Key Points
- ਨਿੱਜੀ ਸਿਹਤ ਬੀਮਾ ਪਬਲਿਕ ਹੈਲਥ ਸਿਸਟਮ ਦੇ ਬੋਝ ਨੂੰ ਘਟਾਉਂਦਾ ਹੈ।
- ਪ੍ਰਾਈਵੇਟ ਕਵਰ ਦਾ ਮਤਲਬ ਹੈ ਹਸਪਤਾਲਾਂ ਅਤੇ ਮਾਹਰਾਂ ਨੂੰ ਮਿਲਣ ਲਈ ਘੱਟ ਉਡੀਕ ਅਤੇ ਖਾਸ ਸਿਹਤ ਸਹੂਲਤ ਸੇਵਾਵਾਂ ‘ਚ ਛੋਟ।
- ਸਰਕਾਰ ਵੱਲੋਂ ਨਿੱਜੀ ਸਿਹਤ ਫੰਡਾਂ ਨੂੰ ਚੁਣਨ ਲਈ ਕੁੱਝ ਲਾਭਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
55 ਪ੍ਰਤੀਸ਼ਤ ਆਸਟ੍ਰੇਲੀਅਨ ਲੋਕਾਂ ਨੇ ਹੈਲਥ ਫੰਡ ਨੂੰ ਚੁਣਿਆ ਹੋਇਆ ਹੈ। ਜੇਕਰ ਤੁਸੀਂ ਆਪਣੇ ਹਾਲਾਤਾਂ ਨੂੰ ਦੇਖਦੇ ਹੋਏ ਇਸ ਵਿਕਲਪ ਦੀ ਚੋਣ ਕਰ ਸਕਦੇ ਹੋ ਤਾਂ ਇਹ ਇੱਕ ਲਾਭਦਾਇਕ ਯੋਗ ਚੋਣ ਹੋ ਸਕਦੀ ਹੈ।
ਮੈਡੀਕੇਅਰ ਅਤੇ ਪਬਲਿਕ ਹਸਪਤਾਲ ਸਾਡੀਆਂ ਜ਼ਿਆਦਾਤਰ ਸਿਹਤ ਸੰਭਾਲ ਲੋੜਾਂ ਨੂੰ ਪੂਰਾ ਕਰਨ ਲਈ ਮੁਫ਼ਤ ਜਾਂ ਘੱਟ ਲਾਗਤ ਵਾਲੀ ਹੈਲਥਕੇਅਰ ਮੁਹੱਈਆ ਕਰਦੇ ਹਨ।
ਟਿਮ ਬੈਨੇਟ, ਬੀਮਾ ਯੋਜਨਾਵਾਂ ਦੀ ਆਪਸ ‘ਚ ਤੁਲਨਾ ਕਰਨ ਵਾਲੀ ਇੱਕ ਵੈਬਸਾਈਟ ‘ਫਾਈਂਡਰ’ ਦੇ ਇੰਸ਼ੋਰੈਂਸ ਮਾਹਰ ਹਨ। ਉਹ ਕਹਿੰਦੇ ਹਨ ਕਿ ਸਾਨੂੰ ਜ਼ਿੰਦਾ ਰੱਖਣ ਲਈ ਮੈਡੀਕੇਅਰ ਕਾਫੀ ਹੈ ਪਰ ਹਰ ਇੱਕ ਚੀਜ਼ ਨੂੰ ਕਵਰ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ।
ਪ੍ਰਾਈਵੇਟ ਸਿਹਤ ਬੀਮਾ ਜਨਤਕ ਪ੍ਰਣਾਲੀ ਤੋਂ ਬਾਹਰ ਵਧੇਰੇ ਵਿਆਪਕ ਸੇਵਾਵਾਂ ਜਿਵੇਂ ਕਿ ਡੈਂਟਲ, ਫਿਜ਼ੀਓਥੈਰੇਪੀ ਅਤੇ ਓਪਟੀਕਲ ਕੇਅਰ ਅਤੇ ਐਂਬੂਲੈਂਸ ਦੀ ਫ਼ੀਸ ਨੂੰ ਕਵਰ ਕਰਦਾ ਹੈ।

There are no gap fees if you’re treated in a public hospital; however, you might encounter additional expenses on your bill. Source: iStockphoto / mediaphotos/Getty Images
ਹਸਪਤਾਲ ਅਤੇ ‘ਐਕਸਟਰਾਜ਼’ ਕੀ ਹਨ?
ਕਾਨੂੰਨ ਮੁਤਾਬਕ, ਨਿੱਜੀ ਸਿਹਤ ਬੀਮਾ ਮਰੀਜ਼ਾਂ ਦੀ ਦੇਖਭਾਲ ਜਿਵੇਂ ਕਿ ਜੀ.ਪੀ ਨੂੰ ਮਿਲਣਾ ਜਾਂ ਇਮੇਜਿੰਗ ਅਤੇ ਹਸਪਤਾਲ ਤੋਂ ਬਾਹਰ ਦੇ ਟੈਸਟ ਵਰਗੀਆਂ ਸਿਹਤ ਸਹੂਲਤਾਵਾਂ ਲਈ ਭੁਗਤਾਨ ਨਹੀਂ ਕਰ ਸਕਦਾ।
ਜੋ ਇਹ ਕਵਰ ਕਰ ਸਕਦਾ ਹੈ ਉਹ ਹੈ ਹਸਪਤਾਲ ਅਤੇ ਹੋਰ ਲੋੜਾਂ ਜਿਸਨੂੰ ਅੰਗ੍ਰੇਜ਼ੀ ‘ਚ ਐਕਸਟਰਾਜ਼ ਕਿਹਾ ਜਾਂਦਾ ਹੈ।
ਹਸਪਤਾਲ ਸ਼੍ਰੇਣੀ ਵਿੱਚ ਇੱਕ ਪ੍ਰਾਈਵੇਟ ਮਰੀਜ਼ ਵਜੋਂ ਹੋਈ ਭਰਤੀ ਦਾ ਭੁਗਤਾਨ ਕੀਤਾ ਜਾਂਦਾ ਹੈ। ਉਦਾਹਰਣ ਲਈ, ਨਿਜੀ ਦੇਖਭਾਲ ਵਿੱਚ ਤੁਸੀਂ ਆਪਣਾ ਸਰਜਨ ਅਤੇ ਸਰਜਰੀ ਦੀ ਤਰੀਕ ਆਪ ਚੁਣ ਸਕਦੇ ਹੋ।
ਤੇ ਹੋਰ ਲੋੜਾਂ ਵਾਲੀ ਐਕਸਟਰਾਜ਼ ਦੀ ਸ਼੍ਰੇਣੀ ਵਿੱਚ ਹੋਰ ਖਾਸ ਸਿਹਤ ਸਹੂਲਤਾਵਾਂ ਜਿਵੇਂ ਕਿ ਡੈਂਟਲ, ਫਿਜ਼ੀਓਥੈਰੇਪੀ ਅਤੇ ਓਪਟੀਕਲ ਕੇਅਰ ਨੂੰ ਕਵਰ ਕੀਤਾ ਜਾਂਦਾ ਹੈ।
ਪ੍ਰਾਈਵੇਟ ਹੈਲਥਕੇਅਰ ਆਸਟ੍ਰੇਲੀਆ ਦੇ ਸੀਈਓ, ਡਾ ਰੇਚਲ ਡੇਵਿਡ ਦਾ ਕਹਿਣਾ ਹੈ ਕਿ ਕੁੱਝ ਵੀਜ਼ਾ ਧਾਰਕਾਂ ਅਤੇ ਆਸਟ੍ਰੇਲੀਆ ਆਉਣ ਵਾਲੇ ਸੈਲਾਨੀਆਂ ਨੂੰ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਜ਼ਰੂਰ ਲੈਣੀ ਚਾਹੀਦੀ ਹੈ, ਜਿਸਨੂੰ ਓਵਰਸੀਜ਼ ਵਿਜ਼ਿਟਰਜ਼ ਹੈਲਥ ਕਵਰ ਕਿਹਾ ਜਾਂਦਾ ਹੈ।
ਅਸਲ ਵਿੱਚ ਨਵੇਂ ਆਸਟ੍ਰੇਲੀਅਨ ਲੋਕਾਂ ਵਿੱਚ ਪ੍ਰਾਈਵੇਟ ਇੰਸ਼ੋਰੈਂਸ ਦਾ ਰੁਝਾਨ ਕਾਫੀ ਵਧਿਆ ਹੈ।
ਡਾਕਟਰ ਡੇਵਿਡ ਦਾ ਕਹਿਣਾ ਹੈ ਕਿ ਅਜਿਹਾ ਖਾਸ ਤੌਰ ‘ਤੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਪਬਲਿਕ ਹਸਪਤਾਲ ਪ੍ਰਣਾਲੀ ‘ਤੇ ਪਏ ਭਾਰੀ ਦਬਾਅ ਕਾਰਨ ਦੇਖਣ ਨੂੰ ਮਿਲਿਆ ਹੈ।
ਪ੍ਰਾਈਵੇਟ ਹੈਲਥਕੇਅਰ ਨਾਲ ਸਰਜਰੀ ਅਤੇ ਮਾਨਸਿਕ ਸਿਹਤ ਸੰਭਾਲ ਵਰਗੀਆਂ ਚੀਜ਼ਾਂ ਦੀ ਪਹੁੰਚ ਲਈ ਘੱਟ ਉਡੀਕ ਕਰਨੀ ਪੈਂਦੀ ਹੈ। ਇਸੇ ਕਾਰਨ ਜਿੰਨ੍ਹਾਂ ਲੋਕਾਂ ਦੀ ਆਰਥਿਕ ਸਥਿਤੀ ਠੀਕ ਹੈ ਉਹ ਪ੍ਰਾਈਵੇਟ ਬੀਮਿਆਂ ਦਾ ਰੁਖ ਕਰਦੇ ਹਨ। ਇਸ ਨਾਲ ਪਬਲਿਕ ਸਿਸਟਮ ਉੱਤੇ ਭਾਰ ਘੱਟਦਾ ਹੈ ਅਤੇ ਲੋੜਵੰਦਾ ਨੂੰ ਬੇਹਤਰ ਅਤੇ ਜਲਦ ਸਿਹਤ ਸੰਭਾਲ ਮਿਲ ਸਕਦੀ ਹੈ।

'Extras' covers additional specific health services such as dental, physiotherapy, and optical care. Credit: Luis Alvarez/Getty Images
ਕੀ ਪਬਲਿਕ ਅਤੇ ਪ੍ਰਾਈਵੇਟ ਮਰੀਜ਼ ਦੀ ਦੇਖਭਾਲ ਵਿੱਚ ਫ਼ਰਕ ਹੈ?
ਸਿਹਤ ਪ੍ਰਦਾਤਾ ਨੈਤਿਕ ਸਿਧਾਂਤਾਂ ਦੇ ਅਦੀਨ ਕੰਮ ਕਰਦੇ ਹਨ, ਅਤੇ ਤੁਹਾਡੀ ਦੇਖਭਾਲ ਉਹਨਾਂ ਦੀ ਤਰਜੀਹ ਹੈ, ਭਾਵੇਂ ਤੁਸੀਂ ਜਨਤਕ ਜਾਂ ਨਿੱਜੀ ਸਿਹਤ ਪ੍ਰਣਾਲੀ ਦੀ ਵਰਤੋਂ ਕਰਦੇ ਹੋ।
ਤੁਹਾਡੇ ਨਾਲ ਕਦੇ ਵੀ ਨਿੱਜੀ ਜਾਂ ਜਨਤਕ ਮਰੀਜ਼ ਵਜੋਂ ਵੱਖਰਾ ਵਿਹਾਰ ਨਹੀਂ ਕੀਤਾ ਜਾਣਾ ਚਾਹੀਦਾ।
‘ਇਨਸੈਨਟਿਵਜ਼’
ਪ੍ਰਾਈਵੇਟ ਬੀਮਾ ਮਹਿੰਗਾ ਹੋ ਸਕਦਾ ਹੈ ਇਸੇ ਲਈ ਸਰਕਾਰ ਵਲੋਂ ਲੋਕਾਂ ਨੂੰ ਤਿੰਨ ਸਕੀਮਾਂ ਦੀ ਪੇਸ਼ਕਸ਼ ਕਰਦੇ ਹੋਏ ਇਸ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
1. ਪ੍ਰਾਈਵੇਟ ਹੈਲਥ ਬੀਮਾ ਰਿਬੇਟ
ਪ੍ਰਾਈਵੇਟ ਸਿਹਤ ਬੀਮੇ ਆਪਣੇ ਯੋਗ ਧਾਰਕਾਂ ਨੂੰ ਪ੍ਰਾਈਵੇਟ ਹਸਪਤਾਲ ਦੀ ਲਾਗਤ ਨੂੰ ਕਵਰ ਕਰਨ ਵਿੱਚ ਮਦਦ ਕਰਦੇ ਹਨ।
ਇਹ ਛੋਟ ਪ੍ਰੀਮੀਅਮ ਦਾ ਲਗਭਗ 25 ਪ੍ਰਤੀਸ਼ਤ ਹੁੰਦਾ ਹੈ, ਜੋ ਕਿ ਤੁਹਾਡੀ ਟੈਕਸ ਰਿਟਰਨ ਦੁਆਰਾ ਵਾਪਸ ਕੀਤੀ ਜਾਂਦੀ ਹੈ।
ਇਹ ਯੋਗਤਾ ਤੁਹਾਡੀ ਉਮਰ, ਪਾਲਿਸੀ ਦੀ ਕਿਸਮ ਅਤੇ ਆਮਦਨ ਵਰਗੇ ਕਾਰਕਾਂ ‘ਤੇ ਨਿਰਭਰ ਕਰਦੀ ਹੈ।
2. ਮੈਡੀਕੇਅਰ ਲੈਵੀ
ਪ੍ਰਾਈਵੇਟ ਪੋਲਿਸੀ ਲੈ ਕੇ ਤੁਸੀਂ ਮੈਡੀਕੇਅਰ ਲੈਵੀ ਸਰਚਾਰਜ ਤੋਂ ਵੀ ਬਚ ਸਕਦੇ ਹੋ। ਇਹ ਉੱਚ ਆਮਦਨੀ ਵਾਲੇ ਲੋਕਾਂ ‘ਤੇ ਲਗਾਇਆ ਗਿਆ ਇੱਕ ਵਾਧੂ ਟੈਕਸ ਹੈ ਜਿੰਨਾਂ ਕੋਲ ਪ੍ਰਾਈਵੇਟ ਬੀਮਾ ਯੋਜਨਾ ਨਹੀਂ ਹੁੰਦੀ।
ਆਮਦਨ ਦੇ ਥ੍ਰੈਸ਼ਹੋਲਡ ਅਤੇ ਲੇਵੀਜ਼ ਬਾਰੇ ਜਾਣਕਾਰੀ ਸਿਹਤ ਵਿਭਾਗ ਦੀ ਵੈੱਬਸਾਈਟ ਉੱਤੇ ਉਪਲੱਬਧ ਹੈ।
3. ਜੀਵਨ ਭਰ ਹੈਲਥ ਕਵਰ ਲੋਡਿੰਗ
ਡਾਕਟਰ ਡੇਵਿਡ ਦੱਸਦੇ ਹਨ ਕਿ ਜੇਕਰ ਪਹਿਲੀ ਵਾਰ ਸਿਹਤ ਬੀਮਾ ਲੈਣ ਸਮੇਂ ਤੁਸੀਂ 30 ਸਾਲ ਤੋਂ ਵੱਧ ਉਮਰ ਦੇ ਹੁੰਦੇ ਹੋ ਤਾਂ ਤੁਹਾਡੇ ਤੋਂ ਥੋੜਾ ਵੱਧ ਪ੍ਰੀਮੀਅਮ ਵਸੂਲਿਆ ਜਾਂਦਾ ਹੈ। ਅਜਿਹਾ ਇਸ ਲਈ ਤਾਂ ਕਿ ਲੋਕ ਆਪਣਾ ਪਹਿਲਾ ਬੀਮਾ ਲੈਣ ਲਈ 85 ਸਾਲ ਦੀ ਉਮਰ ਤੱਕ ਦੀ ਉਡੀਕ ਨਾ ਕਰਨ, ਜਦੋਂ ਕਿ ਉਹਨਾਂ ਨੂੰ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਗੈਪ ਪੇਮੈਂਟ ਕੀ ਹੈ?
ਤੁਸੀਂ ਅਕਸਰ ‘ਗੈਪ ਪੇਮੈਂਟ’ ਜਾਂ ‘ ਆਊਟ ਆਫ ਪੋਕਿਟ’ ਖਰਚਿਆਂ ਵਰਗੇ ਸ਼ਬਦ ਸੁਣੇ ਹੋਣਗੇ।
ਜਨਰਲ ਪ੍ਰੈਕਟਿਸ਼ਨਰ ਕ੍ਰਿਸ ਮੋਏ ਦੱਸਦੇ ਹਨ ਕਿ ਇਹ ਤੁਹਾਡੇ ਇਲਾਜ ਦੀ ਲਾਗਤ ਅਤੇ ਤੁਹਾਡਾ ਹੈਲਥ ਫੰਡ ਤੁਹਾਨੂੰ ਜੋ ਵਾਪਸ ਦਿੰਦਾ ਹੈ, ਉਸ ਫਰਕ ਨੂੰ ਦਰਸਾਉਂਦਾ ਹੈ।
ਜੇਕਰ ਤੁਹਾਡਾ ਇਲਾਜ ਸਰਕਾਰੀ ਹਸਪਤਾਲ ਵਿੱਚ ਕੀਤਾ ਜਾਂਦਾ ਹੈ ਤਾਂ ਕੋਈ ਗੈਪ ਫੀਸ ਨਹੀਂ ਹੁੰਦੀ, ਹਾਲਾਂਕਿ ਤੁਹਾਡੇ ਬਿੱਲ ਉੱਤੇ ਕੁੱਝ ਵਾਧੂ ਖਰਚੇ ਹੋ ਸਕਦੇ ਹਨ।
ਜੇਕਰ ਤੁਸੀਂ ਇੱਕ ਪ੍ਰਾਈਵੇਟ ਮਰੀਜ਼ ਵਜੋਂ ਹਸਪਤਾਲ ਵਿੱਚ ਦਾਖਲ ਕੀਤੇ ਗਏ ਹੋ ਤਾਂ ਤੁਸੀਂ ਥੋੜਾ ਵੱਧ ਭੁਗਤਾਨ ਕਰੋਗੇ ਕਿਉਂਕਿ ਤੁਸੀਂ ਇੱਕ ਇੰਸ਼ੋਰੈਂਸ ਕਲੇਮ ਕਰਵਾਉਣਾ ਹੁੰਦਾ ਹੈ।

By law, private health insurance (PHI) can’t pay for outpatient care such as a visit to the GP or imaging and tests outside hospital. Credit: PixelCatchers/Getty Images
ਕਿਹੜਾ ਨਿੱਜੀ ਸਿਹਤ ਬੀਮਾ ਵਧੀਆ ਹੈ?
ਇੱਥੇ ਬਹੁਤ ਸਾਰੇ ਨਿੱਜੀ ਸਿਹਤ ਬੀਮੇ ਉਪਲਬਧ ਹਨ। ਟਿਮ ਬੈਨੇਟ ਦਾ ਕਹਿਣਾ ਹੈ ਕਿ ਤੁਹਾਡੇ ਲਈ ਕਿਹੜਾ ਬੀਮਾ ਕਵਰ ਸਹੀ ਹੈ, ਇਹ ਚੁਨਣ ਲਈ ਤੁਹਾਨੂੰ ਆਪਣੀਆਂ ਲੋੜਾਂ ਦੇ ਹਿਸਾਬ ਨਾਲ ਬੀਮੇ ਵਲੋਂ ਦਿੱਤੀਆਂ ਜਾਣ ਵਾਲੀਆਂ ਪੇਸ਼ਕਸ਼ਾਂ ਦੀ ਤੁਲਨਾ ਕਰਨੀ ਚਾਹੀਦੀ ਹੈ।
ਪ੍ਰੀਮੀਅਮ ਵੱਖੋ-ਵੱਖ ਹੁੰਦੇ ਹਨ। ਪ੍ਰੀਮੀਅਮ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਵਰ ਦਾ ਕਿਹੜਾ ਲੈਵਲ ਅਤੇ ਤੁਸੀਂ ਇੱਕ ਵਿਅਕਤੀ ਜਾਂ ਪੂਰੇ ਪਰਿਵਾਰ ਦਾ ਕਵਰ ਚਹੁੰਦੇ ਹੋ।
ਤੁਸੀਂ ਸਰਕਾਰ ਦੀ ਵੈੱਬਸਾਈਟ ਰਾਹੀਂ ਜਾਂ , ਅਤੇ ਵਰਗੀਆਂ ਸਾਈਟਾਂ ਉੱਤੇ ਆਪਣੇ ਵਿਕਲਪਾਂ ਦਾ ਪਤਾ ਲਗਾ ਸਕਦੇ ਹੋ।