ਨੌਜਵਾਨਾਂ ਦੀ ਮਾਨਸਿਕ ਸਿਹਤ ਸਹਾਇਤਾ ਸਬੰਧੀ ਅਰੰਭੀ ਗਈ ਇੱਕ ਬਹੁ-ਸਭਿਆਚਾਰਕ ਮੁਹਿੰਮ

multicultural youth

Subhash Poudel. Source: SBS

ਇੱਕ ਨਵੀਂ ਮੁਹਿੰਮ ਸਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜ ਵਾਲੇ ਨੌਜਵਾਨਾਂ ਦੁਆਰਾ ਮਾਨਸਿਕ ਸਿਹਤ ਬਾਰੇ ਗੱਲ ਕਰਨ ਵੇਲੇ ਆਉਂਦੀਆਂ ਰੁਕਾਵਟਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਨਿਊ ਸਾਊਥ ਵੇਲਜ਼ ਹੈਲਥ ਅਤੇ ਪ੍ਰਵਾਸੀ ਸੇਵਾ ਪ੍ਰਦਾਨ ਕਰਨ ਵਾਲਿਆਂ ਵਿਚਕਾਰ ਇੱਕ ਸਾਂਝੀ ਪਹਿਲਕਦਮੀ ਤਹਿਤ, ਸੋਸ਼ਲ ਮੀਡੀਆ ਵੀਡੀਓਜ਼ ਦੀ ਇੱਕ ਲੜੀ ਮਦਦ ਮੰਗਣ ਦੇ ਮਹੱਤਵ ਨੂੰ ਉਜਾਗਰ ਕਰ ਰਹੀ ਹੈ।


ਸੁਭਾਸ਼ ਪੋਏਡੈਲ ਕੋਰੋਨਵਾਇਰਸ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਨੇਪਾਲ ਤੋਂ ਸਿਡਨੀ ਪਹੁੰਚੇ ਸਨ। ਉਹ ਕਹਿੰਦੇ ਹਨ ਕਿ ਕਿ ਤਾਲਾਬੰਦੀ ਕਾਰਨ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਪੈਣ ਵਾਲੇ ਪ੍ਰਭਾਵ ਲਈ ਉਹ ਤਿਆਰ ਨਹੀਂ ਸਨ।

ਸੁਭਾਸ਼ ਅਨੁਸਾਰ ਮਾਨਸਿਕ ਸਿਹਤ ਨਾਲ ਜੁੜੇ ਕਲੰਕ ਅਕਸਰ ਉਨ੍ਹਾਂ ਵਰਗੇ ਲੋਕਾਂ ਨੂੰ ਮਦਦ ਲੈਣ ਤੋਂ ਰੋਕਦੇ ਹਨ।

ਹੁਣ, ਨਿਊ ਸਾਊਥ ਵੇਲਜ਼ ਹੈਲਥ ਇਸ ਮੁੱਦੇ ਨਾਲ ਨਜਿੱਠਣ ਲਈ ਇੰਟਰਨੈਸ਼ਨਲ ਸੈਟਲਮੈਂਟ ਸਰਵਿਸਿਜ਼ ਅਤੇ ਹੋਰ ਪ੍ਰਦਾਤਾਵਾਂ ਨਾਲ ਕੰਮ ਕਰ ਰਹੀ ਹੈ।

ਨਿਊ ਸਾਊਥ ਵੇਲਜ਼ ਹੈਲਥ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੀ ਡਾਇਰੈਕਟਰ, ਲੀਜ਼ਾ ਵੁੱਡਲੈਂਡ ਦਾ ਕਹਿਣਾ ਹੈ ਕਿ ਇਸ ਵੀਡੀਓ ਕੈਮਪੇਨ ਦਾ ਇੱਕ ਸਪਸ਼ਟ ਟੀਚਾ ਹੈ।

ਡਾਇਰੈਕਟਰ ਦਾ ਕਹਿਣਾ ਹੈ ਕਿ ਮਹਾਂਮਾਰੀ ਦੇ ਦੌਰਾਨ ਸਭਿਆਚਾਰਕ ਪਿਛੋਕੜ ਵਾਲੇ ਨੌਜਵਾਨਾਂ ਲਈ, ਖਾਸ ਤੌਰ 'ਤੇ ਨਵੇਂ ਆਉਣ ਵਾਲੇ ਪ੍ਰਵਾਸੀਆਂ ਲਈ ਮਾਨਸਿਕ ਸਿਹਤ ਸੇਵਾਵਾਂ ਵਿੱਚ ਕੋਵਿਡ ਦੌਰਾਨ ਇੱਕ ਵੱਡੇ ਫਾਸਲੇ ਦੀ ਪਛਾਣ ਕੀਤੀ ਗਈ ਸੀ।

ਸੁਭਾਸ਼ ਅਤੇ ਸਭਿਆਚਾਰਕ ਤੌਰ 'ਤੇ ਵਿਭਿੰਨ ਪਿਛੋਕੜ ਵਾਲੇ ਹੋਰ ਭਾਗੀਦਾਰ ਵੀ ਇਨ੍ਹਾਂ ਵੀਡੀਓਜ਼ ਵਿੱਚ ਆਪਣੀ ਭਾਸ਼ਾ ਵਿੱਚ ਸਲਾਹ ਦੇ ਰਹੇ ਹਨ ਤੇ ਇਹ ਵੀਡਿਓਜ਼ ਹੁਣ ਸੋਸ਼ਲ ਮੀਡੀਆ ਦੇ ਨਾਲ ਹੀ ਐਸ ਬੀ ਐਸ ਅਤੇ ਕਮਿਊਨਿਟੀ ਰੇਡੀਓ ਪਲੇਟਫਾਰਮਾਂ 'ਤੇ ਵੀ ਪ੍ਰਕਾਸ਼ਿਤ ਹਨ।

ਨਿਊ ਸਾਊਥ ਵੇਲਜ਼ ਹੈਲਥ ਦੇ ਮੁੱਖ ਮਨੋ ਵਿਗਿਆਨੀ ਡਾਕਟਰ ਮਰੇ ਰਾਈਟ ਦਾ ਕਹਿਣਾ ਹੈ ਕਿ ਆਪਣੀ ਭਾਸ਼ਾ ਵਿੱਚ ਸਰੋਤ ਬਹੁਤ ਮਹੱਤਵਪੂਰਨ ਹਨ।

ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਵਿੱਚ 'ਹੈੱਡ ਟੂ ਹੈਲਥ ਹੱਬ' ਵਿੱਚ ਭਾਸ਼ਾ ਸਹਾਇਤਾ ਸੇਵਾਵਾਂ ਉਪਲੱਬਧ ਹਨ।

ਫੈਡਰਲ ਫੰਡਿਡ ਸਕੀਮ ਉਪਭੋਗਤਾਵਾਂ ਲਈ ਮੁਫ਼ਤ ਹੈ - ਇਸਦਾ ਮਤਲਬ ਹੈ ਕਿ ਹਮੇਸ਼ਾ ਕੋਈ ਨਾ ਕੋਈ ਤੁਹਾਡੇ ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰਨ ਲਈ ਜ਼ਰੂਰ ਹੁੰਦਾ ਹੈ।

ਮਹਾਂਮਾਰੀ ਦੇ ਦੌਰਾਨ, 24-ਘੰਟੇ ਉਪਲੱਬਧ ਮਾਨਸਿਕ ਸਿਹਤ ਸਹਾਇਤਾ ਸੇਵਾ: ਨੇ ਮੰਗ ਵਿੱਚ ਵੱਡਾ ਵਾਧਾ ਵੇਖਿਆ ।

ਪਿਛਲੇ ਦੋ ਸਾਲਾਂ ਵਿੱਚ ਰੋਜ਼ਾਨਾ ਪ੍ਰਾਪਤ ਹੋਣ ਵਾਲੀਆਂ ਕਾਲਾਂ ਦੀ ਗਿਣਤੀ ਵਿੱਚ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ - 2,500 ਤੋਂ 3,500 ਤੱਕ।

19 ਸਤੰਬਰ ਤੋਂ ਚਾਰ ਹਫ਼ਤਿਆਂ ਵਿੱਚ, ਸੰਸਥਾ ਨੂੰ 96,000 ਤੋਂ ਵੱਧ ਕਾਲਾਂ ਆਈਆਂ। ਪਿਛਲੇ ਸਾਲ ਦੇ ਹਿਸਾਬ ਨਾਲ, ਇਸ ਸਾਲ ਓਹੀ ਸਮੇਂ 14 ਫੀਸਦੀ ਵੱਧ ਕਾਲਾਂ ਦਰਜ ਕੀਤੀਆਂ ਗਈਆਂ।

ਡਾਕਟਰ ਰਾਈਟ ਦਾ ਕਹਿਣਾ ਹੈ ਕਿ ਮਦਦ ਦੀ ਮੰਗ ਕਰ ਰਹੇ ਹੋਰ ਲੋਕਾਂ ਨੂੰ ਅੱਗੇ ਆਉਂਦੇ ਦੇਖ ਕੇ ਖੁਸ਼ੀ ਹੁੰਦੀ ਹੈ।

ਸੁਭਾਸ਼ ਜੋ ਕਿ ਹੁਣ ਇਕ ਯੋਗ ਸਮਾਜ ਸੇਵਕ ਬਣ ਗਏ ਹਨ ,ਨੂੰ ਉਮੀਦ ਹੈ ਕਿ ਉਨ੍ਹਾਂ ਦਾ ਸੰਦੇਸ਼ ਤੇ ਯਤਨ ਸਭਿਆਚਾਰਕ ਤੌਰ 'ਤੇ ਵਿਭਿੰਨ ਭਾਈਚਾਰਿਆਂ ਦੇ ਹੋਰ ਲੋਕਾਂ ਨੂੰ ਮਦਦ ਲੈਣਾ ਸੁਖਾਲਾ ਬਣਾ ਦੇਵੇਗਾ।

ਇਸ ਬਾਰੇ ਵਿਸਥਾਰਿਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲੱਬਧ ਹੈ।

ਸੋਮਵਾਰ ਤੋਂ ਸੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ 


Share