ਪੰਜਾਬੀ ਡਾਇਸਪੋਰਾ:ਨਿਊਜ਼ੀਲੈਂਡ ਸਰਕਾਰ ਲੁੱਟ ਖੋਹ ਦੀਆਂ ਵਾਰਦਾਤਾਂ 'ਤੇ ਠੱਲ ਪਾਉਣ ਲਈ ਲਿਆਏਗੀ ਸਖਤ ਕਾਨੂੰਨ

Law

ਲੁੱਟ-ਖੋਹ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਨਿਊਜ਼ੀਲੈਂਡ ਨਵੇਂ ਕਾਨੂੰਨ ਲਿਆ ਰਿਹਾ ਹੈ। Source: SBS

ਨਿਊਜ਼ੀਲੈਂਡ ਵਿੱਚ ਵਸਦੇ ਭਾਰਤੀਆਂ ਵਿੱਚੋਂ ਬਹੁਤ ਸਾਰੇ ਛੋਟੇ ਅਤੇ ਮੱਧਮ ਦਰਜੇ ਦੇ ਵਪਾਰਾਂ ਨਾਲ ਜੁੜੇ ਹੋਏ ਹਨ । ਹਾਲ ਵਿੱਚ ਹੀ ਛੋਟੀ ਉਮਰ ਦੇ ਲੁਟੇਰਿਆਂ ਵਲੋਂ ਵਪਾਰੀਆਂ ਨਾਲ ਕੀਤੀਆਂ ਲੁੱਟਮਾਰ ਦੀਆਂ ਘਟਨਾਵਾਂ ਵਿੱਚ ਆਈ ਤੇਜ਼ੀ ਤੋਂ ਬਾਅਦ ਨਿਊਜ਼ੀਲੈਂਡ ਦੀ ਸਰਕਾਰ ਇਹਨਾਂ ਘਟਨਾਵਾਂ ਨੂੰ ਠੱਲਣ ਲਈ ਸਖਤ ਕਾਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ। ਸਾਲ 2023 ਦੇ ਆਂਕੜੇ ਦੱਸਦੇ ਹਨ ਕਿ ਇਹਨਾਂ ਘਟਨਾਵਾਂ ਵਿੱਚ 24% ਦਾ ਵਾਧਾ ਹੋਇਆ ਹੈ ਜਿਸਦੇ ਚਲਦੇ ਛੋਟੇ ਕਾਰੋਬਾਰੀਆਂ ਵਿੱਚ ਨਿਰਾਸ਼ਾ ਦੇਖੀ ਗਈ ਹੈ। ਇਸ ਸਖ਼ਤ ਕਨੂੰਨ ਦੀ ਪਹਿਲੀ ਰੀਡਿੰਗ, ਸਿਲੈਕਸ਼ਨ ਕਮੇਟੀ ਦੇ ਸਾਹਮਣੇ ਭਾਰਤੀ ਮੂਲ ਦੇ ਸ਼੍ਰੀ ਸਨੀ ਕੌਸ਼ਲ ਦੀ ਅਗਵਾਈ ਹੇਠ ਪੇਸ਼ ਕੀਤੀ ਗਈ ਹੈ।


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇਤੇ ਵੀ ਫਾਲੋ ਕਰੋੋੋ

Share