‘ਸਾਨੂੰ ਟੀਮ ਇੰਡੀਆ 'ਤੇ ਬਹੁਤ ਮਾਣ ਹੈ’: ਭਾਰਤ ਦੇ ਟੀ-20 ਵਿਸ਼ਵ ਕੱਪ ਜਿੱਤਣ ਉੱਤੇ ਆਸਟ੍ਰੇਲੀਅਨ ਭਾਰਤੀ ਭਾਈਚਾਰੇ ਵੱਲੋਂ ਜਸ਼ਨ

Image.jfif

'So proud': Australia-based Indian fans celebrate India's T20 World Cup victory 2024. Credit: Supplied by Yuvraj Davar.

ਆਸਟ੍ਰੇਲੀਆ ਵਿੱਚ ਵੱਸਦੇ ਭਾਰਤੀ ਟੀਮ ਦੇ ਹਜ਼ਾਰਾਂ ਸਮਰਥਕਾਂ ਨੇ ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਮੂੰਹਨੇਰੇ ਤੱਕ ਟੀ-20 ਵਿਸ਼ਵ ਕੱਪ ਫਾਈਨਲ ਮੈਚ ਦਾ ਆਨੰਦ ਲਿਆ। ਜ਼ਿਕਰਯੋਗ ਹੈ ਕਿ ਆਸਟਰੇਲੀਆ ਵਿੱਚ ਭਾਰਤੀ ਪ੍ਰਵਾਸੀ 'ਟੀਮ ਇੰਡੀਆ' ਦਾ ਜੋਸ਼ ਨਾਲ ਸਮਰਥਨ ਕਰਦੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਇਹੋ ਜਿਹੇ ਇਕ ਪ੍ਰਸ਼ੰਸਕ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਤੇ ਨਾਲ ਹੀ ਇੱਥੇ ਜੰਮੀ ਪਲੀ ਅਗਲੀ ਪੀੜੀ ਨਾਲ ਕ੍ਰਿਕੇਟ ਰਾਹੀਂ ਜੁੜਦੇ ਮਜ਼ਬੂਤ ਰਿਸ਼ਤੇ ਤੇ ਵੀ ਚਾਨਣਾ ਪਾਇਆ।


ਬਾਰਬਾਡੋਸ 'ਚ ਸ਼ਨੀਵਾਰ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਇਹ ਮੈਚ ਬਹੁਤ ਹੀ ਰੋਮਾਂਚਕ ਸੀ।

ਇਸ ਜਿੱਤ ਦੇ ਨਾਲ, ਭਾਰਤੀ ਕ੍ਰਿਕਟ ਟੀਮ ਨੇ ਆਖਰਕਾਰ ਆਪਣੇ 11 ਸਾਲਾਂ ਦੇ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕਰ ਦਿੱਤਾ ਹੈ। 2013 ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਇਹ ਭਾਰਤ ਦਾ ਪਹਿਲਾ ਖਿਤਾਬ ਹੈ ਅਤੇ 2007 ਵਿੱਚ ਜੋਹਾਨਸਬਰਗ ਵਿੱਚ ਪਾਕਿਸਤਾਨ ਨੂੰ ਪੰਜ ਦੌੜਾਂ ਨਾਲ ਹਰਾਉਣ ਤੋਂ ਬਾਅਦ ਭਾਰਤ ਦਾ ਦੂਜਾ ਟੀ-20 ਵਿਸ਼ਵ ਕੱਪ ਟਰਾਫੀ ਹੈ।
T20 winning team.jpg
Credit: AAP Photos.
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਜਾਂ ਬੀਸੀਸੀਆਈ ਨੇ ਜੇਤੂਆਂ ਨੂੰ 125 ਕਰੋੜ ਰੁਪਏ ਦੀ ਇਨਾਮ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਕਾਬਿਲੇਗੌਰ ਹੈ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਸਟਾਰ ਖਿਡਾਰੀ ਵਿਰਾਟ ਕੋਹਲੀ ਨੇ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰ ਦਿੱਤੀ ਹੈ ਅਤੇ ਟੀਮ ਇੰਡੀਆ ਦੇ ਮੁੱਖ ਕੋਚ ਵਜੋਂ ਰਾਹੁਲ ਦ੍ਰਾਵਿਡ ਦਾ ਵੀ ਕੋਚ ਵੱਜੋਂ ਇਹ ਆਖਰੀ ਮੈਚ ਸੀ।

ਹੋਰ ਵੇਰਵੇ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ..

LISTEN TO
Punjabi_01072024_T20 image

‘ਸਾਨੂੰ ਟੀਮ ਇੰਡੀਆ 'ਤੇ ਬਹੁਤ ਮਾਣ ਹੈ’: ਭਾਰਤ ਦੇ ਟੀ-20 ਵਿਸ਼ਵ ਕੱਪ ਜਿੱਤਣ ਉੱਤੇ ਆਸਟ੍ਰੇਲੀਅਨ ਭਾਰਤੀ ਭਾਈਚਾਰੇ ਵੱਲੋਂ ਜਸ਼ਨ

SBS Punjabi

01/07/202405:30

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share