ਖ਼ਬਰਨਾਮਾ : ਐਂਥਨੀ ਅਲਬਾਨੀਜ਼ੀ ਦੇ ਮੰਤਰੀ ਮੰਡਲ ਵਿੱਚ ਫੇਰਬਦਲ, 4 ਹੋਰ ਔਰਤਾਂ ਸ਼ਾਮਿਲ

Federal Opposition Leader Anthony Albanese

Federal Opposition Leader Anthony Albanese Source: AAP / AAP Image/Dan Himbrechts

ਚੋਣਾਂ ਤੋਂ ਪਹਿਲਾਂ ਦੇ ਫੇਰਬਦਲ ਦੇ ਹਿੱਸੇ ਵਜੋਂ ਐਂਥਨੀ ਅਲਬਾਨੀਜ਼ੀ ਦੇ ਮੰਤਰੀ ਮੰਡਲ ਵਿੱਚ ਹੋਰ ਔਰਤਾਂ ਨੂੰ ਸ਼ਾਮਿਲ ਕੀਤਾ ਜਾਵੇਗਾ।ਜਿਨ੍ਹਾਂ ਵਿੱਚ 4 ਮੰਤਰੀਆਂ ਨੂੰ ਗਵਰਨਰ ਜਨਰਲ ਸੈਮ ਮੋਸਟਿਨ ਦੁਆਵਾ ਸਹੁੰ ਚੁਕਾਈ ਜਾਵੇਗੀ। ਬਿੱਲ ਸ਼ੌਰਟਨ ਦੀ ਥਾਂ 'ਤੇ, ਸੋਸ਼ਲ ਸਰਵਿਸਿਜ਼ ਮੰਤਰੀ ਅਮਾਂਡਾ ਰਿਸ਼ਵਰਥ ਦੇ ਪੋਰਟਫੋਲਿਓ ਵਿੱਚ NDIS ਨੂੰ ਸ਼ਾਮਲ ਕੀਤਾ ਹੈ, ਜਦੋਂ ਕਿ ਵਿੱਤ ਮੰਤਰੀ ਕੈਟੀ ਗੈਲਾਘਰ ਨੂੰ ਸਰਕਾਰੀ ਸੇਵਾਵਾਂ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਅਰਲੀ ਚਾਈਲਡਹੁੱਡ ਐਜੂਕੇਸ਼ਨ ਮੰਤਰੀ ਐਨ ਏਲੀ, ਐਨ-ਡੀ-ਆਈ-ਐਸ ਲਈ ਜੂਨੀਅਰ ਮੰਤਰੀ ਬਣ ਗਈ ਹੈ, ਅਤੇ ਬਜ਼ੁਰਗ ਦੇਖਭਾਲ ਮੰਤਰੀ ਅਨੀਕਾ ਵੇਲਜ਼ ਨੂੰ ਵੀ ਕੈਬਨਿਟ ਵਿੱਚ ਤਰੱਕੀ ਦਿੱਤੀ ਜਾਵੇਗੀ।ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਦੂਜੀ ਕੈਬਨਿਟ ਫੇਰਬਦਲ ਹੈ।


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share