ਭੂਤਪੂਰਵ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ, ਮਿਲਖਾ ਸਿੰਘ ਆਦਿ ਨਾਲ ਮਿਲ ਕੇ ਉਹਨਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ਼ ਕੀਤੀ। ਪੇਸ਼ ਹੈ ਮੰਨੂ ਸਿੰਘ ਨਾਲ ਇਹ ਮੁਲਾਕਾਤ ਜਿਸ ਵਿੱਚ ਉਹ ਆਪਣੀਆਂ ਮੁਲਾਕਾਤਾਂ ਨੂੰ ਸੰਖੇਪ ਵਿੱਚ ਸਾਡੇ ਨਾਲ ਸਾਂਝਿਆਂ ਕਰ ਰਹੇ ਹਨ।
ਹਾਲ ਦੀ ਘੜੀ, ਮੰਨੂ ਸਿੰਘ ਭਾਰਤ ਆਪਣੇ ਪਰਿਵਾਰ ਅਤੇ ਦੋਸਤਾਂ ਆਦਿ ਨੂੰ ਮਿਲਣ ਲਈ ਗਏ ਹੋਏ ਹਨ। ਅਤੇ ਉੱਥੇ ਜਾ ਕੇ ਵੀ ਮੰਨੂ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਸਬੰਧਾਂ ਨੂੰ ਹੋਰ ਵੀ ਮਜਬੂਤ ਕਰਨ ਹਿੱਤ ਕਈ ਅਜਿਹੀਆਂ ਅਹਿਮ ਹਸਤੀਆਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਿਨਾਂ ਦੇ ਪਿਛਲੇ ਸਮੇਂ ਦੋਰਾਨ ਆਸਟ੍ਰੇਲੀਆ ਨਾਲ ਕਾਫੀ ਸੁਖਾਵੇਂ ਸਬੰਧ ਰਹੇ ਹਨ। ਮੰਨੂ ਸਿੰਘ ਨੇ ਸਚਿਨ ਤੇਂਦੂਲਕਰ, ਭੂਤਪੂਰਵ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ, ਮਿਲਖਾ ਸਿੰਘ ਆਦਿ ਨਾਲ ਮਿਲ ਕੇ ਉਹਨਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ਼ ਕੀਤੀ। ਪੇਸ਼ ਹੈ ਮੰਨੂ ਸਿੰਘ ਨਾਲ ਇਹ ਮੁਲਾਕਾਤ ਜਿਸ ਵਿੱਚ ਉਹ ਆਪਣੀਆਂ ਮੁਲਾਕਾਤਾਂ ਨੂੰ ਸੰਖੇਪ ਵਿੱਚ ਸਾਡੇ ਨਾਲ ਸਾਂਝਿਆਂ ਕਰ ਰਹੇ ਹਨ।
ਮੰਨੂੰ ਸਿੰਘ, ਭਾਰਤ ਤੇ ਆਸਟ੍ਰੇਲੀਆ ਵਿੱਚਕਾਰ ਕਰਿਕਟ ਨੂੰ ਉਤਸ਼ਾਹਿਤ ਕਰਨ ਵਾਲੇ ਅੰਬੈਸਡਰ ਹਨ ਅਤੇ ਭਾਰਤੀ ਭਾਈਚਾਰੇ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਇਸ ਕਰਕੇ ਵੀ ਰੱਖਦੇ ਹਨ ਕਿ ਇਹ ਹਮੇਸ਼ਾਂ ਹੀ ਅੰਤਰ-ਰਾਸ਼ਟਰੀ ਕਰਿਕਟ ਖੇਡਾਂ ਦੋਰਾਨ ਗੁਲਾਬੀ ਪੱਗ ਬੰਨ ਕੇ ਵੱਡੇ ਪੜਦੇ ਉੱਤੇ ਨਜ਼ਰ ਆਉਂਦੇ ਹਨ।

meeting with Sachin Tendulkar Source: Manu Singh

meeting with Milkha Singh Source: Manu Singh
Other top stories on SBS Punjabi

How to become an Australian Citizen