ਔਕਲੈਂਡ ਵਸਦੇ ਪੰਜਾਬੀ ਪੱਤਰਕਾਰ ਅਤੇ ਰੇਡੀਓ ਪੇਸ਼ਕਾਰ ਪਰਮਿੰਦਰ ਸਿੰਘ 'ਪਾਪਟੋਏਟੋਏ' ਨੇ ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਵਿੱਚ ਦੱਸਿਆ ਕਿ 6 ਫਰਵਰੀ 1840 ਨੂੰ ਹੋਈ ‘ਟਰੀਟੀ ਆਫ ਵਾਇਟਾਂਗੀ' ਦੀ ਬਦੌਲਤ ਨਿਊਜ਼ੀਲੈਂਡ ਦੇ ਪ੍ਰਭੂਸੱਤਾ ਸੰਪੰਨ ਹੋਣ ਦੀ ਚਰਚਾ ਸ਼ੁਰੂ ਹੋਈ ਸੀ।
"ਇਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਮੁਲਕ ਵਿੱਚ ਮੂਲ ਨਿਵਾਸੀ, ਮਾਓਰੀ ਭਾਈਚਾਰੇ ਦੀ ਵਸੋਂ 20 ਪ੍ਰਤੀਸ਼ਤ ਦੇ ਕਰੀਬ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਜੇਲਾਂ ਵਿੱਚ 51% ਕੈਦੀ ਮਾਓਰੀ ਭਾਈਚਾਰੇ ਨਾਲ ਸੰਬੰਧਿਤ ਹਨ," ਉਨ੍ਹਾਂ ਕਿਹਾ।
"‘ਟਰੀਟੀ ਆਫ ਵਾਇਟਾਂਗੀ' ਦਾ ਸਭ ਤੋਂ ਖੂਬਸੂਰਤ ਪਹਿਲੂ ਇਹ ਹੈ ਇਸ ਸੰਧੀ ਜਾਂ ਦਸਤਾਵੇਜ਼ ਵਿੱਚ ਸਿਧਾਂਤਕ ਪੱਖ ਤੋਂ ਕੇਵਲ ਮਾਓਰੀ ਜਾਂ ਯੂਰਪੀਅਨ ਲੋਕਾਂ ਦੀ ਹੀ ਨਹੀਂ ਬਲਕਿ ਬਹੁ-ਸੱਭਿਅਕ ਸਮਾਜ ਦੀ ਸਿਰਜਣਾ ਦੀ ਕਾਮਨਾ ਕੀਤੀ ਗਈ ਹੈ।
"ਅੱਜ ਜਦੋਂ ਨਿਊਜ਼ੀਲੈਂਡ ਵਰਗੇ ਛੋਟੇ ਪਰ ਖੂਬਸੂਰਤ ਮੁਲਕ ਵਿੱਚ 215 ਦੇ ਕਰੀਬ ਅਲੱਗ-ਅਲੱਗ ਸੱਭਿਆਚਾਰਾਂ ਦੇ ਲੋਕ ਸਦਭਾਵਨਾ ਨਾਲ ਵਸਦੇ ਤਾਂ ਇਹ ਦਿਹਾੜਾ ਸਿਰਫ ਇੱਕ ਭਾਈਚਾਰੇ ਦਾ ਨਹੀਂ ਬਲਕਿ ਪੂਰੇ ਸਮਾਜ ਦਾ ਤਿਉਹਾਰ ਬਣ ਗਿਆ ਹੈ," ਉਨ੍ਹਾਂ ਕਿਹਾ।
ਪੂਰੇ ਵੇਰਵੇ ਲਈ ਇਹ ਰਿਪੋਰਟ ਸੁਣੋ.....
LISTEN TO
ਨਿਊਜ਼ੀਲੈਂਡ ਦੇ ਕੌਮੀ ਦਿਹਾੜੇ 'ਵਾਇਟਾਂਗੀ ਡੇਅ' ਦਾ ਇਤਿਹਾਸ, ਮੌਜੂਦਾ ਰਾਜਸੀ ਮਾਹੌਲ ਤੇ ਪ੍ਰਵਾਸੀਆਂ ਲਈ ਅਹਿਮੀਅਤ
SBS Punjabi
07/02/202410:12