ਪ੍ਰਵਾਸ ਮੰਤਰੀ ਡੇਵਿਡ ਕੋਲਮਨ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਇੱਕੋ ਸ਼ਹਿਰ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ ਅਤੇ ਇਸ ਕਾਰਨ ਜਰੂਰੀ ਸੇਵਾਵਾਂ ਦੇ ਨਾਲ-ਨਾਲ ਆਵਾਜਾਈ ਉੱਤੇ ਵੀ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।
ਸਰਕਾਰ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਪਰਵਾਸੀ ਖੇਤਰੀ ਇਲਾਕਿਆਂ ਵਿੱਚ ਜਾਣ ਅਤੇ ਉਸਨੇ ਖੇਤਰੀ ਇਲਾਕਿਆਂ ਵਾਲ਼ੇ ਪਰਵਾਸ ਦੀ ਗਿਣਤੀ ਵੀ ਹੁਣ 23 ਹਜਾਰ ਤੋਂ ਵਧਾਕੇ 25 ਹਜਾਰ ਕਰ ਦਿੱਤੀ ਹੈ।
ਖੇਤਰੀ ਆਸਟਰੇਲੀਆ ਦੀ ਪ੍ਰੀਭਾਸ਼ਾ ਵੀ ਹੁਣ ਬਦਲ ਰਹੀ ਹੈ - ਅਗਲੇ ਮਹੀਨੇ ਦੇ ਮੱਧ ਤੋਂ ਪਰਥ ਅਤੇ ਗੋਲਡ ਕੋਸਟ ਹੁਣ ਪ੍ਰਮੁੱਖ ਸ਼ਹਿਰਾਂ ਵਾਲੀ ਸ਼ਰੇਣੀ ਵਿੱਚੋਂ ਬਾਹਰ ਹੋ ਜਾਣਗੇ।
ਲੇਬਰ ਦਾ ਕਹਿਣਾ ਹੈ ਕਿ ਪਹਿਲਾਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਗੋਲਡ ਕੋਸਟ ਦਾ ਵਰਗੀਕਰਨ ਤਬਦੀਲ ਨਹੀਂ ਕੀਤਾ ਜਾਵੇਗਾ।
ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੇ ਸਰਕਾਰ ਦੇ ਮਨੋਰਥਾਂ ਉੱਤੇ ਸਵਾਲ ਉਠਾਏ ਹਨ ਜਦਕਿ ਪ੍ਰਵਾਸ ਮੰਤਰੀ ਡੇਵਿਡ ਕੋਲਮਨ ਨੇ ਆਪਣੇ ਫੇਸਲਿਆਂ ਦਾ ਬਚਾਅ ਕੀਤਾ ਹੈ।
ਸਕਿਲਡ ਮਾਈਗ੍ਰੇਸ਼ਨ ਪਰੋਗਰਾਮ ਦੇ ਤਹਿਤ, ਉਹ ਪਰਵਾਸੀ ਜੋ ਖੇਤਰੀ ਇਲਾਕਿਆਂ ਵਿੱਚ ਤਿੰਨ ਸਾਲ ਲਈ ਰਹਿੰਦੇ ਅਤੇ ਕੰਮ ਕਰਦੇ ਹਨ, ਸਥਾਈ ਨਿਵਾਸ ਦੇ ਯੋਗ ਹੋ ਜਾਂਦੇ ਹਨ।
ਖੇਤਰੀ ਇਲਾਕਿਆਂ ਵਿਚਲੇ ਅੰਤਰ-ਰਾਸ਼ਟਰੀ ਵਿਦਿਆਰਥੀ ਵੀ ਪੜਾਈ ਮੁਕੰਮਲ ਕਰਨ ਤੋਂ ਬਾਅਦ ਆਸਟਰੇਲੀਆ ਵਿੱਚ ਹੋਰ ਸਮਾਂ ਬਿਤਾਉਣ ਲਈ ਇੱਕ ਵਰਕ ਵੀਜ਼ੇ ਲਈ ਅਰਜੀ ਪਾ ਸਕਣਗੇ।
ਮਲਟੀਕਲਚਰਲ ਯੂਥ ਅਫੇਅਰਸ ਆਸਟਰੇਲੀਆ ਦੀ ਅਲੈਗਜ਼ੈਂਡਰਾ ਲੋਂਗ ਉਮੀਦ ਕਰਦੀ ਹੈ ਕਿ ਵਿਦਿਆਰਥੀਆਂ ਲਈ ਇਸ ਤਬਦੀਲੀ ਨੂੰ ਹੋਰ ਵੀ ਸੋਖਾ ਬਣਾਇਆ ਜਾਵੇਗਾ।
ਪਰ ਐਂਥਨੀ ਐਲਬਨੀਜ਼ ਦਾ ਕਹਿਣਾ ਹੈ ਕਿ ਖੇਤਰੀ ਇਲਾਕਿਆਂ ਵਿੱਚ ਅਸਥਾਈ ਵੀਜ਼ਿਆਂ ਨੂੰ ਨੌਕਰੀਆਂ ਭਰਨ ਤੋਂ ਉਪਰ ਦੀ ਤਰਜੀਹ ਨਹੀਂ ਦਿਤੀ ਜਾਣੀ ਚਾਹੀਦੀ।
ਇਸੀ ਦੌਰਾਨ ਪ੍ਰਵਾਸ ਮੰਤਰੀ ਡੇਵਿਡ ਕੋਲਮਨ ਨੇ ਮੰਨਿਆ ਹੈ ਕਿ ਪਿਛਲੇ ਸਾਲ ਆਸਟਰੇਲੀਆ ਦੀ ਸਥਾਈ ਪ੍ਰਵਾਸ ਅਧੀਨ ਨਵੇਂ ਪ੍ਰਵਾਸੀਆਂ ਦੀ ਕੁੱਲ ਗਿਣਤੀ ਪਿਛਲੇ ਦਸਾਂ ਸਾਲਾਂ ਵਿੱਚ ਸਭ ਤੋਂ ਘਟ ਰਹੀ ਸੀ।
ਉਹਨਾਂ ਕਿਹਾ ਕਿ ਪ੍ਰਾਥਮਿਕਤਾ ਦੀ ਪ੍ਰਕਿਰਿਆ ਤਹਿਤ ਕੀਤੇ ਲਗਭਗ 19 ਮਿਲੀਅਨ ਡਾਲਰਾਂ ਦੇ ਨਿਵੇਸ਼ ਨਾਲ ਖੇਤਰੀ ਇਲਾਕਿਆਂ ਦੀ ਪਰਵਾਸ ਦਰ ਵਿੱਚ ਤਕਰੀਬਨ 124% ਦਾ ਵਾਧਾ ਦਰਜ ਕੀਤਾ ਗਿਆ ਹੈ।
English version:
The government wants more skilled migrants to move to the regions, and announced an increase in the total number of regional places in its migration program from 23,000 to 25,000.
The definition of "regional Australia" is also changing. From the middle of next month Perth and the Gold Coast will no longer be classified as "major cities".
Labor says the government previously said the Gold Coast's classification wouldn't change. Opposition Leader Anthony Albanese questions the government's motives.
Under the skilled migration program, migrants who live and work in the regions for at least three years are eligible for permanent residency. International students in the regions will also be eligible to apply for more time in Australia on a post-study work visa.
Alexandra Long from the Multicultural Youth Affairs Network New South Wales says she hopes the right support is provided to ease the transition for students.
"It will be fantastic to see international students supported to attend those universities. But again I think there needs to be really good planning in place for this policy to be successful, for those students.
So for example, thinking about having adequate housing and affordable housing for international students. Recently, we've had some challenges with racism, and in some cases violence, towards international student.
So I think it is really important that we address those kinds of challenges."