈ ਕੇਂਦਰ ਤੋਂ ਮੰਗਿਆ ਸਹਿਯੋਗ।
- ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੀ.ਆਈ.ਪੀ. ਸੁਰੱਖਿਆ ਕਟੌਤੀ ਮਾਮਲੇ ਦੀ ਮੁੜ ਤੋਂ ਸਮੀਖਿਆ ਕਰਨ ਦੇ ਆਦੇਸ਼।
- ਆਮ ਆਦਮੀ ਪਾਰਟੀ ਵੱਲੋਂ ਭਾਜਪਾ ਉੱਤੇ ਚਾਰ ਵਿਧਾਇਕਾਂ ਨੂੰ ਖਰੀਦਣ ਦੀ ਕਥਿਤ ਕੋਸ਼ਿਸ਼ ਕਰਨ ਦੇ ਇਲਜ਼ਾਮ।
- ਬਿਹਾਰ ਵਿੱਚ ਨਿਤੀਸ਼ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ।
ਇੰਡੀਆ ਡਾਇਰੀ: ਵਿਜ਼ੀਲੈਂਸ ਨੂੰ ਮਿਲਿਆ ਭਾਰਤ ਭੂਸ਼ਣ ਆਸ਼ੂ ਦਾ ਚਾਰ ਦਿਨਾਂ ਦਾ ਰਿਮਾਂਡ

Bharat Bhushan Ashu Source: Facebook
ਦਾਣਾਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੋਟਾਲਾ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜ਼ੀਲੈਂਸ ਬਿਓਰੋ ਨੇ ਚਾਰ ਦਿਨਾਂ ਦੇ ਰਿਮਾਂਡ ‘ਤੇ ਲੈ ਲਿਆ ਹੈ। ਸਾਬਕਾ ਮੰਤਰੀ ਨੂੰ ਵਿਜ਼ੀਲੈਂਸ ਦੀ ਟੀਮ ਨੇ ਸੋਮਵਾਰ ਦੇਰ ਸ਼ਾਮ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਸੀ। ਭਾਰਤ ਦੀਆਂ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।
Share