ਸਿਡਨੀ ਨਿਵਾਸੀ ਨਰਿੰਦਰਪਾਲ ਸਿੰਘ ਪਿਛਲੇ ਕਈ ਸਾਲਾਂ ਤੋਂ ਪੰਜਾਬੀਆਂ ਅਤੇ ਸਿੱਖਾਂ ਦਾ ਗੜ੍ਹ ਮੰਨੇ ਜਾਂਦੇ ਇਲਾਕੇ ਗਲੈਨਡੈਨਿੰਗ ਵਿੱਚ ਪੰਜਾਬੀ ਦਾ ਸਕੂਲ ਚਲਾ ਰਹੇ ਹਨ।
ਸ਼੍ਰੀ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਜਿਆਦਾਤਰ ਸਕੂਲ ਜਾਣ ਵਾਲੇ ਬੱਚੇ ਆਪਣੇ ਮਾਪਿਆਂ ਨੂੰ ਆਪਣੀਆਂ ਮੁਸ਼ਕਲਾਂ ਇਸ ਕਰਕੇ ਨਹੀਂ ਦਸਦੇ ਕਿਉਂਕਿ ਇਹਨਾਂ ਬੱਚਿਆਂ ਨੂੰ ਲਗਦਾ ਹੈ ਕਿ ਉਹਨਾਂ ਦੇ ਮਾਪਿਆਂ ਦੀ ਸੋਚ ਆਸਟ੍ਰੇਲੀਅਨ ਸਭਿਆਚਾਰ ਨਾਲੋਂ ਵੱਖਰੀ ਹੈ।”
ਨਵੇਂ ਆਏ ਪ੍ਰਵਾਸੀਆਂ ਦੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਵਿੱਚ ਇੱਕ ਬਹੁਤ ਵੱਡਾ ਪਾੜਾ ਦੇਖਿਆ ਜਾਂਦਾ ਹੈ ਜਿਸ ਦਾ ਪ੍ਰਮੁੱਖ ਕਾਰਨ ਸਭਿਆਚਾਰ, ਭਾਸ਼ਾ ਅਤੇ ਸਮਾਜਕ ਦੂਰੀਆਂ ਦਾ ਹੋਣਾ ਹੈ।ਇਸ ਪਾੜੇ ਨੂੰ ਪੂਰਨ ਦੇ ਆਸ਼ੇ ਨਾਲ ਪੰਜਾਬੀ ਸਕੂਲ ਗਲੈਨਡੈਨਿੰਗ ਵਲੋਂ ਮਾਪਿਆਂ ਅਤੇ ਸਕੂਲ ਪਾਸ ਕਰਕੇ ਜਾ ਚੁੱਕੇ ਨੋਜਵਾਨਾਂ ਨੂੰ ਇਕੱਠਿਆ ਇੱਕ ਸੈਮੀਨਾਰ ਵਿੱਚ ਸੱਦ ਕੇ ਗੱਲਬਾਤ ਕਰਨ ਲਈ ਪ੍ਰੇਰਿਆ ਗਿਆ।
Sikh Khalsa Mission's Punjabi school organised a seminar on responsible parenting in Covid-19 times. Source: Supplied by Narinder Pal Singh
“ਮਾਪਿਆਂ ਅਤੇ ਬੱਚਿਆਂ ਦਰਮਿਆਨ ਵਧਦੀ ਦੂਰੀ ਦਾ ਇੱਕ ਕਾਰਨ ਮਾਪਿਆਂ ਵਿੱਚ ਅੰਗ੍ਰੇਜ਼ੀ ਭਾਸ਼ਾ ਦਾ ਉਚਿਤ ਗਿਆਨ ਨਾ ਹੋਣਾ ਵੀ ਮੰਨਿਆ ਜਾਂਦਾ ਹੈ”।
ਸਕੂਲਾਂ ਦੇ ਬੱਚਿਆਂ ਨਾਲ ਸਕੂਲਾਂ ਵਿੱਚ ਅਕਸਰ ਧੱਕਾ ਹੁੰਦਾ ਰਹਿੰਦਾ ਹੈ, ਪਰ ਨਵੇਂ ਆਏ ਪ੍ਰਵਾਸੀਆਂ ਦੇ ਬੱਚੇ ਜਿਆਦਾਤਰ ਉਨ੍ਹਾਂ ਬਾਰੇ ਆਪਣੇ ਮਾਪਿਆਂ ਨਾਲ ਗੱਲ ਕਰਨ ਵਿੱਚ ਝਿਜਕ ਮਹਿਸੂਸ ਕਰਦੇ ਹਨ।
ਇਨ੍ਹਾਂ ਸਕੂਲੀ ਬੱਚਿਆਂ ਨੂੰ ਲਗਦਾ ਹੈ ਕਿ ਉਹਨਾਂ ਦੇ ਮਾਪਿਆਂ ਦੀ ਸੋਚ ਆਸਟ੍ਰੇਲੀਅਨ ਸਭਿਆਚਾਰ ਨਾਲੋਂ ਕਿਤੇ ਵੱਖਰੀ ਹੈ।
ਇਸ ਸੈਮੀਨਾਰ ਵਿੱਚ ਇੱਕੋ ਪਰਿਵਾਰ ਦੇ ਮਾਪਿਆਂ ਅਤੇ ਬੱਚਿਆਂ ਨੂੰ ਇਸ ਕਰਕੇ ਨਹੀਂ ਸੀ ਸੱਦਿਆ ਗਿਆ ਕਿਉਂਕਿ ਬਹੁਤ ਵਾਰ ਬੱਚੇ ਆਪਣੇ ਮਾਪਿਆਂ ਦੇ ਸਾਹਮਣੇ ਗੱਲ ਕਰਨ ਵਿੱਚ ਹੀ ਮੁਸ਼ਕਲ ਮਹਿਸੂਸ ਕਰਦੇ ਹਨ।
ਇਸ ਸੈਮੀਨਾਰ ਦੌਰਾਨ ਬਹੁਤ ਸਾਰੇ ਮੁੱਦੇ ਉੱਭਰ ਕੇ ਸਾਹਮਣੇ ਆਏ ਅਤੇ ਹੁਣ ਪੰਜਾਬੀ ਸਕੂਲ਼ ਗਲੈਨਡੈਨਿੰਗ ਇਸ ਸ਼ੁਰੂ ਕੀਤੀ ਲੜੀ ਨੂੰ ਮਹਾਂਮਾਰੀ ਵਾਲੀਆਂ ਬੰਦਸ਼ਾਂ ਦੇ ਖ਼ਤਮ ਹੋਣ ਉਪਰੰਤ ਦੁਬਾਰਾ ਅੱਗੇ ਤੋਰਨ ਦੀ ਸੋਚ ਰਿਹਾ ਹੈ ਤਾਂ ਕਿ ਇਸ ਸਮੱਸਿਆ ਦਾ ਸਾਰਥਕ ਹੱਲ ਲੱਭਿਆ ਜਾ ਸਕੇ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।