ਹੋਮ ਅਫੇਯਰਜ਼ ਵਿਭਾਗ ਦੇ ਆਂਕੜਿਆਂ ਅਨੁਸਾਰ ਭਾਰਤ ਦੇ 1,100 ਤੋਂ ਵੀ ਵੱਧ ਵਿਦਿਆਰਥੀਆਂ ਨੇ 2019 ਵਿੱਚ ਆਪਣੇ ਵੀਜ਼ੇ ਗਵਾਏ ਹਨ।
ਆਸਟ੍ਰੇਲੀਅਨ ਸਰਕਾਰ ਨੇ 2018-2019 ਵਿੱਚ 18,000 ਤੋਂ ਵੀ ਵੱਧ ਅੰਤਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਜਿੰਨ੍ਹਾਂ ਵਿੱਚ ਚੀਨ ਦੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਸੀ।
ਇਸ ਵਿਸ਼ੇ ਤੇ ਗੱਲਬਾਤ ਕਰਦਿਆਂ, ਮਾਈਗ੍ਰੇਸ਼ਨ ਏਜੇਂਟ ਨਵਜੋਤ ਸਿੰਘ ਕੈਲੇ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ “ਵੀਜ਼ਾ ਸ਼ਰਤਾਂ ਦੀ ਪਾਲਣਾ ਨਾ ਕਰਨਾ” ਵੀਜ਼ੇ ਕੈਂਸਲ ਹੋਣ ਦਾ ਸਭ ਤੋਂ ਆਮ ਕਾਰਨ ਹੈ।
"ਕੁਝ ਵਿਦਿਆਰਥੀ ਅਕਸਰ 20 ਹਫ਼ਤੇ ਦੀ ਮਿਆਦ ਤੋਂ ਵੱਧ ਕੰਮ ਕਰਦੇ ਹਨ, ਜਿਸ ਕਰਕੇ ਉਹ ਇਮੀਗਰੇਸ਼ਨ ਵਿਭਾਗ ਵੱਲੋਂ ਰੱਖੀਆਂ ਸ਼ਰਤਾਂ ਦਾ ਉਲੰਘਣ ਕਰ ਬੈਠਦੇ ਹਨ।
“ਇਸ ਤੋਂ ਇਲਾਵਾ ਕਈ ਵਿਦਿਆਰਥੀ ਵਿਭਾਗ ਨੂੰ 14 ਦਿਨਾਂ ਦੇ ਨਿਰਧਾਰਤ ਸਮੇਂ ਵਿੱਚ ਆਪਣੇ ਹਾਲਾਤਾਂ ਵਿੱਚ ਆਈ ਤਬਦੀਲੀ ਬਾਰੇ ਸੂਚਿਤ ਕਰਨ ਵਿੱਚ ਅਸਫਲ ਰਹਿੰਦੇ ਹਨ, ਜਿਸ ਕਾਰਨ ਵੀ ਉਹਨਾਂ ਨੂੰ ਇਸ ਗ਼ਲਤੀ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ," ਸ਼੍ਰੀ ਕੈਲ਼ੇ ਨੇ ਕਿਹਾ।
Click on the audio player to listen to the full interview.