ਪੱਤਰਕਾਰ ਨਜਮ ਸੇਠੀ ਨੇ ਪਾਕਿਸਤਾਨ ਕ੍ਰਿਕੇਟ ਬੋਰਡ ਦਾ ਚੇਅਰਮੈਨ ਬਣਨ ਉੱਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ।
ਉਹਨਾਂ ਟਵੀਟ ਰਾਹੀਂ ਕਿਹਾ ਕਿ ਇਹ ਫੈਸਲਾ ਪਾਕਿਸਤਾਨ ਕ੍ਰਿਕੇਟ ਨੂੰ ਨਵੇਂ ਸਿਖ਼ਰਾਂ ਉੱਤੇ ਲੈ ਜਾਵੇਗਾ।
ਦੂਜੇ ਪਾਸੇ ਚੇਅਰਮੈਨ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਰਮੀਜ਼ ਰਾਜਾ ਦਾ ਮੰਨਣਾ ਹੈ ਕਿ ਇਹ ਫੈਸਲਾ ਪਾਕਿਸਤਾਨ ਦੀ ਕ੍ਰਿਕੇਟ ਵਿੱਚ ਬੇਹਤਰੀ ਲਿਆਉਣ ਦੀ ਬਜਾਏ ਇਸ ਨੂੰ ਨੁਕਸਾਨ ਪਹੁੰਚਾਵੇਗਾ।

Ramiz Raja, Former chairman of the Pakistan Cricket Board (PCB). Credit: Supplied
ਰਮੀਜ਼ ਰਾਜਾ ਮੁਤਾਬਕ ਨਜਮ ਸੇਠੀ ਨੂੰ ਸਰਕਾਰ ਨੇ ਪਾਕਿਸਤਾਨ ਦੀ ਕ੍ਰਿਕੇਟ ਕਮੇਟੀ ਵਿੱਚ ਸਿਆਸੀ ਮੋਹਰਾ ਬਣਾ ਕੇ ਭੇਜਿਆ ਹੈ।