ਪਾਕਿਸਤਾਨ ਡਾਇਰੀ: ਸੂਫੀ ਗਾਇਕ ਸਾਈਂ ਜ਼ਹੂਰ ਦੀ ਸਿਹਤ ਹੁਣ ਪਹਿਲਾਂ ਨਾਲੋਂ ਬਿਹਤਰ

Sufi singer Sain Zahoor

A file photo of Pakistani Sufi musician Sain Zahoor performing during the Amritsar-Lahore peace festival. Credit: Hindustan Times via Getty Images

ਸੋਸ਼ਲ ਮੀਡਿਆ 'ਤੇ ਸਾਈਂ ਜ਼ਹੂਰ ਦੀ ਮੌਤ ਦੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਉਨ੍ਹਾਂ ਦੇ ਪੁੱਤਰ ਸ਼ਰਾਫ਼ਤ ਅਲੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਸਾਈਂ ਜ਼ਹੂਰ ਲੰਡਨ ਤੋਂ ਪਾਕਿਸਤਾਨ ਪਹੁੰਚ ਗਏ ਹਨ ਅਤੇ ਹੁਣ ਠੀਕ ਮਹਿਸੂਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਲੰਡਨ ਵਿੱਚ ਇੱਕ 'ਲਾਈਵ ਕੰਸਰਟ' ਦੌਰਾਨ, 85 ਸਾਲਾ ਸੂਫ਼ੀ ਗਾਇਕ ਸਾਈਂ ਜ਼ਹੂਰ ਦੇ ਅਚਾਨਕ ਬੇਹੋਸ਼ ਹੋ ਕੇ ਡਿੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਪਾਕਿਸਤਾਨ ਦੀਆਂ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।


  • ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਕਥਿਤ ਤੌਰ 'ਤੇ ਅੱਤਵਾਦ ਵਿਰੋਧੀ ਐਕਟ ਤਹਿਤ ਦੋਸ਼ ਆਇਦ।
  • ਮਕਬੂਲ ਪਾਕਿਸਤਾਨੀ ਗਾਇਕਾ ਨਈਆਰਾ ਨੂਰ ਦਾ 71 ਸਾਲ ਦੀ ਉਮਰ ਵਿੱਚ ਦੇਹਾਂਤ।
  • ਕਤਰ 'ਚ ਫੀਫਾ ਵਿਸ਼ਵ ਕੱਪ ਲਈ ਪਾਕਿਸਤਾਨੀ ਫੌਜ ਦੇਵੇਗੀ ਸੁਰੱਖਿਆ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share