ਆਸਟ੍ਰੇਲੀਆ ਦੇ ਸਮੁੰਦਰੀ ਤੱਟਾਂ ‘ਤੇ ਸੁਰੱਖਿਅਤ ਕਿਵੇਂ ਰਿਹਾ ਜਾ ਸਕਦਾ ਹੈ

Australia beach threat_photo post

ਇੱਕ ਵੱਡੇ ਟਾਪੂ-ਰਾਸ਼ਟਰ ਵਜੋਂ ਆਸਟ੍ਰੇਲੀਆ ਵਿੱਚ ਸ਼ਾਰਕ ਮੱਛੀਆਂ ਦੀ ਇੱਕ ਵੱਡੀ ਵਿਭਿੰਨਤਾ ਹੈ। ਪਰ ਸ਼ਾਰਕ ਦੀ ਵੱਡੀ ਬਹੁਗਿਣਤੀ ਮਨੁੱਖਾਂ ਲਈ ਬਹੁਤ ਘੱਟ ਜਾਂ ਨਾ-ਮਾਤਰ ਖਤਰਾ ਪੇਸ਼ ਕਰਦੀ ਹੈ। ਹਾਲਾਂਕਿ ਰਿਪ ਕਰੰਟ ਜਾਂ ਤੇਜ਼ ਜ਼ੋਰਦਾਰ ਛੱਲ, ਆਸਟ੍ਰੇਲੀਆਈ ਬੀਚਾਂ 'ਤੇ ਸਭ ਤੋਂ ਵੱਡੇ, ਅਤੇ ਸਭ ਤੋਂ ਆਮ ਖ਼ਤਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜੇ ਇਹ ਜਾਣ ਲਈਏ ਕਿ ਕਿੱਥੇ ਅਤੇ ਕਦੋਂ ਤੈਰਾਕੀ ਕਰਨੀ ਹੈ ਤਾਂ ਇਹਨਾਂ ਖਤਰਿਆਂ ਤੋਂ ਬਚਿਆ ਜਾ ਸਕਦਾ ਹੈ।


ਆਸਟ੍ਰੇਲੀਆ ਵਿੱਚ ਲਗਭਗ 12,000 ਬੀਚ ਹਨ। ਪੰਜ ਫੀਸਦੀ ਤੋਂ ਵੀ ਘੱਟ ਤੱਟਾਂ ਉੱਤੇ ਲਾਈਫਗਾਰਡ ਜਾਂ ਸਰਫ ਲਾਈਫ ਸੇਵਰਾਂ ਦੁਆਰਾ ਗਸ਼ਤ ਕੀਤੀ ਜਾਂਦੀ ਹੈ।

ਔਸਤਨ ਹਰ 12 ਮਹੀਨਿਆਂ ਵਿੱਚ ਸਿਰਫ ਇੱਕ ਘਾਤਕ ਹਮਲਾ ਰਿਪੋਰਟ ਕੀਤਾ ਜਾਂਦਾ ਹੈ, ਜਦੋਂ ਕਿ ਉਸੇ ਸਮੇਂ ਸਮੁੰਦਰੀ ਤੱਟਾਂ ‘ਤੇ ਡੁੱਬਣ ਨਾਲ ਹੋਈਆਂ ਮੌਤਾਂ ਦੀ ਔਸਤਨ 122 ਮੌਤਾਂ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਰਿਪ ਕਰੰਟ ਦੇ ਕਾਰਨ ਹਨ.

ਸ਼ੇਨ ਡਾਅ ਸਰਫ ਲਾਈਫ ਸੇਵਿੰਗ ਆਸਟ੍ਰੇਲੀਆ ਵਿਖੇ ਕੋਸਟਲ ਸੇਫਟੀ ਦੇ ਜਨਰਲ ਮੈਨੇਜਰ ਹਨ। ਸ਼ਲ਼ਸ਼ਅ ਨੇ ਪਿਛਲੇ ਸਾਲ 10,000 ਬਚਾਅ ਕੀਤੇ, ਜਿਹਨਾਂ ਵਿੱਚੋਂ ਬਹੁਤ ਸਾਰੇ ਇੱਕ ਛੁਪੇ ਹੋਏ ਖਤਰੇ ਵਜੋਂ ਸਾਹਮਣੇ ਆਏ ਸਨ।

ਰਿਪਸ ਪਾਣੀ ਦੇ ਸ਼ਕਤੀਸ਼ਾਲੀ ਉਹ ਵਾਲੇ ਚੈਨਲ ਹਨ ਜੋ ਲਹਿਰਾਂ ਦੇ ਉਲਟ ਦਿਸ਼ਾ ਵਿੱਚ ਜਾਂਦੇ ਹਨ, ਅਤੇ ਤੁਹਾਨੂੰ ਬੀਚ ਤੋਂ ਦੂਰ ਅਤੇ ਸਮੁੰਦਰ ਵੱਲ ਖਿੱਚਦੇ ਹਨ।

ਅਤੇ ਸ਼੍ਰੀਮਾਨ ਡਾਅ ਕਹਿੰਦੇ ਹਨ ਕਿ ਇਹਨਾਂ ਰਿੱਪਸ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਲ ਹੋ ਸਕਦਾ ਹੈ ।

ਰਿਪਸ ਘਾਤਕ ਹੋ ਸਕਦੇ ਹਨ। ਅਤੇ ਜੇਕਰ ਤੁਸੀਂ ਕਿਸੇ ਇੱਕ ਰਿਪ ਵਿੱਚ ਫਸ ਹੀ ਜਾਂਦੇ ਹੋ ਤਾਂ, ਐਸ ਐਲ ਐਸ ਏ ਦੀ ਸਲਾਹ ਹੈ ਕਿ:

ਸ਼ਾਂਤ ਰਹੋ ਅਤੇ ਆਪਣੀ ਊਰਜਾ ਬਚਾਓ, ਆਪਣੀ ਬਾਂਹ ਚੁੱਕੋ ਅਤੇ ਮਦਦ ਲਈ ਪੁਕਾਰੋ।

ਕਰੰਟ ਨਾਲ ਫਲੋਟ ਕਰੋ। ਅਜਿਹਾ ਤੁਹਾਨੂੰ ਇੱਕ ਖੋਖਲੇ ਰੇਤ ਦੇ ਕਿਨਾਰੇ ਵਿੱਚ ਵਾਪਸ ਲਿਜਾ ਸਕਦਾ ਹੈ ਜਾਂ ਰਿਪ ਤੋਂ ਬਚਣ ਲਈ ਬੀਚ ਦੇ ਸਮਾਨਾਂਤਰ ਜਾਂ ਟੁੱਟਣ ਵਾਲੀਆਂ ਲਹਿਰਾਂ ਵੱਲ ਤੈਰਾਕੀ ਕਰੋ।

ਪਰ ਸ਼ੇਨ ਡਾਅ ਦਾ ਕਹਿਣਾ ਹੈ, ਸਭ ਤੋਂ ਵਧੀਆ ਸਲਾਹ ਇਹ ਹੈ ਕਿ ਜਿੱਥੇ ਸੁਰੱਖਿਅਤ ਹੋਵੇ ਸਿਰਫ ਉੱਥੇ ਹੀ ਤੈਰਾਕੀ ਕਰੋ।

Share