ਦਵਿੰਦਰ ਸਿੰਘ ਧਾਰੀਆ ਜੋ ਕਿ ਆਪਣੀ ਵਿਲੱਖਣ ਪੰਜਾਬੀ ਲੋਕ ਗਾਇਕੀ ਕਰਕੇ ਜਾਣੇ ਜਾਂਦੇ ਹਨ, ਨੂੰ ਉਸ ਸਮੇਂ ਖੁਸ਼ੀ ਹੋਈ ਜਦੋਂ ਏਬੀਸੀ ਟੀਵੀ ਅਦਾਰੇ ਵਲੋਂ ਉਹਨਾਂ ਨੂੰ ਬੱਚਿਆਂ ਦੇ ' ਪਲੇਅ ਸਕੂਲ' ਪ੍ਰੋਗਰਾਮ ਵਿੱਚ ਪੰਜਾਬੀ ਸਭਿਆਚਾਰ ਦੀ ਇੱਕ ਝਲਕ ਪੇਸ਼ ਕਰਨ ਲਈ ਸੱਦਾ ਮਿਲਿਆ।
ਸ਼੍ਰੀ ਧਾਰੀਆ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹਨਾਂ ਵਾਸਤੇ ਇਹ ਇੱਕ ਖਾਸ ਮੌਕਾ ਸੀ ਜਦੋਂ ਉਹਨਾਂ ਨੇ ਛੋਟੇ ਅਤੇ ਗੈਰ-ਭਾਰਤੀ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਭੰਗੜੇ ਨਾਲ਼ ਜੋੜਨਾ ਸੀ।ਸ਼੍ਰੀ ਧਾਰੀਆ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਇਸ ਪੇਸ਼ਕਾਰੀ ਨਾਲ ਬਹੁਤ ਤਸੱਲੀ ਮਿਲੀ ਹੈ ਕਿਉਂਕਿ ਅਜਿਹਾ ਕਰਨ ਨਾਲ ਉਹ ਆਸਟ੍ਰੇਲੀਆ ਭਰ ਦੇ ਛੋਟੇ-ਛੋਟੇ ਬਾਲਾਂ ਤੱਕ ਪੰਜਾਬੀ ਸਭਿਆਚਾਰ ਦੀ ਇਸ ਵੰਨਗੀ ਨੂੰ ਪਹੁੰਚਾਉਣ ਵਿੱਚ ਸਫਲ ਹੋਏ ਹਨ।
Mr Davinder Singh Dharia a well known Punjabi folk singer, performer and teacher. Source: Dharia
“ਛੋਟੇ ਬੱਚੇ ਕਿਸੇ ਵੀ ਚੀਜ਼ ਨੂੰ ਛੇਤੀ ਸਿੱਖਣ ਦੀ ਸਮਰੱਥਾ ਰੱਖਦੇ ਹਨ ਅਤੇ ਉਹਨਾਂ ਵਿੱਚ ਨਵੇਂ ਸਭਿਆਚਾਰਾਂ ਨੂੰ ਅਪਨਾਉਣ ਦੀ ਵੀ ਤਾਂਘ ਹੁੰਦੀ ਹੈ। ਅਸੀਂ ਇਸ ਪ੍ਰੋਗਰਾਮ ਵਿੱਚ ਪੰਜਾਬੀ ਕੱਪੜੇ ਪਾ ਕੇ ਗਏ ਸੀ ਅਤੇ ਢੋਲ ਦੀ ਤਾਲ ‘ਤੇ ਅਸੀਂ 'ਆਓ ਪਾਈਏ ਭੰਗੜਾ, ਜੀ ਆਓ ਪਾਈਏ ਭੰਗੜਾ ਪੇਸ਼ ਕੀਤਾ," ਉਨ੍ਹਾਂ ਦੱਸਿਆ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।