ਪੰਜਾਬ ਰਾਜ ਟਰਾਂਸਪੋਰਟ ਵਿਭਾਗ ਨੇ ਐਤਵਾਰ ਨੂੰ ਇੱਕ ਨਵਾਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ, ਜਿਸ ਅਨੁਸਾਰ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜ਼ੁਰਮਾਨੇ ਦਾ ਭੁਗਤਾਨ ਕਰਨ ਤੋਂ ਅਲਾਵਾ ਸਜ਼ਾ ਵਜੋਂ ਖੂਨਦਾਨ ਕਰਨ, ਆਪਣੇ ਨਜ਼ਦੀਕੀ ਸਕੂਲ ਵਿੱਚ ਘੱਟੋ-ਘੱਟ ਦੋ ਘੰਟੇ ਲੈਕਚਰ ਦੇਣ ਜਾਂ ਹਸਪਤਾਲ ਵਿੱਚ ਮਰੀਜ਼ਾਂ ਦੀ ਸੇਵਾ ਕਰਨ ਲਈ ਵੀ ਕਿਹਾ ਜਾ ਸਕਦਾ ਹੈ।
ਨਵੇਂ ਨਿਯਮਾਂ ਦੇ ਤਹਿਤ, ਓਵਰ ਸਪੀਡ 'ਤੇ ਗੱਡੀ ਚਲਾਉਣ ਦੇ ਪਹਿਲੇ ਅਪਰਾਧ 'ਤੇ 1000 ਰੁਪਏ ਦਾ ਚਲਾਨ ਹੋਵੇਗਾ ਅਤੇ ਨਾਲ ਹੀ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਰੱਦ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਜਾਂ ਮੋਬਾਈਲ ਫੋਨ 'ਤੇ ਗੱਲ ਕਰਦੇ ਸਮੇਂ ਗੱਡੀ ਚਲਾਉਣ 'ਤੇ 5000 ਰੁਪਏ ਦਾ ਚਲਾਨ ਅਤੇ 3 ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕਿਸੇ ਵੀ ਟ੍ਰੈਫਿਕ ਨਿਯਮ ਦੀ ਦੂਜੀ ਵਾਰ ਉਲੰਘਣਾ ਕਰਨ ਤੇ ਅਪਰਾਧੀ ਨੂੰ ਦੁੱਗਣੇ ਜ਼ੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।