ਰਵਨੀਤ ਸਿੰਘ ਸੋਹੀ ਆਪਣੇ ਭਾਈਚਾਰੇ ਦੇ ਬਜ਼ੁਰਗਾਂ ਲਈ ਕੁਝ ਕਰਨਾ ਚਾਹੁੰਦੇ ਸਨl ਏਹੀ ਕਾਰਣ ਸੀ ਕਿ ਉਹਨਾਂ ਕੁਝ ਹਮ-ਖਿਆਲ ਲੋਕਾਂ ਨਾਲ ਮਿਲਕੇ 'ਕੀਨਏਜਰ ਕਲੱਬ ਵਿਕਟੋਰੀਆ' ਦਾ ਗਠਨ ਕੀਤਾl
ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਲੱਬ ਦੀ ਕੋਸ਼ਿਸ਼ਾਂ ਸਦਕਾ ਹੁਣ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਬਜ਼ੁਰਗਾਂ ਨੂੰ ਬੱਸਾਂ ਵਿੱਚ ਘੁੰਮਣ-ਘੁਮਾਉਣ ਦੀ ਨਵੀਂ ਪਿਰਤ ਪਾਈ ਗਈ ਹੈ।
ਕਲੱਬ ਦੇ ਸੈਕਟਰੀ ਓਂਕਾਰ ਸਿੰਘ ਵਿਰਦੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਮਹਿਸੂਸ ਕਰਦੇ ਸਨ ਕਿ ਉਹ ਬਜ਼ੁਰਗ ਜੋ ਆਪਣੇ ਬੱਚਿਆਂ ਕੋਲ ਆਸਟ੍ਰੇਲੀਆ ਪੱਕੇ ਤੌਰ ਤਾਂ ਜਾਂ ਆਰਜ਼ੀ ਤੌਰ ਤੇ ਆਕੇ ਵੱਸਣਾ ਚਾਹੁੰਦੇ ਹਨ, ਅਕਸਰ ਮਾਨਸਿਕ ਤਣਾਅ ਤੇ ਇਕੱਲਪੁਣੇ ਦਾ ਸ਼ਿਕਾਰ ਹੋ ਜਾਂਦੇ ਹਨl
"ਇਸ ਕਲੱਬ ਦਾ ਮੰਤਵ ਇਹਨਾਂ ਬਜ਼ੁਰਗਾਂ ਨੂੰ ਜਿੰਦਗੀ ਜਿਓਣ ਪ੍ਰਤੀ ਨਵੀਂ ਦਿਸ਼ਾ ਦੇਣਾ ਤੇ ਸਰੀਰਕ ਪੱਖੋਂ ਫਿੱਟ ਰੱਖਣਾ ਹੈ - ਗੱਲ ਭਾਵੇਂ ਉਹਨਾਂ ਦੀ ਸਰੀਰਕ ਤੇ ਮਾਨਸਿਕ ਸਹਿਤ ਦੀ ਕਿਉਂ ਨਾ ਹੋਵੇ" ਉਨ੍ਹਾਂ ਕਿਹਾ।

'ਕੀਨਏਜਰ ਕਲੱਬ' ਦੇ ਮੈਂਬਰ ਅਕਸਰ ਬੱਸਾਂ ਜ਼ਰੀਏ ਮੈਲਬੌਰਨ ਦੀਆਂ ਨੇੜਲੀਆਂ ਥਾਵਾਂ ਉੱਤੇ ਘੁੰਮਣ ਜਾਂਦੇ ਹਨ। Credit: Supplied
ਕਲੱਬ ਦੀ ਪ੍ਰਧਾਨ ਹਮੀਰ ਕੌਰ ਨੇ ਦੱਸਿਆ ਕਿ ਇਸ ਵਿੱਚ ਔਰਤਾਂ ਦੀ ਗਿਣਤੀ ਵੀ ਕਾਫੀ ਸ਼ਲਾਘਾਯੋਗ ਹੈ।
"ਸਾਡਾ ਮੁੱਖ ਮਕਸਦ ਕਲੱਬ ਦੇ ਮੈਂਬਰਾਂ ਨੂੰ ਸੱਭਿਆਚਾਰਕ, ਧਾਰਮਿਕ ਅਤੇ ਇਤਿਹਾਸਕ ਪਰਿਪੇਖ ਤੋਂ ਜੋੜੀ ਰਖਣ ਦਾ ਹੈ," ਉਨ੍ਹਾਂ ਕਿਹਾ।
ਇਸ ਸਬੰਧੀ ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ.....
LISTEN TO

ਪ੍ਰਵਾਸੀ ਮਾਪਿਆਂ ਦੇ ਮਨੋਰੰਜਨ ਅਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਕੋਸ਼ਿਸ਼ ਕਰ ਰਿਹਾ ਹੈ 'ਕੀਨਏਜਰ ਕਲੱਬ'
SBS Punjabi
11/09/202313:24