ਐਸ.ਬੀ.ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਮੈਲਬੌਰਨ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿੱਛਲੇ ਦਸ ਸਾਲ ਤੋਂ ਮੈਲਬੌਰਨ ਵਿੱਚ ਰਹਿ ਰਹੇ ਹਨ ਅਤੇ ਹੁਣ ਉਹ ਆਪਣਾ ਘਰ ਖਰੀਦਣ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਹਾਲ ਹੀ ਵਿੱਚ ਦੇਖੇ ਕੁੱਝ ਘਰਾਂ ਦੇ ਰੇਟਾਂ ਵਿੱਚ ਕੁੱਝ ਹੀ ਸਮੇਂ ਵਿੱਚ ਉਹਨਾਂ ਨੇ 25,000 ਤੋਂ 30,000 ਡਾਲਰ ਦੇ ਕਰੀਬ ਫਰਕ ਮਹਿਸੂਸ ਕੀਤਾ ਹੈ।
ਪਰ ਦੂਜੇ ਪਾਸੇ ਮੈਲਬੌਰਨ ਦੇ ਸ਼ਰਨਵੀਰ ਸਿੰਘ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਘਰ ਕਿਰਾਏ ਉੱਤੇ ਲੱਭਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ।
ਉਹਨਾਂ ਦੱਸਿਆ ਕਿ ਪਿੱਛਲੇ ਕਈ ਸਾਲ੍ਹਾਂ ਤੋਂ ਉਹ ਕਿਰਾਏ ਦੇ ਘਰ ਵਿੱਚ ਰਹਿ ਰਹੇ ਹਨ ਅਤੇ ਉਹਨਾਂ ਦੇ ਅਨੁਭਵ ਵਿੱਚ ਪਹਿਲੀ ਵਾਰ ਕਿਰਾਏ ਉੱਤੇ ਘਰ ਲੱਭਣ ਲਈ ਇੰਨ੍ਹਾਂ ਸੰਘਰਸ਼ ਕਰਨਾ ਪੈ ਰਿਹਾ ਹੈ ।
Gurpreet Singh Deol from 'Good News' Real estate Credit: Supllied by Gurpreet Deol
ਉਹਨਾਂ ਦੱਸਿਆ ਕਿ ਹੁਣ ਪ੍ਰਾਪਰਟੀ ਵੇਚਣ ਵਾਲੇ ਲੋਕ ਉਸਦਾ ਮੁੱਲ ਵੱਧਣ ਤੱਕ ਦੀ ਉਡੀਕ ਕਰਨਾ ਚਾਹੁੰਦੇ ਹਨ ਜਿਸ ਕਾਰਨ ਘੱਟ ਪ੍ਰਾਪਰਟੀ ਵਿੱਕ ਰਹੀ ਹੈ।
ਇਸ ਤੋਂ ਇਲਾਵਾ ਉਹਨਾਂ ਨਵੀਂ ਪ੍ਰਾਪਰਟੀ ਖਰੀਦਣ ਵਾਲਿਆਂ ਜਾਂ ਕਿਰਾਏ ਉੱਤੇ ਘਰ ਲੱਭ ਰਹੇ ਲੋਕਾਂ ਲਈ ਕੁੱਝ ਹਿਦਾਇਤਾਂ ਵੀ ਸਾਂਝੀਆਂ ਕੀਤੀਆਂ।
ਇਹ ਜਾਣਕਾਰੀ ਹਾਸਲ ਕਰਨ ਲਈ ਉੱਪਰ ਸਾਂਝੀ ਕੀਤੀ ਗਈ ਇੰਟਰਵਿਊ ਸੁਣੋ