ਪਾਕਿਸਤਾਨ ਡਾਇਰੀ: ਸਾਊਦੀ ਅਰਬ ਨੇ ਅਫਗਾਨ ਨਾਗਰਿਕਾਂ ਤੋਂ 12,000 ਫਰਜ਼ੀ ਪਾਕਿਸਤਾਨੀ ਪਾਸਪੋਰਟ ਬਰਾਮਦ ਕੀਤੇ

Pakistani passport

ਸਾਊਦੀ ਅਰਬ ਦੇ ਅਧਿਕਾਰੀਆਂ ਨੇ ਅਫਗਾਨ ਨਾਗਰਿਕਾਂ ਤੋਂ 12000 ਤੋਂ ਵੱਧ ਫਰਜ਼ੀ ਪਾਕਿਸਤਾਨੀ ਪਾਸਪੋਰਟ ਬਰਾਮਦ ਕੀਤੇ ਹਨ। ਇਸ ਖੁਲਾਸੇ ਨਾਲ਼ ਪਾਕਿਸਤਾਨ ਦੀਆਂ ਰਾਸ਼ਟਰੀ ਸੰਸਥਾਵਾਂ ਦੀ ਕਾਰਗੁਜ਼ਾਰੀ ਉੱਤੇ ਵੀ ਸੁਆਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। Credit: Wikimedia/Mike35741 CC BY-SA 3.0

ਸਾਊਦੀ ਅਰਬ ਦੇ ਅਧਿਕਾਰੀਆਂ ਨੇ ਅਫਗਾਨ ਨਾਗਰਿਕਾਂ ਤੋਂ 12000 ਤੋਂ ਵੱਧ ਫਰਜ਼ੀ ਪਾਕਿਸਤਾਨੀ ਪਾਸਪੋਰਟ ਬਰਾਮਦ ਕੀਤੇ ਹਨ। ਇਸ ਖੁਲਾਸੇ ਨਾਲ਼ ਪਾਕਿਸਤਾਨ ਦੀਆਂ ਰਾਸ਼ਟਰੀ ਸੰਸਥਾਵਾਂ ਦੀ ਕਾਰਗੁਜ਼ਾਰੀ ਉੱਤੇ ਵੀ ਸੁਆਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ।


ਕੁਝ ਮੀਡਿਆ ਰਿਪੋਰਟਾਂ ਦੇ ਮੁਤਾਬਿਕ ਰਿਆਦ ਤੋਂ ਸਰਕਾਰੀ ਅਧਿਕਾਰੀਆਂ ਨੇ ਇਸ ਮਾਮਲੇ ਬਾਰੇ ਪਾਕਿਸਤਾਨ ਸਰਕਾਰ ਨੂੰ ਸੂਚਿਤ ਕੀਤਾ ਹੈ।

ਸੂਚਨਾ ਤਹਿਤ ਅਫਗਾਨ ਨਾਗਰਿਕਾਂ ਦੁਆਰਾ ਪਾਕਿਸਤਾਨ ਦੇ ਅੰਦਰ ਚੱਲ ਰਹੇ ਵੱਖ-ਵੱਖ ਪਾਸਪੋਰਟ ਕੇਂਦਰਾਂ ਦੁਆਰਾ ਇਹ ਧੋਖਾਧੜੀ ਵਾਲੇ ਪਾਸਪੋਰਟ ਬਣਾਉਣ ਬਾਰੇ ਪਤਾ ਲੱਗਦਾ ਹੈ।

ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇਸ ਸਿਲਸਿਲੇ ਵਿੱਚ ਇੱਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ।

ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਰਿਪੋਰਟ ਸੁਣੋ.....

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share