ਬੇਨੇਟ ਸਪ੍ਰਿੰਗਜ਼ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਨਵਤੇਜ ਕੌਰ ਉੱਪਲ ਨੇ ਆਸਟ੍ਰੇਲੀਆ ਦਿਵਸ ਤੇ ਮਿਲੇ ਸਨਮਾਨ ਲਈ ਸਥਾਨਿਕ ਸਰਕਾਰ ਅਤੇ ਕੌਂਸਿਲ ਦਾ ਵਿਸ਼ੇਸ਼ ਧੰਨਵਾਦ ਕੀਤਾ।
“ਅਸੀਂ ਸਰਕਾਰ ਤੇ ਕੌਂਸਿਲ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੇ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਅਤੇ ਸਾਡੇ ਮਿਸ਼ਨ ਵਿੱਚ ਨਾ ਸਿਰਫ ਸਹਾਇਤਾ ਕੀਤੀ ਬਲਕਿ ਉਸਨੂੰ ਸਤਿਕਾਰ ਵੀ ਦਿੱਤਾ।
“ਨਿਸ਼ਕਾਮ ਸੇਵਾ ਅਤੇ ਲੋੜਵੰਦਾਂ ਨੂੰ ਲੰਗਰ ਵਰਤਾਉਣਾ ਸਿੱਖ ਧਰਮ ਦੇ ਮੁਢਲੇ ਸਿਧਾਂਤਾਂ ਵਿੱਚੋਂ ਹੈ। ਕੋਵਿਡ-19 ਲਾਕਡਾਊਨ ਤੋਂ ਹੁਣ ਤੱਕ ਅਸੀਂ 30,000 ਤੋਂ ਵੱਧ ਭੋਜਨ ਬਾਕਸ ਲੋੜਵੰਦਾਂ ਤੱਕ ਪਹੁੰਚ ਚੁੱਕੇ ਹਾਂ," ਉਨ੍ਹਾਂ ਕਿਹਾ।
ਇਸ ਦੌਰਾਨ ਗੁਰਦਵਾਰਾ ਸਾਹਿਬ ਦੇ ਸਕੱਤਰ ਜਰਨੈਲ ਸਿੰਘ ਭੌਰ ਨੇ ਸਮੁੱਚੀ ਸਿੱਖ ਸੰਗਤ ਅਤੇ ਸੇਵਾਦਾਰਾਂ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਹੈ।

Australia Day awards were presented by Mayor of City of Swan Cr Kevin Bailey. Source: Supplied
“ਅਸੀਂ ਭਾਈਚਾਰੇ ਦੇ ਹਰ ਮੈਂਬਰ ਦੇ ਪਿਆਰ ਅਤੇ ਸਮਰਥਨ ਲਈ, ਅਤੇ ਪਾਏ ਇਸ ਯੋਗਦਾਨ ਲਈ ਧੰਨਵਾਦ ਕਰਦੇ ਹਾਂ।
"ਅਸੀਂ ਇਸ ਸਨਮਾਨ ਅਤੇ ਮਾਨਤਾ ਲਈ ਸਵੈਨ ਸਿਟੀ ਕੌਂਸਲ ਦੇ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿੰਨਾ ਵੱਲੋਂ ਇਸ ਪ੍ਰੋਜੈਕਟ ਨੂੰ ਫੰਡ ਵੀ ਕੀਤਾ ਗਿਆ ਹੈ," ਉਨ੍ਹਾਂ ਕਿਹਾ।
ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਇਹ ਆਡੀਓ ਇੰਟਰਵਿਊ ਸੁਣੋ:

Food preparation at the Langar Hall (community kitchen) at the Bennet Springs Gurdwara Sahib, Perth. Source: Supplied
LISTEN TO

Perth Sikh temple receives Australia Day honour for serving free meals during COVID-19 crisis
SBS Punjabi
11:01
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ