ਪੰਜਾਬੀ ਡਾਇਰੀ : ਬੈਂਕਾਂ ਵਿੱਚ ਪਏ ਅਣਵਰਤੇ ਫੰਡ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾਉਣ ਦੇ ਹੁਕਮ
![Indian currency](https://images.sbs.com.au/dims4/default/9415e8b/2147483647/strip/true/crop/1600x900+0+0/resize/1280x720!/quality/90/?url=http%3A%2F%2Fsbs-au-brightspot.s3.amazonaws.com%2Fdrupal%2Fyourlanguage%2Fpublic%2Fpodcast_images%2Findian-currency_0.jpg&imwidth=1280)
Credit: Raj
ਇੱਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਨੇ ਬੈਂਕਾਂ ਵਿਚ ਪਏ ਅਣਵਰਤੇ ਫੰਡਾਂ ਨੂੰ ਸਰਕਾਰੀ ਖ਼ਜ਼ਾਨੇ ’ਚ ਜਮ੍ਹਾ ਕਰਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਾਰੇ ਵਿਭਾਗਾਂ ਨੂੰ ਇਹ ਪੈਸਾ 10 ਮਾਰਚ ਤੱਕ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾ ਕਰਾਉਣ ਵਾਸਤੇ ਕਿਹਾ ਗਿਆ ਹੈ। ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਅਣਵਰਤੀ ਰਾਸ਼ੀ ਨੂੰ ਖ਼ਜ਼ਾਨੇ ਵਿੱਚ ਜਮ੍ਹਾ ਨਾ ਕਰਾਇਆ ਗਿਆ ਤਾਂ ਉਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੇ ਮੁਖੀ ਦੀ ਹੋਵੇਗੀ। ਜ਼ਿਕਰਯੋਗ ਹੈ ਕਿ ਵਿੱਤ ਵਿਭਾਗ ਨੇ ਕਰੀਬ 44 ਵਿਭਾਗਾਂ ਤੋਂ ਲੇਖਾ-ਜੋਖਾ ਮੰਗਿਆ ਹੈ ਅਤੇ ਕਿਹਾ ਹੈ ਕਿ ਜਿਹੜੀ ਅਣਵਰਤੀ ਰਾਸ਼ੀ ਬੈਂਕਾਂ ਵਿੱਚ ਪਈ ਹੈ, ਉਨ੍ਹਾਂ ਨੂੰ ਵਿਆਜ ਸਮੇਤ ਖ਼ਜ਼ਾਨੇ ਵਿੱਚ ਵਾਪਸ ਕੀਤਾ ਜਾਵੇ। ਇਹ ਅਤੇ ਹੋਰਨਾਂ ਖ਼ਬਰਾਂ ਲਈ ਸੁਣੋ ਪੰਜਾਬੀ ਡਾਇਰੀ....
Share