ਐਤਵਾਰ ਨੂੰ ਦੱਖਣੀ ਇਟਲੀ ਦੇ ਨੇੜੇ ਹਾਦਸਾਗ੍ਰਸਤ ਹੋਈ ਕਿਸ਼ਤੀ ਨੇ ਕਈ ਦਿਨ ਪਹਿਲਾਂ ਤੁਰਕੀ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਸ਼ਰਨਾਰਥੀਆਂ ਨਾਲ ਭਰੀ ਇਹ ਲੱਕੜ ਦੀ ਕਿਸ਼ਤੀ ਦੱਖਣੀ ਇਟਲੀ ਦੇ ਕਸਬੇ ਕ੍ਰੋਟੋਨ ਦੇ ਨੇੜੇ ਉਤਰਨ ਲਈ ਤਿਆਰ ਸੀ, ਜਦੋਂ ਇਹ ਕੈਲਾਬ੍ਰੀਆ ਦੇ ਤੱਟ 'ਤੇ ਚਟਾਨਾਂ ਨਾਲ ਟਕਰਾਈ ਤੇ ਕਿਸ਼ਤੀ ਟੁੱਟਣ ਕਾਰਨ ਬੱਚਿਆਂ ਅਤੇ ਔਰਤਾਂ ਸਮੇਤ ਘੱਟੋ-ਘੱਟ 64 ਲੋਕਾਂ ਦੀ ਮੌਤ ਹੋ ਗਈ।
ਕਿਸ਼ਤੀ 'ਤੇ ਲੋਕਾਂ ਦੀ ਸਹੀ ਗਿਣਤੀ ਸਪੱਸ਼ਟ ਨਹੀਂ ਹੈ, ਭਾਵੇਂ ਕਿ ਬਚਾਅ ਕਰਮਚਾਰੀਆਂ ਨੇ ਕਿਹਾ ਹੈ ਕਿ 170 ਤੋਂ ਵੱਧ ਲੋਕ ਕਿਸ਼ਤੀ 'ਤੇ ਸਵਾਰ ਸਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਘਟਨਾ ਨੂੰ "ਡੂੰਘੀ ਚਿੰਤਾਜਨਕ" ਖਬਰ ਦੱਸਿਆ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ।
ਇਤਾਲਵੀ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਵਿੱਚ ਘੱਟੋ-ਘੱਟ 80 ਲੋਕ ਬਚ ਗਏ ਹਨ ਗਏ, ਜਦੋਂ ਕਿ ਲਗਭਗ 30 ਲੋਕਾਂ ਦੇ ਲਾਪਤਾ ਹੋਣ ਦਾ ਸ਼ੱਕ ਹੈ।
ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਨੇ 2014 ਤੋਂ ਮੱਧ ਸਾਗਰ ਵਿੱਚ 17,000 ਤੋਂ ਵੱਧ ਮੌਤਾਂ ਅਤੇ ਲਾਪਤਾ ਹੋਣ ਦੇ ਮਾਮਲੇ ਦਰਜ ਕੀਤੇ ਹਨ। ਯੂ ਐਨ ਦਾ ਅੰਦਾਜ਼ਾ ਹੈ ਕਿ ਇਸ ਸਾਲ ਕਿਸ਼ਤੀਆਂ 'ਚ ਗ਼ੈਰ-ਕਾਨੂੰਨੀ ਪ੍ਰਵਾਸ ਦੌਰਾਨ ਘੱਟੋ-ਘੱਟ 220 ਤੋਂ ਵੱਧ ਮੌਤਾਂ ਜਾਂ ਲੋਕ ਲਾਪਤਾ ਹੋਏ ਹਨ।