ਇਸ ਸਾਲ 29 ਦਸੰਬਰ ਤੋਂ ਲਾਗੂ ਹੋ ਜਾਵੇਗਾ। ਇਸ ਨਾਲ ਦੋਵੇਂ ਪਾਸੇ ਮੁਫਤ ਵਪਾਰ ਦਾ ਰਾਹ ਪੱਧਰਾ ਹੋ ਜਾਵੇਗਾ।
ਇਸ ਸਮਝੌਤੇ ਦੇ ਤਹਿਤ ਨੌਜਵਾਨ ਭਾਰਤੀਆਂ ਨੂੰ ਇੱਕ ਨਵਾਂ ‘ਵਰਕਿੰਗ ਹਾਲੀਡੇ ਪ੍ਰੋਗਰਾਮ’ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਹਰ ਸਾਲ 1000 ਸੀਟਾਂ ਰੱਖੀਆਂ ਜਾਣਗੀਆਂ।
ਇਮੀਗ੍ਰੇਸ਼ਨ ਵਿਭਾਗ ਦੇ ਇੱਕ ਅਧਿਕਾਰੀ ਨੇ ਐਸ ਬੀ ਐਸ ਨੂੰ ਦੱਸਿਆ ਹੈ ਕਿ ਸਮਝੌਤੇ ਦੇ ਲਾਗੂ ਹੋਣ ਤੋਂ ਦੋ ਸਾਲਾਂ ਦੇ ਅੰਦਰ ਵਰਕ ਅਤੇ ਹੋਲੀਡੇ ਵੀਜ਼ੇ ਲਾਗੂ ਹੋ ਜਾਣਗੇ।
ਉਹਨਾਂ ਇਹ ਵੀ ਦੱਸਿਆ ਕਿ ਆਸਟ੍ਰੇਲੀਆ, 18 ਤੋਂ 30 ਸਾਲ ਦੀ ਉਮਰ ਦੇ ਯੋਗ ਭਾਰਤੀ ਨਾਗਰਿਕਾਂ ਨੂੰ ਇੱਕ ਸਾਲ ਲਈ ਆਸਟ੍ਰੇਲੀਆ ਆਉਣ ਲਈ ‘ਵਰਕ ਐਂਡ ਹਾਲੀਡੇ ਵੀਜ਼ਾ’ ਲਈ ਅਰਜ਼ੀ ਦੇਣ ਅਤੇ ਛੁੱਟੀਆਂ ਦੌਰਾਨ ਥੋੜ੍ਹੇ ਸਮੇਂ ਲਈ ਕੰਮ ਅਤੇ ਅਧਿਐਨ ਕਰਨ ਦੀ ਇਜਾਜ਼ਤ ਦੇਣ ਸਬੰਧੀ ਵੀ ਕੋਸ਼ਿਸ਼ਾਂ ਕਰ ਰਿਹਾ ਹੈ।
ਗ੍ਰਹਿ ਮਾਮਲਿਆਂ ਦੇ ਵਿਭਾਗ ਮੁਤਾਬਕ ਆਸਟ੍ਰੇਲੀਆ ਮੌਜੂਦਾ ਸਮੇਂ ਵਿੱਚ 47 ਦੇਸ਼ਾਂ ਨਾਲ ‘ਵਰਕਿੰਗ ਹਾਲੀਡੇ ਮੇਕਰ ਪ੍ਰੋਗਰਾਮ’ ਚਲਾ ਰਿਹਾ ਹੈ।
ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਬੁਲਾਰੇ ਨੇ ਐਸ ਬੀ ਐਸ ਨੂੰ ਦੱਸਿਆ ਕਿ ‘ਵਰਕਿੰਗ ਹਾਲੀਡੇ ਮੇਕਰ ਪ੍ਰੋਗਰਾਮ’ ਆਸਟ੍ਰੇਲੀਆ ਨੂੰ ਇੱਕ ਮਹੱਤਵਪੂਰਨ ਸੱਭਿਆਚਾਰਕ ਅਤੇ ਆਰਥਿਕ ਯੋਗਦਾਨ ਪ੍ਰਦਾਨ ਕਰਦੇ ਹਨ।
ਬੁਲਾਰੇ ਦਾ ਕਹਿਣਾ ਹੈ ਕਿ ਸਰਕਾਰ ਕੋਵਿਡ-19 ਮਹਾਂਮਾਰੀ ਦੇ ਦੌਰਾਨ ਅਤੇ ਬਾਅਦ ਵਿੱਚ ਆਸਟ੍ਰੇਲੀਆ ਦੀ ਆਰਥਿਕ ਰਿਕਵਰੀ ਲਈ 'ਵਰਕਿੰਗ ਹੋਲੀਡੇ ਮੇਕਰ' ਦੀ ਮਹੱਤਤਾ ਨੂੰ ਵੀ ਮੰਨਦੀ ਹੇ।
‘ਵਰਕਿੰਗ ਹਾਲੀਡੇ ਮੇਕਰ ਪ੍ਰੋਗਰਾਮ’ ਵਿੱਚ ਅਤੇ ਸ਼ਾਮਲ ਹਨ।

Australia has announced new working holiday opportunities for young Indians as part of the free trade agreement. Credit: ferrantraite/Getty Images
ਸ਼੍ਰੀਮਤੀ ਚੌਹਾਨ ਦਾ ਮੰਨਣਾ ਹੈ ਕਿ ਭਾਰਤੀ, ‘ਬੈਕਪੈਕਰ ਵਰਕ ਐਂਡ ਹਾਲੀਡੇ ਵੀਜ਼ਾ (ਸਬਕਲਾਸ 462)' ਵਿੱਚ ਕਾਫੀ ਦਿਲਚਸਪੀ ਲੈਣਗੇ ਪਰ ਉਹ ਇਹ ਸੋਚ ਕੇ ਚਿੰਤਤ ਹਨ ਕਿ ਕੀ ਵੀਜ਼ਾ ਅਰਜ਼ੀਆਂ ਲਈ ਭਾਰਤੀ ਸਰਕਾਰ ਦੇ ਸਮਰਥਨ ਦੀ ਲੋੜ ਹੈ ਜਾਂ ਨਹੀਂ।
ਬਿਨੈਕਾਰਾਂ ਲਈ ਵੀਜ਼ਾ ਸ਼ਰਤਾਂ ਵਿੱਚ ਅੰਗ੍ਰੇਜ਼ੀ ਭਾਸ਼ਾ ਦਾ ਗਿਆਨ ਅਤੇ ਨਿੱਜੀ ਸਹਾਇਤਾ ਲਈ ਲੋੜੀਂਦੇ ਫੰਡ ਦੀ ਲੋੜ ਵੀ ਸ਼ਾਮਲ ਹੈ।
ਦੱਸਣਯੋਗ ਹੈ ਕਿ 1 ਜਨਵਰੀ ਤੋਂ 31 ਅਕਤੂਬਰ 2022 ਦੌਰਾਨ 1,43,637 ਵਰਕਿੰਗ ਹਾਲੀਡੇ ਮੇਕਰ ਵੀਜ਼ਾ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਸਨ ਜਦਕਿ ਯੋਗ ਦੇਸ਼ਾਂ ਦੇ ਨਾਗਰਿਕਾਂ ਨੂੰ 1,49,629 ਵਰਕਿੰਗ ਹਾਲੀਡੇ ਮੇਕਰ ਵੀਜ਼ਾ ਪ੍ਰਦਾਨ ਕੀਤੇ ਗਏ ਸਨ।