ਸਵਾਰੀ ਵੱਲੋਂ ਕੀਤੇ ਹਮਲੇ ਵਿੱਚ ਟੈਕਸੀ ਡਰਾਈਵਰ ਗੰਭੀਰ ਜ਼ਖਮੀ, ਜਾਂਚ ਜਾਰੀ

Indian taxi driver

Source: SBS

ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਇੱਕ ਪੰਜਾਬੀ ਟੈਕਸੀ ਡਰਾਈਵਰ 'ਤੇ ਇੱਕ ਯਾਤਰੀ ਵੱਲੋਂ ਕਥਿਤ ਤੌਰ 'ਤੇ ਹਥੌੜੇ ਨਾਲ਼ ਹਮਲਾ ਕਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਰੂਪ ਵਿੱਚ ਜ਼ਖਮੀ ਹੋਏ ਟੈਕਸੀ ਡਰਾਈਵਰ ਨੂੰ ਹਸਪਤਾਲ ਦਾਖਿਲ ਕਰਾਇਆ ਗਿਆ। ਪੁਲਿਸ ਕਥਿਤ ਦੋਸ਼ੀ ਦੀ ਭਾਲ ਕਰ ਰਹੀ ਹੈ।


ਇੱਕ ਭਾਰਤੀ ਟੈਕਸੀ ਡਰਾਈਵਰ ਨੂੰ ਮੈਲਬੌਰਨ ਦੇ ਉੱਤਰ-ਪੂਰਬ ਵਿੱਚ ਇੱਕ ਯਾਤਰੀ ਵੱਲੋਂ ਹਥੌੜੇ ਨਾਲ਼ ਕੁੱਟਣ-ਮਾਰਨ ਦਾ ਚਿੰਤਾਜਨਕ ਮਾਮਲਾ ਸਾਮਣੇ ਆਇਆ ਹੈ।

ਹਾਈਡਲਬਰਗ ਦੇ ਇਲਾਕੇ ਵਿੱਚ ਵਿੱਚ ਹੋਈ ਇਸ ਘਟਨਾ ਪਿੱਛੋਂ ਟੈਕਸੀ-ਚਾਲਕ ਨੂੰ ਲਹੂ-ਲੁਹਾਨ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।

ਡਰਾਈਵਰ ਜੋ 'ਮਿਸਟਰ ਸਿੰਘ' ਦੇ ਨਾਂ ਨਾਲ਼ ਜਾਣਿਆ ਚਾਹੁੰਦਾ ਹੈ, ਦੇ ਸਿਰ ਅਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ।

ਪੀੜਤ ਟੈਕਸੀ ਡਰਾਈਵਰ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਵਿੱਚ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰੋ।
Taxi driver attacked
The offender allegedly used his hammer to break the the glass windows and windscreen of the taxi. Source: SBS
37-ਸਾਲਾ ਇਸ ਪੀੜਤ ਨੇ ਘਟਨਾ ਬਾਰੇ ਬੋਲਦਿਆਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਜਦੋ ਟੈਕਸੀ ਚਲਾ ਰਿਹਾ ਸੀ ਤਾਂ ਯਾਤਰੀ ਨੇ ਉਸਦੇ ਸਿਰ ਦੇ ਪਿਛਲੇ ਹਿੱਸੇ 'ਤੇ ਹਥੌੜੇ ਨਾਲ਼ ਵਾਰ ਕੀਤਾ।

“ਇਕ ਪਲ ਲਈ ਮੈਂ ਬੇਹੋਸ਼ ਹੋ ਗਿਆ। ਰੱਬ ਜਾਣਦਾ ਹੈ ਕਿ ਮੇਰੀ ਟੈਕਸੀ ਕਿਵੇਂ ਰੁਕੀ। ਜਦੋਂ ਮੈਨੂੰ ਹੋਸ਼ ਆਇਆ, ਉਦੋਂ ਤਕ ਉਸਨੇ ਆਪਣੇ ਹਥੌੜੇ ਨਾਲ ਸਾਰੀਆਂ ਖਿੜਕੀਆਂ ਅਤੇ ਵਿੰਡਸਕਰੀਨ ਤੋੜ ਦਿੱਤੀ ਸੀ।"

“ਉਹ ਮੈਨੂੰ ਦੁਬਾਰਾ ਸਿਰ ਤੇ ਮਾਰਨ ਲਈ ਸਾਈਡ-ਵਿੰਡੋ ਤੋਂ ਆਇਆ ਪਰ ਮੈਂ ਉਸ ਨੂੰ ਦੂਰ ਰੱਖਣ ਲਈ ਆਪਣੀਆਂ ਲੱਤਾਂ ਅਤੇ ਬਾਹਾਂ ਦੀ ਵਰਤੋਂ ਕੀਤੀ। ਇਸ ਦੌਰਾਨ ਮੇਰੇ ਚਿਹਰੇ, ਬਾਹਾਂ ਅਤੇ ਲੱਤਾਂ 'ਤੇ ਕਈ ਸੱਟਾਂ ਲੱਗੀਆਂ।”
Police
The family demands police to examine the circumstances leading to the death of their son in Melbourne. Source: Victoria Police
ਸ੍ਰੀ ਸਿੰਘ ਨੇ ਕਿਹਾ ਕਿ ਉਸ ਦੀਆਂ ਚੀਕਾਂ ਸੁਣਕੇ ਆਂਢ-ਗੁਆਂਢ ਦੇ ਲੋਕ ਉਸਦੇ ਬਚਾਅ ਲਈ ਆਏ ਜਿੰਨਾ ਐਂਬੂਲੈਂਸ ਅਤੇ ਪੁਲਿਸ ਨੂੰ ਬੁਲਾਇਆ ਪਰ ਓਦੋਂ ਤੱਕ ਕਥਿਤ ਦੋਸ਼ੀ ਜੋ ਅਫ਼ਰੀਕਨ-ਮੂਲ ਦਾ ਸੀ ਓਥੋਂ ਫ਼ਰਾਰ ਹੋ ਗਿਆ ਸੀ।

ਇਹ ਘਟਨਾ 19 ਜਨਵਰੀ ਐਤਵਾਰ ਨੂੰ ਦੁਪਹਿਰ 1.45 'ਤੇ ਲਿਬਰਟੀ ਪਰੇਡ, ਹਾਈਡਲਬਰਗ ਵਿਖੇ ਵਾਪਰੀ।

ਐਸ ਬੀ ਐਸ ਪੰਜਾਬੀ ਨੂੰ ਦਿੱਤੇ ਬਿਆਨ ਵਿੱਚ ਵਿਕਟੋਰੀਆ ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

ਸ੍ਰੀ ਸਿੰਘ ਨੇ ਕਿਹਾ ਕਿ ਉਹ ਕੈਬ ਚਾਲਕਾਂ ਲਈ ਕੁਝ ਸਹਾਇਤਾ ਪ੍ਰਣਾਲੀ ਅਤੇ ਸੁਰੱਖਿਆ ਦੇ ਪ੍ਰਬੰਧ ਹੁੰਦੇ ਦੇਖਣਾ ਚਾਹੁੰਦੇ ਹਨ।

“ਕੋਈ ਵੀ ਮੇਰੀ ਸਹਾਇਤਾ ਲਈ ਅੱਗੇ ਨਹੀਂ ਆਇਆ। ਮੈਨੂੰ ਤਾਂ ਵੀ ਟੈਕਸੀ ਦੇ ਹੋਏ ਨੁਕਸਾਨ ਦੀ ਬੀਮੇ ਦੀ ਐਕਸਸ  ਵੀ ਭਰਨੀ ਪਾਈ ਹੈ। ਇਸ ਤੋਂ ਇਲਾਵਾ ਐਮਬੂਲੈਂਸ ਵਿਕਟੋਰੀਆ ਵੱਲੋਂ ਵੀ ਮੈਨੂੰ ਹਸਪਤਾਲ ਲਿਜਾਣ ਦਾ ਬਿੱਲ ਦੇਣਾ ਪਿਆ ਹੈ,” ਉਸਨੇ ਕਿਹਾ।
taxi driver attacked
Mr Singh suffered injuries on his head and legs and was taken to the hospital for treatment. Source: SBS
ਐਸ ਬੀ ਐਸ ਪੰਜਾਬੀ ਨੇ ਇਸ ਘਟਨਾ ਸਬੰਧੀ 13ਕੈਬਜ਼ ਕੰਪਨੀ ਨਾਲ਼ ਸੰਪਰਕ ਕੀਤਾ ਹੈ ਜਿੰਨਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ।

ਅਸੀਂ 13ਕੈਬਜ਼ ਨੂੰ ਟੈਕਸੀ ਡਰਾਈਵਰਾਂ ਨਾਲ਼ ਹੁੰਦੇ ਦੁਰਵਿਵਹਾਰ ਅਤੇ ਕੁੱਟਮਾਰ ਦੇ ਆਂਕੜੇ ਪੁੱਛੇ ਹਨ ਅਤੇ ਨਾਲ਼ ਇਹ ਵੀ ਸਵਾਲ ਕੀਤਾ ਹੈ ਕਿ ਕੰਪਨੀ ਪੀੜਤਾਂ ਦੀ ਕਿਸ ਕਿਸਮ ਦੀ ਮਦਦ ਕਰਦੀ ਹੈ।

Listen to  Monday to Friday at 9 pm. Follow us on  and .

Share