ਪੰਜਾਬੀ ਫਿਲਮਾਂ ਨੇ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ ਵਿੱਚ ਕਈ ਪੁਰਸਕਾਰ ਜਿੱਤ ਕੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ।
ਇਸ ਫੈਸਟੀਵਲ ਵਿੱਚ ਜਿੱਥੇ ਭਾਰਤ ਭਰ ਦੀਆਂ ਫਿਲਮਾਂ, ਸੀਰੀਜ਼ ਅਤੇ ਭਾਰਤੀ ਭਾਸ਼ਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਉੱਥੇ ਪੰਜਾਬੀ ਫ਼ਿਲਮਾਂ ਤੇ ਕਲਾਕਾਰਾਂ ਨੇ ਲਗਭਗ ਸਾਰੀਆਂ ਸ਼੍ਰੇਣੀਆਂ ਵਿੱਚ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ।
ਕੋਹਰਾ, ਨੈੱਟਫਲਿਕਸ 'ਤੇ ਇੱਕ ਥ੍ਰਿਲਰ ਸੀਰੀਜ਼ ਨੇ 'ਸਰਵੋਤਮ ਲੜੀਵਾਰ' ਜਾਂ ਸੀਰੀਜ਼ ਦੀ ਸ਼੍ਰੇਣੀ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਵਿਵਾਦਾਂ ਵਿੱਚ ਰਹੇ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਤੇ ਬਣੀ ਫਿਲਮ ਨੇ ਸਾਲ ਦੀ 'ਬ੍ਰੇਕਆਊਟ ਫਿਲਮ' ਦੀ ਸ਼੍ਰੇਣੀ ਵਿੱਚ ਜਿੱਤ ਪ੍ਰਾਪਤ ਕੀਤੀ ਹੈ।
ਕਿਸਾਨਾਂ ਦੇ ਰੋਸ ਤੇ ਬਣੀ ਫਿਲਮ 'ਟਰਾਲੀ ਟਾਈਮਜ਼' ਨੇ 'ਸਰਵੋਤਮ ਡਾਕੂਮੈਂਟਰੀ' ਵਜੋਂ ਜਿੱਤ ਹਾਸਲ ਕੀਤੀ। ਦਿਲਚਸਪ ਗੱਲ ਇਹ ਹੈ ਕਿ ਇਹ ਫਿਲਮ ਇੱਕ ਛੋਟੇ ਜਿਹੇਅਖਬਾਰ ਦੇ ਨਾਮ ਤੋਂ ਪ੍ਰੇਰਿਤ ਹੈ ਜਿਸ ਵਿੱਚ ਦਿੱਲੀ ਬਾਰਡਰ 'ਤੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਵਿਰੋਧ ਬਾਰੇ ਖਬਰਾਂ ਛਾਪੀਆਂ ਗਈਆਂ ਸਨ।
ਸਾਰੀ ਗੱਲਬਾਤ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ..
LISTEN TO

ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ ਵਿੱਚ ਪੰਜਾਬੀ ਫਿਲਮਾਂ ਦੀ ਝੰਡੀ, ਜਾਣੋ ਕੌਣ ਕੌਣ ਰਿਹਾ ਜੇਤੂ
SBS Punjabi
06:02