ਸਿਡਨੀ ਨਿਵਾਸੀ ਨੌਜਵਾਨ ਡਾ ਪੁਨੀਤ ਸੰਧੂ ਨੇ ਕਰਨ ਤੋਂ ਬਾਅਦ ਆਪਣੇ ਲੱਕੜ-ਦਾਦਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਕਮਰ ਕੱਸ ਲਈ ਜੋ ਕਿ ਵਿਸ਼ਵ ਯੁੱਧ-1 ਵਿੱਚ ਫਰਾਂਸ ਵਿਚਲੀ 'ਵਾਰ ਆਫ ਕੈੰਬਰਾਈ' ਦੌਰਾਨ ਸ਼ਹੀਦ ਹੋਏ ਸਨ।
ਉਨ੍ਹਾਂ ਨੇ ਇਕੱਲਿਆਂ ਹੀ ਸਿਡਨੀ ਤੋਂ ਪੈਰਿਸ ਤੱਕ ਦਾ ਸਫਰ ਹਵਾਈ ਜਹਾਜ਼ ਦੁਆਰਾ, ਅਤੇ ਫੇਰ ਕੋਈ ਡੇਢ ਕੁ ਘੰਟੇ ਦੀ ਰੇਲ ਦੀ ਸਵਾਰੀ 'ਪੈਰਿਸ ਗੇਅਰ ਡੂ-ਨੋਰਡ ਸਟੇਸ਼ਨ' ਤੱਕ ਕੀਤੀ, ਉਸ ਤੋਂ ਬਾਅਦ ਇੱਕ ਹੋਰ ਰੇਲ ਦੀ ਸਵਾਰੀ 'ਲਿਲੇ ਫਲਿੰਡਰਸ ਸਟੇਸ਼ਨ' ਤੱਕ ਕੀਤੀ, ਅਤੇ ਅਖੀਰ ਵਿੱਚ 1 ਘੰਟੇ ਲਈ ਟੈਕਸੀ ਲੈਕੇ 'ਨਿਊਵ ਚੈਪਲ ਮੇਮੋਰਿਅਲ' ਨਾਮੀ ਸਮਾਰਕ ਤੱਕ ਪਹੁੰਚ ਗਈ ਜੋ ਕਿ 'ਡਿਪਾਰਟਮੈਂਟ ਆਫ ਪੇਸ-ਡੀ-ਕੈਲੇਅ' ਵਿੱਚ ਸਥਾਪਤ ਹੈ।
ਭਾਰਤ ਅਤੇ ਨੇਪਾਲੀ ਮੂਲ ਦੇ 4742 ਸ਼ਹੀਦਾਂ ਦੀ ਯਾਦ ਵਿੱਚ ਪੈਰਿਸ ਵਿਖੇ ਸਥਾਪਤ 'ਨਿਊਵ ਚੈਪਲ ਮੈਮੋਰੀਅਲ'। Credit: Dr Puneet Sandhu
"ਇਹ ਸਮਾਰਕ ਫਰਾਂਸ ਦੇ ਇੱਕ ਖੇਤਰੀ ਇਲਾਕੇ ਵਿੱਚ ਅਜਿਹੀ ਥਾਂ ਤੇ ਬਣਿਆ ਹੋਇਆ ਹੈ ਜਿਥੇ ਕੋਈ ਵੀ ਪਬਲਿਕ ਟਰਾਂਸਪੋਰਟ ਨਹੀਂ ਜਾਂਦੀ", ਪੁਨੀਤ ਨੇ ਦੱਸਿਆ।
ਪੁਨੀਤ ਨੇ ਸਾਂਝਾ ਕੀਤਾ ਕਿ ਸਮਾਰਕ ਦੇ ਬਾਹਰਵਾਰ ਨਿਸ਼ਾਨ ਸਾਹਿਬ ਝੂਲਦਾ ਦੇਖ ਕੇ ਉਸ ਨੂੰ ਹੈਰਾਨੀ ਵੀ ਹੋਈ ੳਤੇ ਅਥਾਹ ਖੁਸ਼ੀ ਵੀ ਮਿਲੀ।
ਸਮਾਰਕ ਦੇ ਬਾਹਰਵਾਰ ਨਿਸ਼ਾਨ ਸਾਹਿਬ ਸਥਾਪਤ ਹੈ। Credit: Dr Puneet Sandhu
ਪਰ ਉਨ੍ਹਾਂ ਦੇ ਪੁਨੀਤ ਨੇ ਆਪਣੇ ਲੱਕੜ-ਦਾਦਾ ਜੀ ਦਾ ਨਾਮ ਅਸਾਨੀ ਨਾਲ ਲੱਭ ਲਿਆ।
ਸਮਾਰਕ ਅੰਦਰ ਸ਼ਹੀਦ ਹਜ਼ਾਰਾ ਸਿੰਘ ਦਾ ਨਾਮ ਪੂਰੇ ਵਿਸਥਾਰ ਨਾਲ Credit: Dr Puneet Sandhu
ਡਾ ਪੁਨੀਤ ਅਨੁਸਾਰ ਇਸ ਸਮਾਰਕ ਦੀ ਬਹੁਤ ਚੰਗੀ ਤਰਾਂ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਕਈ ਸਥਾਨਕ ਲੋਕਾਂ ਸਮੇਤ ਕੁਝ ਵਿਦੇਸ਼ਾਂ ਤੋਂ ਆਏ ਯਾਤਰੀਆਂ ਨੇ ਵੀ ਇਸ ਸਮੇਂ ਦੌਰਾਨ ਸਮਾਰਕ ਦਾ ਦੌਰਾ ਕੀਤਾ ਅਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਪੁਨੀਤ ਦੀ ਇਸ ਪਹਿਲ ਕਦਮੀ ਤੋਂ ਬਾਅਦ ਉਸ ਦੇ ਚਾਚਾ ਅਤੇ ਤਾਇਆ ਜੀ ਨੇ ਵੀ ਸਮਾਰਕ ਤੇ ਜਾ ਕੇ ਆਪਣੇ ਪੜਦਾਦਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ ਅਤੇ ਅਗਲੇ ਸਾਲ ਪੁਨੀਤ ਦੇ ਮਾਤਾ-ਪਿਤਾ ਅਤੇ ਪਰਿਵਾਰ ਦੇ ਕਈ ਹੋਰ ਮੈਂਬਰ ਇਕੱਠੇ ਹੋ ਕਿ ਅਜਿਹਾ ਕਰਨ ਦੀ ਯੋਜਨਾ ਬਣਾ ਰਹੇ ਹਨ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।